HOME ਕਵਿਤਾਵਾਂ/ਮੂਲ ਚੰਦ ਸ਼ਰਮਾ

ਕਵਿਤਾਵਾਂ/ਮੂਲ ਚੰਦ ਸ਼ਰਮਾ

19
ਮੂਲ ਚੰਦ ਸ਼ਰਮਾ

ਸੰਜੀਵਨੀ
———–
ਸੱਜਣਾ ਨੇ ਮੁੱਖ ਮੋੜ ਲਿਆ ,
ਤਨ ਮਨ ਨੂੰ ਜੁਦਾਈ ਖਾ ਗਈ ।
ਸਿਵਿਆਂ ਦੀ ਚੁੱਪ ਵਰਗੀ ,
ਸਾਡੇ ਦਿਲ ‘ਚ ਵਿਰਾਨੀ ਛਾ ਗਈ।
ਜਿੰਦ ਮਰ ਮੁੱਕ ਹੀ ਜਾਂਦੀ ,
ਫੇਸਬੁੱਕ ਦਾ ਸਹਾਰਾ ਨਾ ਜੇ ਲੈਂਦੇ ;
ਪੜ੍ਹ ਪੜ੍ਹ ਦਿਨ ਕਟਦੇ ਆਂ ,
ਸਾਨੂੰ ਰੁਲ਼ਦੂ ਦੀ ਕਵਿਤਾ ਬਚਾ ਗਈ।

ਪਿਆਰ ਮੁਹੱਬਤ ਯਾਰੀ ਦੋਸਤੀ
———————————
ਹੋਣ ਬਹੁ ਰੰਗੀ ਦੁਨੀਆਂ ਦੇ ਵਿੱਚ ,
ਕਈ ਤਾਂ ਯਾਰ ਅਣਮੁੱਲੇ ।
ਜੇਠ ਹਾੜ ਵਿੱਚ ਹੁੰਦੇ ਨੇ ਜਿਓਂ ,
ਸੀਤ ਹਵਾ ਦੇ ਬੁੱਲੇ ।
ਜੋ ਫੁੱਲਾਂ ਤੋਂ ਵੱਧ ਮਹਿਕਾਂ ਵੰਡਣ ,
ਮਿਸ਼ਰੀ ਨਾਲ਼ੋਂ ਵੀ ਮਿੱਠੇ ;
ਏਹੋ ਜੇ ਰਿਸ਼ਤਿਆਂ ਲਈ ਰੱਖੀਏ ,
ਦਿਲਾਂ ਦੇ ਬੂਹੇ ਖੁੱਲ੍ਹੇ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024

Previous articleभारत के सीवरों और सेप्टिक टैंकों में खत्म ना होने वाली त्रासदी
Next articleਜ਼ਿਲ੍ਹੇ ਵਿੱਚ ਅਣਅਧਿਕਾਰਤ ਉਸਾਰੀਆਂ ਨੂੰ ਜਲਦੀ ਹਟਾਇਆ ਜਾਵੇ – ਰਾਜੀਵ ਵਰਮਾ