HOME ਰੋਲ਼ਾ ਈ ਰੋਲ਼ਾ

ਰੋਲ਼ਾ ਈ ਰੋਲ਼ਾ

2
ਰੋਮੀ ਘੜਾਮਾਂ

(ਸਮਾਜ ਵੀਕਲੀ)

ਭਗਵਨ, ਗੋਡ, ਵਾਹਿਗੁਰੂ, ਮੋਲਾ।
ਰੋਲ਼ਾ ਈ ਰੋਲ਼ਾ, ਰੋਲ਼ਾ ਈ ਰੋਲ਼ਾ।

ਗਾਊਨ, ਅਬਾਯਾ, ਬਾਣਾ, ਚੋਲ਼ਾ।
ਰੋਲ਼ਾ ਈ ਰੋਲ਼ਾ, ਰੋਲ਼ਾ ਈ ਰੋਲ਼ਾ।

ਨਿਆਜ਼, ਡੋਨੇਸ਼ਨ, ਗੋਲਕ, ਝੋਲ਼ਾ।
ਰੋਲ਼ਾ ਈ ਰੋਲ਼ਾ, ਰੋਲ਼ਾ ਈ ਰੋਲ਼ਾ।

ਜੀਆ-ਜੰਤ ਕੁੱਲ ਕਰ ਰਿਹਾ ਬੋਲ਼ਾ।
ਰੋਲ਼ਾ ਈ ਰੋਲ਼ਾ, ਰੋਲ਼ਾ ਈ ਰੋਲ਼ਾ।

ਅਮਨ, ਸ਼ਾਂਤੀ, ਠੰਡ-ਠੰਢੋਲ਼ਾ।
ਰੋਲ਼ਾ ਈ ਰੋਲ਼ਾ ਪਰ ਰੋਲ਼ਾ ਈ ਰੋਲ਼ਾ।

ਅਮਲ ਕਿਤੇ ਨਾ ਮਾਸਾ-ਤੋਲਾ।
ਰੋਲ਼ਾ ਈ ਰੋਲ਼ਾ ਬੱਸ ਰੋਲ਼ਾ ਈ ਰੋਲ਼ਾ।

ਨਾ ਭੰਡ ਰੋਮੀਆਂ ਬਣ ਕੇ ਭੋਲ਼ਾ।
ਪਾ ਨਾ ਰੋਲ਼ਾ, ਨਾ ਪਾ ਰੋਲ਼ਾ।

ਪਿੰਡ ਘੜਾਮੇਂ ਹੋਜੂ ਹਥੋਲ਼ਾ।
ਪੈ ਜੂ’ ਰੋਲ਼ਾ, ਪੈ ਜੂ’ ਰੋਲ਼ਾ।

ਰੋਮੀ ਘੜਾਮਾਂ।
9855281105 (ਵਟਸਪ ਨੰ.)

Previous articleਡਾ. ਬਾਬਾ ਸਾਹਿਬ ਅੰਬੇਡਕਰ: ਇੱਕ ਵਿਚਾਰ ਅਤੇ ਇਸਦੀ ਦੁਰਵਰਤੋਂ ਦੀ ਜਾਂਚ
Next articleਨਕਲੀ ਤੇ ਜ਼ਹਿਰੀਲੀ ਸ਼ਰਾਬ ਦੀ ਰੋਕਥਾਮ ਲਈ ਬੋਤਲਾਂ ਨਸ਼ਟ ਕਰਨੀਆਂ ਜਰੂਰੀ – ਜਸਵਿੰਦਰ ਜੀਤ ਸਿੰਘ ਬੇਦੀ