HOME ਕੀ ਕਰਾਂ ਸਮਝ ਨਾ ਆਵੇ

ਕੀ ਕਰਾਂ ਸਮਝ ਨਾ ਆਵੇ

ਸੀਮਾ ਰਾਣੀ 
  (ਸਮਾਜ ਵੀਕਲੀ) 
ਕੀ ਕਰਾਂ ਸਮਝ ਨਾ ਆਵੇ,
ਮਨ ਵੀ ਮੇਰਾ ਭਰ ਭਰ ਜਾਵੇ।
ਉਹਦੇ ਧੋਖੇ ਕੋਲੇ ਰੱਖੇ,
ਮੈਨੂੰ ਆਪਣੇ ਤੇ ਯਕੀਨ ਨਾ ਆਵੇ।
ਸਭ ਸੱਧਰਾ ਗੁਆਚ ਗਈਆ ਨੇ,
ਹਾਸਿਆ ਨੂੰ ਨਜ਼ਰ ਲੱਗ ਲੱਗ ਜਾਵੇ।
ਮੈਂ ਮੁਹੱਬਤ ਕਾ ਕਾਸਾ ਸੀ ਫੜਿਆ,
ਉਹ ਕਿਉ ਖਾਲੀ ਕਰ ਕਰ ਜਾਵੇ।
ਰੱਬਾ ਤੇਰੀ ਦੁਨੀਆਂ ਦੇ ਵਿੱਚ,
ਕਿਉਂ ਕਿਸੇ ਨੂੰ ਡਰ ਨਾ ਆਵੇ।
ਪਹਿਲਾਂ ਕਹਿੰਦਾ ਸੀ ਤੂੰ ਹੈ ਮੇਰੀ,
ਹੁਣ ਕਿਉਂ ਕਿਸੇ ਤੇ ਮਰ ਮਰ ਜਾਵੇ।
ਸੰਗਾ ਸ਼ਰਮਾਂ ਲਾਹ ਦਿੱਤੀਆਂ ਨੇ,
ਇਸ਼ਕ ਵੀ ਹੁਣ ਤਾਂ ਘਰ ਘਰ ਜਾਵੇ।
ਕਿੰਨੇ ਧੋਖੇ ਮੈਨੂੰ ਦਿੱਤੇ,
ਦਿਲ ਚੰਦਰਾਂ ਫਿਰ ਵੀ ਮਰ ਮਰ ਜਾਵੇ।
ਸਮਝ ਨੀ ਆਉਂਦੀ ਕੀ ਏ ਕਹਾਣੀ,
ਉਹਨੂੰ ਮੰਗਣ ਲਈ ਦਿਲ ਦਰ ਦਰ ਜਾਵੇ।
ਕੀ ਕਰਾਂ ਸਮਝ ਨਾ ਆਵੇ,
ਮਨ ਵੀ ਮੇਰਾ ਭਰ ਭਰ ਜਾਵੇ।
ਸੀਮਾ ਰਾਣੀ 
ਬਰਨਾਲਾ।
Previous article**ਬੱਸ ਏਦਾਂ ਹੀ ****
Next articleਪਿੰਡ ਨੰਗਲ ਹਲਕਾ ਫਿਲੌਰ ਵਿਖੇ ਬਸਪਾ ਦੇ ਕੱਟੜ ਸਮਰਥਕ ਧਰਨਾ ਦਿੰਦੇ ਹੋਏ