(ਸਮਾਜ ਵੀਕਲੀ) ਸਰਕਾਰੀ ਹਾਈ ਸਕੂਲ ਚਕੇਰੀਆਂ , ਮਾਨਸਾ ਵਿੱਚ ਪੜ੍ਹ ਰਹੇ ਕਲਾਸ ਅੱਠਵੀਂ ਦੇ ਵਿਦਿਆਰਥੀ ਸੁਖਵੀਰ ਸਿੰਘ ਪੁੱਤਰ ਜਗਤਾਰ ਸਿੰਘ ਨੇ ਟੀਚਰ ਹੋਮ, ਬਠਿੰਡਾ ਵਿਖੇ ਜ਼ਿਲਾ ਪੱਧਰੀ ਇੰਸਪਾਇਰ ਅਵਾਰਡ ਵਿੱਚ ਭਾਗ ਲਿਆ । ਇਸ ਅਵਾਰਡ ਵਿੱਚ ਭਾਗ ਲੈਣ ਲਈ ਅਤੇ ਮਾਡਲ ਬਣਾਉਣ ਲਈ ਉਸ ਨੂੰ ਸਰਕਾਰ ਵੱਲੋਂ 10,000 ਰੁਪਏ ਰਾਸ਼ੀ ਦਿੱਤੀ ਗਈ। ਭਾਗ ਲੈਣ ਉਪਰੰਤ ਵਿਦਿਆਰਥੀ ਨੂੰ ਜ਼ਿਲਾ ਪੱਧਰੀ ਸਰਟੀਫਿਕੇਟ, ਇੱਕ ਸਕੂਲ ਬੈਗ ਕਿੱਟ, ਰਜਿ਼ਸਟਰ, ਪੈੱਨ ਆਦਿ ਸਮਾਨ ਵੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਗਾਈਡ ਅਧਿਆਪਕਾ ਸ੍ਰੀਮਤੀ ਮਨਪ੍ਰੀਤ ਕੌਰ ਸਾਇੰਸ ਮਿਸਟ੍ਰੈੱਸ ਜੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਅਧਿਆਪਕਾ ਸ਼੍ਰੀਮਤੀ ਅਮਨਦੀਪ ਕੌਰ ਜੀ ਵੱਲੋਂ ਵਿਦਿਆਰਥੀ ਦੀ ਜ਼ਿਲਾ ਪੱਧਰ ਤੇ ਭਾਗ ਲੈਣ ਤੇ ਪ੍ਰਸ਼ੰਸਾ ਕੀਤੀ ਗਈ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸਾ਼ਹਿਤ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਮੌਜ਼ੂਦ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


