HOME ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਵਿਖੇ ‘ਸੁੰਹ ਚੁੱਕ ਰਸਮ’ ਆਯੋਜਿਤ

ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਵਿਖੇ ‘ਸੁੰਹ ਚੁੱਕ ਰਸਮ’ ਆਯੋਜਿਤ

2

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਸਥਾਨਕ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਪਿ੍ੰਸੀਪਲ ਕੁਰਨੇਸ਼ ਨੰਦਾ ਤੇ ਸਕੂਲ ਦੇ ਡਾਇਰੈਕਟਰ ਸੰਦੀਪ ਰਾਣਾ ਦੀ ਅਗਵਾਈ ਹੇਠ ਸਕੂਲ ‘ਚ ‘ਸੁੰਹ ਚੁੱਕ ਰਸਮ’ ਆਯੋਜਿਤ ਕੀਤੀ ਗਈ | ਇਸ ਮੌਕੇ ਸਾਰੇ ਵਿਦਿਆਰਥੀਆਂ ‘ਚ ਯੋਗਤਾ ਦੇ ਆਧਾਰ ‘ਤੇ ਹੈੱਡ ਬੁਆਏ ਤੇ ਹੈੱਡ ਗਰਲ ਚੁਣਿਆ ਗਿਆ | ਇਸ ਮੌਕੇ ਸਕੂਲ ਦੇ ਹੈੱਡ ਬੁਆਏ ਵਜੋਂ ਅਰੁਣ ਜਨਾਗਲ ਤੇ ਹੈੱਡ ਗਰਲ ਦੇ ਤੌਰ ‘ਤੇ ਮਨੀਸ਼ਾ ਨੂੰ  ਚੁਣਿਆ ਗਿਆ | ਇਸਦੇ ਨਾਲ ਹੀ ਗੁਰਮਾਨ ਸਿੰਘ ਤੇ ਜਸਦੀਪ ਕੌਰ ਨੂੰ  ਕਵੀਨਰ ਖਿਤਾਬ ਲਈ ਚੁਣਿਆ ਗਿਆ | ਇਸ ਮੌਕੇ ਵੱਖ ਵੱਖ ਹਾਊਸ, ਫੇਅਰੀ ਫਿਨੇਕਸ, ਏਅਰ ਡ੍ਰੇਗਨ, ਅਰਥ ਫਰੋਗਜ਼ ਤੇ ਵਾਟਰ ਵੋਲਵੋਜ਼ ਬਣਾਏ ਗਏ | ਸਮਾਗਮ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੂੰ  ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ ਤੇ ਉਨਾਂ ਦੀ ਸੁੰਹ ਚੁੱਕ ਰਸਮ ਵੀ ਕਰਵਾਈ ਗਈ | ਇਸ ਮੌਕੇ ਉਨਾਂ ਭਵਿੱਖ ‘ਚ ਹੋਣ ਵਾਲੀਆਂ ਵਿੱਦਿਅਕ ਜਿੰਮੇਵਾਰੀਆਂ ਨੂੰ  ਪੂਰੀ ਜਿੰਮੇਵਾਰੀ ਨਾਲ ਨਿਭਾਉਣ ਦਾ ਪ੍ਰਣ ਲਿਆ | ਇਸ ਮੌਕੇ ਨਵੇਂ ਚੁਣੇ ਗਏ ਵਿਦਿਆਰਥੀਆਂ ਨੇ ਪ੍ਰਬੰਧਕ ਕਮੇਟੀ, ਪਿੰ੍ਰਸੀਪਲ ਸਾਹਿਬ ਤੇ ਸਕੂਲ ਸਟਾਫ਼ ਦਾ ਧੰਨਵਾਦ ਕੀਤਾ | ਇਸ ਮੌਕੇ ਸ੍ਰੀਮਤੀ ਅਮਨਦੀਪ ਕੌਰ, ਨੇਹਾ, ਮਮਤਾ, ਮਨੀਸ਼ਾ, ਸੀਮਾ, ਪ੍ਰਭਜੋਤ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਸੋਨੀਆ, ਮਨਪ੍ਰੀਤ ਕੌਰਸੁਖਜੀਤ ਕੌਰ, ਰਮਨ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੇਲਵੇ ਟਰੈਕ ‘ਤੇ ਲੱਕੜ ਦੇ ਟੁਕੜੇ… ਹਰਦੋਈ ਵਿੱਚ ਦੋ ਰੇਲਗੱਡੀਆਂ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਅਸਫਲ, ਲੋਕੋ ਪਾਇਲਟ ਦੀ ਹਾਜ਼ਰ ਸਮਝਦਾਰੀ ਕਾਰਨ ਵੱਡਾ ਹਾਦਸਾ ਟਲ ਗਿਆ
Next articleਸਬ ਇੰਸਪੈਕਟਰ ਨਿਰਮਲ ਸਿੰਘ ਨੇ ਪੁਲਿਸ ਚੌਂਕੀ ਅੱਪਰਾ ਦਾ ਅਹੁਦਾ ਸੰਭਾਲਿਆ