30 ਮਈ ਨੂੰ ਬਰਸੀ ’ਤੇ ਵਿਸ਼ੇਸ਼
(ਸਮਾਜ ਵੀਕਲੀ) ਭਾਈ ਕਨੱਈਆ ਰਾਮ ਜੀ ਤੋਂ ਪ੍ਰਚਲਿਤ ਸੇਵਾਪੰਥੀ ਸਾਧੂਆਂ ਨੇ ਜਿੱਥੇ ਲੋਕਾਂ ਦੇ ਸਰੀਰਕ ਸੁੱਖ ਆਰਾਮ ਲਈ ਸਰਾਵਾਂ, ਟਿਕਾਣੇ, ਖੂਹ, ਤਲਾਬ, ਦਵਾਖਾਨੇ ਤੇ ਲੰਗਰ ਲਾ ਕੇ ਮਨੁੱਖ ਜਾਤੀ ਦੀ ਸੇਵਾ ਕੀਤੀ ਹੈ, ਉੱਥੇ ਮਾਨਸਿਕ ਸ਼ਾਂਤੀ ਤੇ ਸਦਾਚਾਰਿਕ ਸਿੱਖਿਆ ਲਈ ਸੁੰਦਰ ਸਾਹਿਤ ਦੀ ਵੀ ਸਿਰਜਣਾ ਕੀਤੀ ਹੈ। ਸੇਵਾਪੰਥੀ ਆਸ਼ਰਮ ਸ਼ਾਹਪੁਰ ਸ਼ਹਿਰ ਤੇ ਹੁਣ ਡੇਰਾ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਅੰਮ੍ਰਿਤਸਰ ਦੇ ਮੁਖੀ ਸੇਵਾਦਾਰਾਂ ਦੀ ਸੇਵਾਪੰਥੀ ਸੰਤ ਪ੍ਰਣਾਲੀ ਬ੍ਰਹਮ-ਗਿਆਨੀ ਭਾਈ ਕਨੱਈਆ ਰਾਮ ਜੀ ਤੇ ਆਰੰਭ ਹੁੰਦੀ ਹੈ। ਉਹਨਾਂ ਦੇ ਮੁੱਖ ਪਥ -ਪ੍ਰਦਰਸ਼ਕਾਂ ਦੀ ਲੜੀ ਵਿੱਚ ਭਾਈ ਸੇਵਾ ਰਾਮ ਜੀ, ਭਾਈ ਅੱਡਣ ਸ਼ਾਹ ਜੀ, ਭਾਈ ਭੱਲਾ ਰਾਮ ਜੀ, ਸੰਤ ਭਾਈ ਸਹਾਈ ਸਿੰਘ ਜੀ, ਸੰਤ ਭਾਈ ਰਾਮ ਸਿੰਘ ਜੀ, ਸੰਤ ਬਾਬਾ ਸ਼ਾਮ ਸਿੰਘ, ਜੀ ਸੰਤ ਬਾਬਾ ਝੰਡਾ ਸਿੰਘ ਜੀ, ਸੰਤ ਬਾਬਾ ਖੜਕ ਸਿੰਘ ਜੀ, ਸੰਤ ਬਾਬਾ ਦਰਸ਼ਨ ਸਿੰਘ ਜੀ ਤੇ ਵਰਤਮਾਨ ਗੱਦੀਨਸ਼ੀਨ ਸੰਤ ਬਾਬਾ ਸੰਤੋਖ ਸਿੰਘ ਜੀ ‘ਸੇਵਾਪੰਥੀ’ (ਕਾਰ-ਸੇਵਾ ਵਾਲਿਆਂ) ਤੱਕ ਪੁੱਜਦੀ ਹੈ।
ਬਾਬਾ ਖੜਕ ਸਿੰਘ ਜੀ :- ਬਾਬਾ ਖੜਕ ਸਿੰਘ ਜੀ ਦਾ ਜਨਮ 2 ਜੇਠ ਸੰਮਤ 1952 ਬਿਕਰਮੀ ਸੰਨ 1895 ਈ: ਦਿਨ ਮੰਗਲਵਾਰ ਨੂੰ ਪਿਤਾ ਸ੍ਰ: ਪਾਲਾ ਸਿੰਘ ਦੇ ਘਰ ਮਾਤਾ ਚੰਦ ਕੌਰ ਦੀ ਕੁੱਖੋਂ ਲਾਹੌਰ ਜ਼ਿਲ੍ਹੇ ਦੇ ਪਿੰਡ ਬਰਕੀ (ਪਾਕਿਸਤਾਨ) ਵਿਖੇ ਹੋਇਆ। ਆਪ ਦਾ ਪਰਿਵਾਰ ਇੱਕ ਸਧਾਰਨ ਪੇਂਡੂ ਪਰਿਵਾਰ ਸੀ, ਜੋ ਦਸਾਂ-ਨਹੁੰਆਂ ਦੀ ਕਿਰਤ-ਕਮਾਈ ਕਰਕੇ ਜੀਵਨ ਨਿਰਬਾਹ ਕਰਦਾ ਸੀ। ਜਟਾਵਾਂ ਹੋਣ ਕਰਕੇ ਪਹਿਲਾਂ ਆਪ ਦਾ ਨਾਂ ਬਾਵਾ ਸਿੰਘ ਰੱਖਿਆ ਗਿਆ। ਅੰਮ੍ਰਿਤ ਛਕਣ ਤੋਂ ਬਾਅਦ ਨਾਂ ‘ਖੜਕ ਸਿੰਘ’ ਰੱਖਿਆ ਗਿਆ। ਜਦ ਜਵਾਨ ਹੋਏ ਤਾਂ 25 ਸਾਲ ਦੀ ਉਮਰ ਵਿੱਚ ਆਪ ਫ਼ੌਜ ਵਿੱਚ ਭਰਤੀ ਹੋ ਕੇ ਬਗਦਾਦ ਚਲੇ ਗਏ। ਜਦ ਜ਼ਲ੍ਹਿਆਂਵਾਲੇ ਬਾਗ਼ ਵਿੱਚ ਗੋਲੀ ਚੱਲੀ ਅਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਚੁੱਕੀ ਸੀ ਤਾਂ ਧਰਮ ਪ੍ਰਤੀ ਆਪ ਦੀ ਸ਼ਰਧਾ ਨੇ ਫ਼ੌਜ ਦੀ ਨੌਕਰੀ ਵੱਲੋਂ ਆਪ ਦਾ ਮਨ ਉਪਰਾਮ ਕਰ ਦਿੱਤਾ। ਆਪ ਦੋ ਸਾਲ ਬਾਅਦ 1922 ਵਿੱਚ ਫ਼ੌਜ ਵਿੱਚੋਂ ਤਿਆਗ-ਪੱਤਰ ਦੇ ਕੇ ਪਿੰਡ ਆ ਗਏ। ਅਕਾਲੀ ਲਹਿਰ ਆਪਣੇ ਜ਼ੋਰਾਂ ਤੇ ਸੀ ਤੇ ਮਨ ਨੇ ਸਿੱਖੀ ਪਿਆਰ ਵਿੱਚ ਉਛਾਲਾ ਖਾਧਾ ਤਾਂ ਜੈਤੋ ਦੇ ਮੋਰਚੇ ਵਿੱਚ 500 ਸਿੱਖਾਂ ਦੇ ਜਥੇ ਸਮੇਤ ਗ੍ਰਿਫਤਾਰ ਹੋ ਗਏ। 18 ਮਹੀਨੇ ਨਾਭਾ ਜੇਲ੍ਹ ’ਚ ਕੈਦ ਕੱਟੀ, ਰਿਹਾਅ ਹੋਣ ਤੋਂ ਬਾਅਦ ਆਪ ਆਪਣੇ ਨਾਨਕੇ ਪਿੰਡ ਮਗਿੰਦਰਪੁਰ ਆ ਗਏ। ਪਿੰਡ ਵਿੱਚ ਪੱਖਪਾਤ ਤੋਂ ਰਹਿਤ ਫ਼ੈਸਲਿਆਂ ਨੂੰ ਨਜਿੱਠਣਾ, ਲੋਕਾਂ ਦੇ ਆਪਸੀ ਵੈਰ-ਵਿਰੋਧ ਦੂਰ ਕਰਨਾ ਆਦਿ ਕੰਮ ਕਰਕੇ ਸ਼ਾਂਤ ਵਾਤਾਵਰਣ ਕਾਇਮ ਕੀਤਾ।
1938 ਵਿੱਚ ਆਪ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਗਏ, ਉੱਥੇ ਹੀ ਆਪ ਦਾ ਮੇਲ ਗੁਰੂ ਘਰ ਦੇ ਸੇਵਕ ਬਾਬਾ ਨਿਧਾਨ ਸਿੰਘ ਨਾਲ ਹੋਇਆ। ਉਹਨਾਂ ਦੇ ਨਾਲ ਹੀ ਲੰਗਰ ਦੀ ਸੇਵਾ ਵਿੱਚ ਲੱਗ ਪਏ। ਉੱਥੇ ਕੁਝ ਦੇਰ ਸੇਵਾ ਕਰਨ ਉਪਰੰਤ ਦਿੱਲੀ ਦੇ ਗੁਰਦੁਆਰਾ ਨਾਨਕ ਪਿਆਓ ਵਿਖੇ ਜਲ ਛਕਾਉਣ ਦੀ ਸੇਵਾ ਕਰਕੇ ਲੋਕਾਂ ਦੇ ਮਨਾਂ ਨੂੰ ਤ੍ਰਿਪਤ ਅਤੇ ਸ਼ਾਂਤ ਕਰਦੇ ਰਹੇ। ਫਿਰ ਗੁਰਧਾਮਾਂ ਦੇ ਦਰਸ਼ਨ ਕਰਦੇ ਹੋਏ 1938 ਵਿੱਚ ਖਡੂਰ ਸਾਹਿਬ ਪੁੱਜੇ। ਇਸ ਅਸਥਾਨ ਤੇ ਉਸ ਸਮੇਂ ਸੰਤ ਬਾਬਾ ਗੁਰਮੁਖ ਸਿੰਘ, ਸੰਤ ਬਾਬਾ ਸਾਧੂ ਸਿੰਘ ਖਡੂਰ ਸਾਹਿਬ ਤੋਂ ਗੋਇੰਦਵਾਲ ਜਾਣ ਵਾਲੀ ਸੜਕ ਦੀ ਸੇਵਾ ਕਰਵਾ ਰਹੇ ਸਨ। ਕੁਝ ਦਿਨ ਆਪ ਸੜਕ ਦੀਆਂ ਇੱਟਾਂ ਜੋੜਨ ਦੀ ਸੇਵਾ ਕਰਦੇ ਰਹੇ। ਜਦ ਮਹਾਂਪੁਰਖਾਂ ਤੋਂ ਜਾਣ ਦੀ ਆਗਿਆ ਮੰਗੀ ਤਾਂ ਬਾਬਾ ਸਾਧੂ ਸਿੰਘ ਨੇ ਕਿਹਾ, ‘‘ਪੁਰਖਾ ! ਕਿੱਥੇ ਜਾਣਾ ਹੈ ? ਹੱਥ ਜੋੜ ਕੇ ਨਿਰਮਰਤਾ ਸਾਹਿਤ ਬੇਨਤੀ ਕੀਤੀ, ਮਹਾਰਾਜ ! ਜਿੱਥੇ ਅੰਨ-ਜਲ ਲੈ ਜਾਵੇ।’’ ਇਸ ਸਮੇਂ ਇਲਾਕਾ ਝਬਾਲ ਦੀਆਂ ਸੰਗਤਾਂ ਵੱਲੋਂ ਬਾਬਾ ਗੁਰਮੁਖ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਕਿ ਬ੍ਰਹਮ-ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ। ਉਹ ਇਤਿਹਾਸਕ ਤੇ ਧਾਰਮਿਕ ਮਹਾਨਤਾ ਮੁਤਾਬਕ ਜੱਚਦੀ ਨਹੀਂ, ਇਸ ਲਈ ਇਸ ਦਾ ਜ਼ਿੰਮਾ ਆਪਣੇ ਹੱਥ ਲਿਆ ਜਾਵੇ, ਤਾਂ ਬਾਬਾ ਗੁਰਮੁਖ ਸਿੰਘ ਜੀ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਇਮਾਰਤ ਲਈ ਆਪ ਜੀ ਨੂੰ ਹੁਕਮ ਦਿੱਤਾ । ਬਾਬਾ ਖੜਕ ਸਿੰਘ ਜੀ ਨੇ ਉੱਥੇ ਪਹੁੰਚ ਕੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗਰੁਦੁਆਰਾ ਸਾਹਿਬ ਦੀ ਸੁੰਦਰ ਇਮਾਰਤ, ਸਰੋਵਰ, ਲੰਗਰ ਹਾਲ, ਸਰਾਂ, ਦੀਵਾਨ ਹਾਲ ਦਾ ਨਿਰਮਾਣ ਕਰਵਾਇਆ। ਬਾਬਾ ਜੀ ਨੇ ਗੁਰਦੁਆਰਾ ਡੇਰਾ ਸਾਹਿਬ ਪੱਠੇਵਿੰਡ, ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ, ਗੁਰਦੁਆਰਾ ਮਾਈ ਭਾਗੋ ਜੀ ਪਿੰਡ ਝਬਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਅੰਮ੍ਰਿਤਸਰ ਦਾ ਵੀ ਨਿਰਮਾਣ ਕਰਵਾਇਆ। ਬਾਬਾ ਖੜਕ ਸਿੰਘ ਜੀ ਨੇ ਧਾਰਮਿਕ ਤੇ ਸਮਾਜਿਕ ਕਾਰਜਾਂ ਦੀ ਉਸਾਰੀ ਲਈ ਇੱਟਾਂ ਦੇ ਭੱਠੇ ਚਾਲੂ ਕੀਤੇ ਅਤੇ ਲੱਖਾਂ-ਕਰੋੜਾਂ ਦੀ ਗਿਣਤੀ ਵਿੱਚ ਇੱਟਾਂ ਪਕਵਾਈਆਂ।
ਬਾਬਾ ਖੜਕ ਸਿੰਘ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ। ਉਹ ਮੰਦਰ, ਮਸਜਿਦ ਅਤੇ ਗੁਰਦੁਆਰਿਆਂ ਨੂੰ ਪੂਰਨ ਰੂਪ ਵਿੱਚ ਇੱਕੋ ਜਿਹਾ ਰੱਬ ਦਾ ਘਰ ਸਮਝਦੇ ਸਨ। ਬਾਬਾ ਜੀ ਨੇ ਦੀਨ ਦੁਖੀਆਂ, ਬਿਰਧਾਂ ਤੇ ਬਿਮਾਰ ਵਿਅਕਤੀਆਂ ਦੀ ਅਥਾਹ ਸੇਵਾ ਕੀਤੀ। ਬਾਬਾ ਖੜਕ ਸਿੰਘ ਜੀ ਨੇ ਬਾਬਾ ਬੁੱਢਾ ਜੀ ਦੇ ਨਾਂ ’ਤੇ ਡਿਗਰੀ ਕਾਲਜ, ਸੀਨੀਅਰ ਸੈਕੰਡਰੀ ਸਕੂਲ ਤੇ ਪਬਲਿਕ ਸਕੂਲਾਂ ਦਾ ਵੀ ਨਿਰਮਾਣ ਕੀਤਾ। ਉਹਨਾਂ ਸਰੋਵਰਾਂ, ਹੰਸਲੀਆਂ, ਸੜਕਾਂ ਤੇ ਇਮਾਰਤਾਂ ਦਾ ਵੱਡੇ ਪੱਧਰ ਤੇ ਨਿਰਮਾਣ ਕੀਤਾ। ਬਾਬਾ ਖੜਕ ਸਿੰਘ ਨੇ ਸਿਰਫ਼ ਆਪਣੇ ਦੇਸ਼ ਦੇ ਗੁੂਰਧਾਮਾਂ ਦੀ ਹੀ ਸੇਵਾ ਨਹੀਂ ਕੀਤੀ ਸਗੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਜੰਗ ਸਮੇਂ ਪਾਕਿਸਤਾਨ ਦੀ ਹੱਦ ਅੰਦਰ ਜਿਹੜੇ ਗੁਰਦੁਆਰਿਆਂ ਦੀਆਂ ਇਮਾਰਤਾਂ ਢਹਿ ਗਈਆਂ ਸਨ, ਦੀ ਉਸਾਰੀ ਵੀ ਕਰਵਾਈ।
ਬਾਬਾ ਖੜਕ ਸਿੰਘ ਜੀ ਨੇ ਆਪਣਾ ਸਰੀਰ ਤਿਆਗਣ ਤੋਂ 10 ਸਾਲ ਪਹਿਲਾਂ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਹਾਜ਼ਰੀ ਵਿੱਚ ਭਾਰੀ ਦੀਵਾਨ ਸਾਹਮਣੇ ਬਾਬਾ ਦਰਸ਼ਨ ਸਿੰਘ ਜੀ ਨੂੰ ਆਪਣਾ ਉਤਰਾਧਿਕਾਰੀ ਨਿਯਤ ਕਰ ਦਿੱਤਾ ਸੀ। ਬਾਬਾ ਖੜਕ ਸਿੰਘ ਜੀ 30 ਮਈ 1986 ਈ: ਨੂੰ 91 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ’ਚ ਜਾ ਬਿਰਾਜੇ।
ਬਾਬਾ ਦਰਸ਼ਨ ਸਿੰਘ ਜੀ:- ਬਾਬਾ ਦਰਸ਼ਨ ਸਿੰਘ ਜੀ ਦਾ ਜਨਮ ਸੰਨ 1930 ਈ: ਨੂੰ ਪਿੰਡ ਕਾਹਲਵਾਂ ਜ਼ਿਲ੍ਹਾ ਤਰਨਤਾਰਨ ਵਿਖੇ ਪਿਤਾ ਸ੍ਰ: ਗੁਰਦਿੱਤ ਸਿੰਘ ਦੇ ਘਰ ਮਾਤਾ ਸੰਤੀ ਜੀ ਦੀ ਕੁੱਖੋਂ ਹੋਇਆ। ਉਹਨਾਂ ਸਮੇਤ ਤਿੰਨ ਭਰਾ ਧਰਮ ਸਿੰਘ, ਕਰਮ ਸਿੰਘ, ਦਰਸ਼ਨ ਸਿੰਘ ਤੇ ਇੱਕ ਭੈਣ ਹਨ। ਉਹਨਾਂ ਨੇ ਕੁੱਝ ਬ੍ਰਜ ਭਾਸ਼ਾ ਦੇ ਪੁਸਤਕ ਅਤੇ ਭਗਤ ਬਾਣੀ ਇੱਕ ਵਿਦਵਾਨ ਉਦਾਸੀਨ ਮਹਾਤਮਾ ਤੋਂ ਪੜ੍ਹੀ। ਉਹਨਾਂ ਨੂੰ ਬੇਅੰਤ ਗੁਰਬਾਣੀ ਦੀਆਂ ਤੁਕਾਂ ਯਾਦ ਸਨ।
ਬਾਬਾ ਦਰਸ਼ਨ ਸਿੰਘ ਜੀ ਬਚਪਨ ਤੋਂ ਹੀ ਬਾਬਾ ਖੜਕ ਸਿੰਘ ਜੀ ਦੀ ਸੇਵਾ ਵਿੱਚ ਸਨ। ਬਾਬਾ ਦਰਸ਼ਨ ਸਿੰਘ ਦੇ ਸਭ ਤੋਂ ਵੱਡੇ ਭਰਾ ਧਰਮ ਸਿੰਘ ਜੀ ਜਪਾਨ ਦੀ ਜੰਗ ਵਿੱਚ ਵਿੱਚ ਮੌਤ ਹੋ ਗਈ ਸੀ ਤੇ ਦੂਜੇ ਭਰਾ ਸ੍ਰ: ਕਰਮ ਸਿੰਘ ਦਾ ਆਪਣੇ ਹੀ ਸ਼ਰੀਕ ਭਰਾਵਾਂ ਹੱਥੋਂ ਕਤਲ ਹੋ ਗਿਆ ਸੀ। ਇਹਨਾਂ ਦੋਨਾਂ ਪੁੱਤਰਾਂ ਦੇ ਵਿਛੋੜੇ ਕਾਰਨ ਬਾਪੂ ਗੁਰਦਿੱਤ ਸਿੰਘ ਤੇ ਮਾਤਾ ਸੰਤੀ ਬਹੁਤ ਉਦਾਸ ਰਹਿਣ ਲੱਗ ਪਏ। ਮਾਤਾ ਸੰਤੀ ਬਾਬਾ ਖੜਕ ਸਿੰਘ ਜੀ ਨੂੰ ਵਾਰ-ਵਾਰ ਬੇਨਤੀਆਂ ਕਰਨ ਲੱਗੀ। ਬਾਬਾ ਜੀ ਨੇ ਕਿਹਾ, ‘‘ਕਿ ਇਸ ਦੇ ਸਿਰ ਉੱਪਰ ਸੇਵਾ ਦਾ ਭਾਰ ਆਉਣ ਵਾਲਾ ਹੈ।’’ ਫਿਰ ਰਿਸ਼ਤੇਦਾਰਾਂ ਤੇ ਇਲਾਕੇ ਦੀ ਸੰਗਤ ਨੇ ਇਕੱਠੇ ਹੋ ਕੇ ਬਾਬਾ ਖੜਕ ਸਿੰਘ ਜੀ ਕੋਲ ਬੇਨਤੀ ਕੀਤੀ। ਬਾਬਾ ਖੜਕ ਸਿੰਘ ਜੀ ਹਰੇਕ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈ ਕੇ ਕਰਦੇ ਸਨ। ਉਹਨਾਂ ਨੇ ਸਾਰੀ ਸੰਗਤ ਸਾਹਮਣੇ ਦੋ ਚਿੱਠੀਆਂ (ਪਰਚੀਆਂ) ਲਿਖੀਆਂ, ਇੱਕ ਵਿਆਹ ਕਰਨ ਸੰਬੰਧੀ ਸੀ ਤੇ ਦੂਜੀ ਵਿਆਹ ਨਾ ਕਰਨ ਸੰਬੰਧੀ ਸੀ। ਦੋਵੇਂ ਚਿੱਠੀਆਂ (ਪਰਚੀਆਂ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖ ਦਿੱਤੀਆਂ ਗਈਆਂ ਅਤੇ ਇੱਕ ਛੋਟੇ ਬੱਚੇ ਨੂੰ ਇੱਕ ਚਿੱਠੀ (ਪਰਚੀ) ਚੁੱਕਣ ਲਈ ਕਿਹਾ ਗਿਆ। ਚਿੱਠੀ ਦਰਸ਼ਨ ਸਿੰਘ ਨੂੰ ਵਿਆਹ ਕਰਨ ਦੀ ਨਿਕਲ ਆਈ। ਬਾਬਾ ਖੜਕ ਸਿੰਘ ਜੀ ਨੇ ਵੀ ਉਹਨਾਂ ਨੂੰ ਵਿਆਹ ਕਰਨ ਲਈ ਕਿਹਾ ਤੇ ਸਾਰੇ ਕਾਰਜ ਆਪਣੇ ਹੱਥੀਂ ਨਿਭਾਏ।
ਬਾਬਾ ਦਰਸ਼ਨ ਸਿੰਘ ਜੀ ਵਿੱਚ ਸਹਿਨਸ਼ੀਲਤਾ ਅਤਿ ਦਰਜੇ ਦੀ ਸੀ। ਬਾਬਾ ਦਰਸ਼ਨ ਸਿੰਘ ਜੀ, ਬਾਬਾ ਖੜਕ ਸਿੰਘ ਜੀ ਵੱਲੋਂ ਕਹੇ ਹਰ ਬਚਨ ਨੂੰ ਸਤਿ ਕਰਕੇ ਮੰਨਦੇ ਸਨ। ਭਾਵੇਂ ਬਾਬਾ ਦਰਸ਼ਨ ਸਿੰਘ ਜੀ ਵਿੱਦਿਆ ਪੱਖੋ ਘੱਟ ਪੜ੍ਹੇ ਸਨ ਪਰੰਤੂ ਬੜੀ ਡੂੰਘੀ ਸੂਝ ਸ਼ਕਤੀ ਕਾਰਨ ਹਰ ਸਮੱਸਿਆ ਨੂੰ ਬੜੀ ਖੂਬੀ ਨਾਲ ਸੁਲਝਾਉਣ ਦੀ ਸਮਰੱਥਾ ਰੱਖਦੇ ਸਨ।
ਬਾਬਾ ਦਰਸ਼ਨ ਸਿੰਘ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ਦੇ ਪੁੱਲ ਦਾ ਨਿਰਮਾਣ ਕਰਵਾਇਆ। ਬਿਆਸ ਦਰਿਆ ਦੇ ਕੰਢੇ ਤੇ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਸੁੰਦਰ ਅਸਥਾਨ ਬਣਾਇਆ, ਪੱਖੇ ਲਗਵਾਏ, ਫੁੱਲ-ਬੂਟੇ ਲਗਾ ਕੇ ਸੁੰਦਰ ਬਾਗ਼-ਬਗੀਚਾ ਤਿਆਰ ਕਰਵਾਇਆ । ਆਏ—ਗਏ ਯਾਤਰੂਆਂ ਲਈ ਰਿਹਾਇਸ਼ ਤੇ ਲੰਗਰ ਦਾ ਸੁਚੱਜਾ ਪ੍ਰਬੰਧ ਕੀਤਾ। ਅੱਜ ਇਹ ਅਸਥਾਨ ਦੇਖਣਯੋਗ ਹੈ।
ਸਿੱਖ ਜਗਤ ਸਿੰਘ ਸਾਰੇ ਗੁਰੂਆਂ ਦੇ ਜਨਮ ਅਸਥਾਨ ਬਣੇ ਹਨ ਪਰ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਅਸਥਾਨ ਪਿੰਡ ਬਾਸਰਕੇ ਗਿੱਲਾਂ ਵਿਖੇ ਨਹੀਂ ਸੀ ਬਣਿਆ। ਉਸ ਦੀ ਤਲਾਸ਼ ਕਰਕੇ, ਬਾਬਾ ਦਰਸ਼ਨ ਸਿੰਘ ਜੀ ਨੇ ਛੱਪੜ ਨੂੰ ਪੂਰ ਕੇ ਸੀਮਿੰਟ, ਸਰੀਆ, ਲੋਹਾਂ, ਇੱਟਾਂ ਨਾਲ ਮਜ਼ਬੂਤ ਅਸਥਾਨ ਬਣਾਇਆ। ਇਸ ਅਸਥਾਨ ਤੇ 16 ਫੁੱਟ ਉੱਚਾ ਸੁਨਹਿਰੀ ਕਲਸ਼ ਵੀ ਲਾਇਆ।
ਬਾਬਾ ਦਰਸ਼ਨ ਸਿੰਘ ਜੀ ਨੇ ਬਾਬਾ ਬੁੱਢਾ ਕਾਲਜ ਦੀ ਦੂਜੀ ਮੰਜ਼ਿਲ ਤਿਆਰ ਕਰਵਾਈ। ਸ੍ਰੀ ਗੁਰੂ ਗ੍ਰੰਥ ਭਵਨ ਦੀ ਇਮਾਰਤ ਨੂੰ ਸੰਪੂਰਨ ਕਰਵਾਇਆ ਤੇ ਉਸ ਦੇ ਗੁੰਬਦ ਉੱਪਰ ਸੋਨਾ ਲਗਵਾਇਆ। ਗੁਰਦੁਆਰਾ ਜਨਮ-ਸਥਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰੂ ਕੀ ਵਤਾਲੀ ਦੀ ਦਰਸ਼ਨੀ ਡਿਓੜ੍ਹੀ ਦੀ ਉਸਾਰੀ, ਲੰਗਰ ਹਾਲ ਸ਼੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ, ਗੁਰੂਦੁਆਰਾ ਬੀਬੀ ਅਮਰੋ ਜੀ ਬਾਸਰਕੇ ਗਿੱਲਾਂ, ਗੁਰਦੁਆਰਾ ਜਨਮ-ਅਸਥਾਨ ਗੁਰੂ ਅਮਰਦਾਸ ਜੀ ਬਾਸਰਕੇ ਗਿੱਲਾਂ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ, ਜਨਮ-ਅਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ ਗੁਰਦੁਆਰੇ ਦੇ ਨਿਰਮਾਣ ਦੇ ਨਾਲ-ਨਾਲ ਸਰੋਵਰ ਦੀ ਉਸਾਰੀ ਅਤੇ ਗਿਆਰਾਂ ਏਕੜ ਦੇ ਰਕਬੇ ਦੀ ਚਾਰਦੀਵਾਰੀ ਕਰਵਾਈ। ਗੁਰਦੁਆਰਾ ਸੰਨ੍ਹ ਸਾਹਿਬ ਦਾ ਲੰਗਰ ਹਾਲ ਅਤੇ ਦੀਵਾਨ ਹਾਲ, ਗੁਰਦੁਆਰਾ ਗੁਰੂ ਕੀ ਵਡਾਲੀ ਸਾਹਿਬ ਦੀ ਦਰਸ਼ਨੀ ਡਿਓੜ੍ਹੀ ਦੀ ਉਸਾਰੀ, ਗੁਰਦੁਆਰਾ ਰਾਮਸਰ ਸਾਹਿਬ ਵਿਖੇ 18 ਫੁੱਟ ਉੱਚਾ ਸੋਨੇ ਦਾ ਕਲਸ਼ ਲਾਇਆ। ਬੀੜ ਬਾਬਾ ਬੁੱਢਾ ਸਾਹਿਬ ਨੂੰ ਜਾਣ ਵਾਲੇ ਰਸਤੇ ਜੀ.ਟੀ. ਰੋਡ ’ਤੇ ਦਰਸ਼ਨੀ ਗੇਟ ਬਣਾਇਆ। ਬਾਬਾ ਦਰਸ਼ਨ ਸਿੰਘ ਜੀ ਨੇ ਬਾਬਾ ਖੜਕ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ‘ਸੰਤ ਨਿਵਾਸ’ ਗੁਰਦੁਆਰੇ ਦੀ ਸੁੰਦਰ ਇਮਾਰਤ ਬਣਵਾਈ ਤੇ ਨਾਲ ਹੀ ਸੰਤ ਬਾਬਾ ਖੜਕ ਸਿੰਘ ਜੀ ਫਰੀ ਹਸਪਤਾਲ ਬਣਵਾਇਆ। ਪਿੰਡ ਠੱਟਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਾਬਾ ਦਰਸ਼ਨ ਸਿੰਘ ਜੀ ਨੇ ਬਾਬਾ ਖੜਕ ਸਿੰਘ ਜੀ ਦੀ ਯਾਦ ਵਿੱਚ ਬਹੁਤ ਹੀ ਸੁੰਦਰ ਯਾਦਗਾਰੀ ਗੇਟ ਬਣਵਾਇਆ। ਗੁਰਦੁਆਰਾ ਮਾਈ ਭਾਗੋ ਪਿੰਡ ਝਬਾਲ ਆਦਿ ਧਾਰਮਿਕ ਇਮਾਰਤਾਂ ਤੇ ਹੋਰ ਕਈ ਸੜਕਾਂ, ਪੁਲਾਂ, ਗੁਰਦੁਆਰਿਆਂ ਦੀ ਸੇਵਾ ਬਾਬਾ ਦਰਸ਼ਨ ਸਿੰਘ ਜੀ ਨੇ ਕਰਵਾਈ।
ਬਾਬਾ ਦਰਸ਼ਨ ਸਿੰਘ ਜੀ ਨੇ ਚਾਰ ਤਕਨੀਕੀ ਸੰਸਥਾਵਾਂ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਆਈ.ਟੀ.ਆਈ ਅਤੇ ਡਿਗਰੀ ਕਾਲਜ (ਲੜਕੀਆਂ) ਚਾਟੀਵਿੰਡ ਗੇਟ ਅੰਮ੍ਰਿਤਸਰ, ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਆਈ.ਟੀ.ਆਈ ਅਤੇ ਡਿਗਰੀ ਕਾਲਜ ਗੁਰੂ ਕੀ ਵਡਾਲੀ ਛੇਹਰਟਾ ਅੰਮ੍ਰਿਤਸਰ, ਬੀਬੀ ਭਾਨੀ ਆਈ.ਟੀ.ਆਈ ਅਤੇ ਡਿਗਰੀ ਕਾਲਜ ਗੋਇੰਦਵਾਲ ਸਾਹਿਬ ਅੰਮ੍ਰਿਤਸਰ, ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਆਈ.ਟੀ.ਆਈ ਬੀੜ ਬਾਬਾ ਬੁੱਢਾ ਸਾਹਿਬ ਜੀ ਝਬਾਲ ਅੰਮ੍ਰਿਤਸਰ ਦਾ ਨਿਰਮਾਣ ਕਰਵਾਇਆ।
ਬਾਬਾ ਦਰਸ਼ਨ ਸਿੰਘ ਜੀ ਕਾਰ-ਸੇਵਾ ਵਾਲੇ ਇਤਿਹਾਸਕ ਅਸਥਾਨਾਂ, ਸੜਕਾਂ ਯਾਦਗਾਰੀ ਗੇਟਾਂ, ਹੰਸਲੀਆਂ, ਸਰੋਵਰਾਂ, ਸੁੰਦਰ ਬਾਗ਼-ਬਗੀਚਿਆਂ ਦੀ ਸੇਵਾ ਕਰਵਾਉਂਦੇ ਸਨ। ਉਹਨਾਂ ਡੇਰਿਆਂ ਦੇ ਪ੍ਰਬੰਧ ਤੋਂ ਹੁੰਦੇ ਝਗੜਿਆਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਸਮੂਹ ਸੰਗਤਾਂ ਦੀ ਬੇਨਤੀ ਤੇ ਇੱਕ ਭਾਰੀ ਇਕੱਠ ਵਿੱਚ ਕਾਰ-ਸੇਵਾ ਦੀ ਜ਼ਿੰਮੇਵਾਰੀ ਬਾਬਾ ਸੰਤੋਖ ਸਿੰਘ ਜੀ ਨੂੰ ਸੌਂਪ ਦਿੱਤੀ ਸੀ। ਬਾਬਾ ਦਰਸ਼ਨ ਸਿੰਘ ਜੀ ਕਾਰ-ਸੇਵਾ ਵਾਲੇ ਸੇਵਾ, ਸਿਮਰਨ ਤੇ ਪਰ-ਉਪਕਾਰ ਦੇ ਕਾਰਜ ਕਰਦਿਆਂ 2 ਮਾਰਚ 2019 ਈ: ਦਿਨ ਸ਼ਨੀਵਾਰ ਨੂੰ 89 ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ’ਚ ਜਾ ਬਿਰਾਜੇ।
ਸੇਵਾ ਦੇ ਪੁੰਜ ਬਾਬਾ ਖੜਕ ਸਿੰਘ ਜੀ ਦੀ 39ਵੀਂ ਬਰਸੀ ਅਤੇ ਬਾਬਾ ਦਰਸ਼ਨ ਸਿੰਘ ਜੀ ਦੀ ਛੇਵੀਂ ਬਰਸੀ 30 ਮਈ (17 ਜੇਠ) ਦਿਨ ਸ਼ੁੱਕਰਵਾਰ ਨੂੰ ਬਾਬਾ ਸੰਤੋਖ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਸੰਤ ਨਿਵਾਸ ਬੀੜ ਸਾਹਿਬ ਠੱਠਾ ਅੰਮ੍ਰਿਤਸਰ ਵਿਖੇ ਮਨਾਈ ਜਾ ਰਹੀ ਹੈ।

ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।
Email- [email protected]