ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ ) ਪ੍ਰਭਜੋਤ ਸਪੁੱਤਰੀ ਜਸਵੀਰ ਝੱਲੀ ( ਪੱਤਰਕਾਰ ) ਵਾਸੀ ਬਡੇਸਰੋਂ ਨੇ ਆਪਣੇ ਜਨਮ ਦਿਨ ਮੌਕੇ ਸਕੂਲ ਦੀ ਪੁਰਾਣੀ ਯਾਦ ਨੂੰ ਤਾਜ਼ਾ ਰੱਖਦਿਆਂ ਨੰਬਰਦਾਰ ਕਰਮ ਚੰਦ ਪਬਲਿਕ ਹਾਈ ਸਕੂਲ ਸਤਨੌਰ ਵਿਖੇ ਅੰਬ ਦਾ ਬੂਟਾ ਲਗਾਇਆ l ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਹਰ ਕੋਈ ਇਕ ਦਰੱਖ਼ਤ ਜਰੂਰ ਲਗਾਈਏ ਤਾਂ ਕਿ ਸਾਡਾ ਵਾਤਾਵਰਨ ਸਾਫ ਸੁਥਰਾ ਅਤੇ ਹਰਿਆਲੀ ਭਰਿਆ ਰਹੇ l ਇਸ ਮੌਕੇ ਪ੍ਰਿੰਸਪਲ ਸੁਰਜੀਤ ਕੁਮਾਰ ਨੇ ਜਿੱਥੇ ਪ੍ਰਭਜੋਤ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਉੱਥੇ ਇਹ ਵੀ ਕਿਹਾ ਕਿ ਆਉਣ ਵਾਲੇ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਰੁੱਖ ਲਗਾਏ ਜਾਣ l ਇਸ ਮੌਕੇ ਪ੍ਰਿੰਸਪਲ ਸੁਰਜੀਤ ਕੁਮਾਰ, ਮੈਡਮ ਨਿਰਮਲਾ ਦੇਵੀ, ਰਾਜ ਕੁਮਾਰ ਆਦਿ ਹਾਜ਼ਰ ਸਨ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



