HOME ਸਾਹਿਤ ਕਲਮ ਦਾ ਸੰਵਾਦ ਪ੍ਰੋਗਰਾਮ ਅੱਜ

ਸਾਹਿਤ ਕਲਮ ਦਾ ਸੰਵਾਦ ਪ੍ਰੋਗਰਾਮ ਅੱਜ

2

    (ਸਮਾਜ ਵੀਕਲੀ)   ਡਾ. ਨੀਤੂ ਵਿਆਸ ਪ੍ਰਧਾਨ ਦੀ ਯੋਗ ਅਗਵਾਈ ਅਧੀਨ ਕੌਮੀ ਪੱਧਰ ਦੀ ਸਾਹਿਤਕ ਸੰਸਥਾ ਸਾਹਿਤ ਕਲਮ ਵੱਲੋਂ ਵੱਖੋ ਵੱਖ ਭਾਸ਼ਾਵਾਂ ਵਿੱਚ ਔਨ ਲਾਈਨ ਸਾਹਿਤਕ ਸਮਾਗਮ ਕਰਵਾਏ ਜਾਂਦੇ ਹਨ । ਪੰਜਾਬੀ ਭਾਸ਼ਾ ਦੇ ਕਵੀ ਦਰਬਾਰ , ਗ਼ਜ਼ਲ ਦਰਬਾਰ ਅਤੇ ਮਿੰਨ੍ਹੀ ਕਹਾਣੀ ਦਰਬਾਰ ਤੋਂ ਇਲਾਵਾ ਮਹੀਨੇ ਦੇ ਹਰ ਦੂਸਰੇ ਵੀਰਵਾਰ ਸੰਵਾਦ ਪ੍ਰੋਗਰਾਮ ਵੀ ਕੀਤਾ ਜਾਂਦਾ ਹੈ । ਪੰਜਾਬ ਸ਼ਾਖਾ ਦੇ ਇੰਚਾਰਜ ਮੂਲ ਚੰਦ ਸ਼ਰਮਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵਾਰੀ ਦੇ ਸੰਵਾਦ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਕਮਲਜੀਤ ਸਿੰਘ ਟਿੱਬਾ ਨਾਲ਼ ਸੰਵਾਦ ਰਚਾਇਆ ਜਾਵੇਗਾ , ਜਿਸ ਵਿੱਚ ਉਨ੍ਹਾਂ ਦੇ ਜੀਵਨ ਅਤੇ ਸਾਹਿਤਕ ਸਫ਼ਰ ਤੋਂ ਇਲਾਵਾ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਦਸ਼ਾ ਤੇ ਦਿਸ਼ਾ ਬਾਰੇ ਵੀ ਵਿਸਥਾਰ ਸਹਿਤ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ । ਦਰਸ਼ਕ ਅਤੇ ਸਰੋਤੇ ਇਸ ਪ੍ਰੋਗਰਾਮ ਦੇ ਔਨ ਲਾਈਨ ਸਿੱਧੇ ਪ੍ਰਸਾਰਨ ਦਾ ਆਨੰਦ ਡਾ. ਨੀਤੂ ਵਿਆਸ ਦੇ ਫੇਸਬੁੱਕ ਪੰਨੇਂ ਰਾਹੀਂ ਮਾਨਣ ਤੋਂ ਇਲਾਵਾ ਬਾਅਦ ਵਿੱਚ ਸੋਸ਼ਲ ਮੀਡੀਆ ਦੇ ਵੱਖੋ ਵੱਖ ਸਰੋਤਾਂ ਰਾਹੀਂ ਵੀ ਮਾਣ ਸਕਣਗੇ । ਸਿੱਧਾ ਪ੍ਰਸਾਰਣ ਅੱਜ ਮਿਤੀ 12 ਜੂਨ ਵੀਰਵਾਰ ਨੂੰ ਸ਼ਾਮ 07 ਵਜੇ ਸ਼ੁਰੂ ਹੋਵੇਗਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleVishnu Manchu’s Kannappa Sets Trailer Launch Date for June 13
Next articleਪਿੰਡ ਰਾਮੇਵਾਲ ਚ ਸਲਾਨਾ ਜੋੜ ਮੇਲਾ ਸ਼ਹੀਦ ਬਾਬਾ ਜਾਗਰ ਸਿੰਘ ਦਾ ਧੂਮਧਾਮ ਨਾਲ ਮਨਾਇਆ