ਡਾਕਟਰ ਇੰਦਰਜੀਤ ਕਮਲ
(ਸਮਾਜ ਵੀਕਲੀ) ਅਗਰ ਕਿਸੇ ਦੇ ਪੇਟ ਵਿੱਚ ਗਰਮੀ ਹੋ ਗਈ ਹੈ , ਜਿਸ ਕਾਰਨ ਉਹਦੇ ਪੇਸ਼ਾਬ ਰਸਤੇ , ਮਲ ਦਵਾਰ ਅਤੇ ਲਿਵਰ ਵਿੱਚ ਜਲਣ ਹੁੰਦੀ ਹੈ ਤਾਂ ਇਹ ਨੁਸਖ਼ਾ ਉਹਨਾਂ ਵਾਸਤੇ ਹੈ ਇੱਕ ਚਮਚ ਸੌਂਫ ਅਤੇ ਦਸ ਬਾਰਾਂ ਪੱਤੇ ਨਿੰਮ ਦੇ ਲੈ ਕੇ ਉਹਨਾਂ ਨੂੰ ਇੱਕ ਗਿਲਾਸ ਪਾਣੀ ਵਿੱਚ ਪਾ ਕੇ ਉਬਾਲੋ । ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਹਦੇ ਵਿੱਚ ਅੱਧੇ ਤੋਂ ਇੱਕ ਚਮਚ ਧਾਗੇ ਵਾਲੀ ਮਿਸ਼ਰੀ ਪਾ ਕੇ ਠੰਢਾ ਹੋਣ ‘ ਤੇ ਖਾਲੀ ਪੇਟ ਸਵੇਰੇ ਸ਼ਾਂਮ ਘੁੱਟ ਘੁੱਟ ਕਰਕੇ ਪੀਓ । ਥੋੜ੍ਹੇ ਦਿਨਾਂ ਵਿੱਚ ਹੀ ਆਰਾਮ ਮਿਲੇਗਾ । ਇਹ ਨੁਸਖ਼ਾ ਲਿਵਰ ਨੂੰ ਮਜ਼ਬੂਤ ਕਰ ਕੇ ਹਾਜ਼ਮਾ ਵੀ ਦਰੁਸਤ ਕਰੇਗਾ ਅਤੇ ਪੇਟ ਦੇ ਕਈ ਰੋਗਾਂ ਤੋਂ ਰਾਹਤ ਦਵਾਏਗਾ।
ਨੋਟ : ਸ਼ੂਗਰ ਦੇ ਮਰੀਜ਼ ਮਿਸ਼ਰੀ ਨਾ ਵਰਤਣ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


