HOME ਦੁਸਾਂਝ ਖੁਰਦ ਵਿਖੇ “ਅੰਬਾਂ ਵਾਲਾ ਮੇਲਾ” 15 ਜੂਨ ਨੂੰ- ਸਾਈ ਸੋਮੇ ਸ਼ਾਹ

ਦੁਸਾਂਝ ਖੁਰਦ ਵਿਖੇ “ਅੰਬਾਂ ਵਾਲਾ ਮੇਲਾ” 15 ਜੂਨ ਨੂੰ- ਸਾਈ ਸੋਮੇ ਸ਼ਾਹ

3
ਸਾਈ ਸੋਮੇ ਸ਼ਾਹ

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ):- ਪਿੰਡ ਦਸਾਂਝ ਖੁਰਦ ਵਿਖੇ “ਅੰਬਾਂ ਵਾਲਾ ਮੇਲਾ” 15 ਜੂਨ ਨੂੰ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੀ ਜਾਣਕਾਰੀ ਦਿੰਦੇ ਹੋਏ ਲੱਖ ਦਾਤਾ ਦਰਬਾਰ ਦਸਾਂਝ ਖੁਰਦ ਦੇ ਮੁੱਖ ਸੇਵਾਦਾਰ ਅਤੇ ਗੱਦੀ ਨਸ਼ੀਨ ਸਾਈਂ ਸੋਮੇ ਸ਼ਾਹ ਜੀ ਨੇ ਦੱਸਿਆ ਕਿ ਲੱਖ ਦਾਤਾ ਦਰਬਾਰ ਵਿਖੇ 14 ਜੂਨ ਨੂੰ ਚਿਰਾਗਾਂ ਦੀ ਰਸਮ ਅਦਾ ਕੀਤੀ ਜਾਵੇਗੀ। 14 ਦੀ ਰਾਤ ਨੂੰ ਮਹਿੰਦੀ ਦੀ ਰਸਮ ਹੋਵੇਗੀ । 15 ਜੂਨ ਨੂੰ ਸਵੇਰੇ ਲੱਖ ਦਾਤਾ ਦਰਬਾਰ ਤੇ ਨਮਸਕਾਰ ਕਰਨ ਉਪਰੰਤ ਸਵੇਰੇ 11 ਵਜੇ ਤੋਂ ਦੇਰ ਸ਼ਾਮ ਤੱਕ ਮਹਿਫਲ ਪ੍ਰੋਗਰਾਮ ਕਰਵਾਇਆ ਜਾਵੇਗਾ। ਜਿਸ ਵਿੱਚ ਕਵਾਲ ਮਨੱਵਰ ਅਲੀ ਮਲੇਰਕੋਟਲੇ ਵਾਲੇ, ਗੁਲਾਮ ਸ਼ਾਹੀ ਕਵਾਲ ਸ੍ਰੀ ਅੰਮ੍ਰਿਤਸਰ ਵਾਲੇ ਅਤੇ ਜੀਵਨ ਅਸ਼ਵਾਨ ਕਵਾਲ ਚੌੜੇ ਵਾਲੇ ਨਾਤੀਆ ਕਵਾਲੀਆਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਦੁਸਹਿਰੀ ਅੰਬਾਂ ਦਾ ਲੰਗਰ ਅਤੇ ਪੀਰਾਂ ਦਾ ਲੰਗਰ ਵੀ ਟੁੱਟ ਵਰਤਾਇਆ ਜਾਵੇਗਾ। ਸਾਈ ਸੋਮੇ ਸ਼ਾਹ ਨੇ ਦੱਸਿਆ ਕਿ ਇਸ ਮੇਲੇ ਵਿੱਚ ਵੱਖ ਵੱਖ ਡੇਰਿਆਂ ਦੇ ਮਹਾਂਪੁਰਸ਼ ਵੀ ਹੁੰਮ ਹੁੰਮਾ ਕੇ ਪਹੁੰਚ ਰਹੇ ਹਨ। ਕੁਲਰਾਜ ਮੁਹੰਮਦ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਅਦਾ ਕੀਤੀ ਜਾਵੇਗੀ। ਸਾਈਂ ਸੋਮੇ ਸ਼ਾਹ ਜੀ ਦੇ ਜਨਮ ਦਿਨ ਦਾ ਕੇਕ ਵੀ ਕੱਟ ਕੇ ਸੰਗਤਾਂ ਵਿੱਚ ਵੰਡਿਆ ਜਾਵੇਗਾ।ਇੱਥੇ ਜ਼ਿਕਰਯੋਗ ਹੈ ਕਈ ਸਾਲਾਂ ਤੋਂ ਇਸ ਮੇਲੇ ਵਿੱਚ ਦੁਸਹਿਰੀ ਅੰਬਾਂ ਦਾ ਲੰਗਰ ਵੱਡੀ ਮਾਤਰਾ ਵਿੱਚ ਲਗਾਇਆ ਜਾਂਦਾ ਹੈ ਲੋਕ ਜਿੱਥੇ ਇਸ ਮੇਲੇ ਵਿੱਚ ਆ ਕੇ ਅੰਬ ਚੂਪਦੇ ਹਨ ਉੱਥੇ ਲੋਕ ਲਫਾਫਿਆਂ ਵਿੱਚ ਭਰ ਭਰ ਕੇ ਦੁਸਹਿਰੀ ਅੰਬ ਆਪਣੇ ਘਰਾਂ ਨੂੰ ਵੀ ਲੈ ਜਾਂਦੇ ਹਨ। ਜਿਸ ਕਰਕੇ ਇਸ ਮੇਲੇ ਦਾ ਨਾਮ ਹੁਣ “ਅੰਬਾਂ ਵਾਲਾ ਮੇਲਾ” ਕਰਕੇ ਜਾਣਿਆ ਜਾਣ ਲੱਗ ਪਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਰਾਮੇਵਾਲ ਚ ਸਲਾਨਾ ਜੋੜ ਮੇਲਾ ਸ਼ਹੀਦ ਬਾਬਾ ਜਾਗਰ ਸਿੰਘ ਦਾ ਧੂਮਧਾਮ ਨਾਲ ਮਨਾਇਆ 
Next articleਧੰਨ ਧੰਨ 108 ਬਾਬਾ ਸੂਰਾ ਸਿੰਘ ਜੀ ਦੇ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ 15 ਜੂਨ ਨੂੰ