HOME ਜਰਖੜ ਖੇਡਾਂ-ਉਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ 2025

ਜਰਖੜ ਖੇਡਾਂ-ਉਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ 2025

3
ਮੋਗਾ, ਹੁਸ਼ਿਆਰਪੁਰ, ਏਕ ਨੂਰ ਅਕੈਡਮੀ ਤੇਹਿੰਗ , ਘਵੱਦੀ ਵੱਲੋਂ ਜੇਤੂ ਸ਼ੁਰੂਆਤ 
ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਪਹਿਲੇ ਦਿਨ ਜੂਨੀਅਰ ਵਰਗ ਵਿੱਚ ਰਾਣਾ ਅਕੈਡਮੀ ਹੁਸ਼ਿਆਰਪੁਰ, ਏਕ ਨੂਰ ਅਕੈਡਮੀ ਤੇਹਿੰਗ, ਸੀਨੀਅਰ ਵਰਗ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਅਤੇ ਗਿੱਲ ਕਲੱਬ ਘਵੱਦੀ ਨੇ ਆਪਣੀ ਜੇਤੂ ਸ਼ੁਰੂਆਤ ਕੀਤੀ । ਅੱਜ ਸ਼ਾਮ ਇਸ ਰਾਜ ਪੱਧਰੀ ਹਾਕੀ ਫੈਸਟੀਵਲ ਦਾ ਉਦਘਾਟਨ ਜਰਖੜ ਟਰੱਸਟ ਦੇ ਸਮੂਹਦੇਦਾਰਾਂ ਨੇ ਗੁਬਾਰੇ ਉਡਾ ਕੇ ਅਤੇ ਉਲੰਪੀਅਨ ਪ੍ਰਿਥੀਪਾਲ ਸਿੰਘ ਦੇ ਆਦਮ ਕੱਦ ਬੁੱਤ ਤੇ ਫੁੱਲਮਾਲਾ ਭੇਟ ਕਰਕੇ ਉਨਾਂ ਦੀ 42ਵੀਂ ਬਰਸੀ ਦੇ ਮੌਕੇ ਤੇ  2 ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਟੂਰਨਾਮੈਂਟ ਦੀ ਸ਼ੁਰੂਆਤੀ ਕੀਤੀ।  ਇਸ ਮੌਕੇ ਜਰਖੜ ਟਰੱਸਟ ਦੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਇੰਸਪੈਕਟਰ ਬਲਵੀਰ ਸਿੰਘ ਹੀਰ, ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ, ਸਰਪੰਚ ਸੰਦੀਪ ਸਿੰਘ ਜਰਖੜ, ਸਾਬਕਾ ਸਰਪੰਚ ਦਪਿੰਦਰ ਸਿੰਘ ਡਿੰਪੀ, ਪਰਮਜੀਤ ਸਿੰਘ ਨੀਟੂ, ਅਜੀਤ ਸਿੰਘ ਲਾਦੀਆਂ, ਕੁਲਦੀਪ ਸਿੰਘ ਘਬੱਦੀ, ਗੁਰਸਤਿੰਦਰ ਸਿੰਘ ਪ੍ਰਗਟ, ਮਨਦੀਪ ਸਿੰਘ ਜਰਖੜ, ਬਾਬਾ ਰੁਲਦਾ ਸਿੰਘ, ਸੁਖਵਿੰਦਰ ਸਿੰਘ ਫੌਜੀ, ਸਰਪੰਚ ਬਲਜੀਤ ਸਿੰਘ ਗਿੱਲ, ਸ਼ਿੰਗਾਰਾ ਸਿੰਘ ਜਰਖੜ, ਤਜਿੰਦਰ ਸਿੰਘ ਜਰਖੜ, ਪਰਮਜੀਤ ਸਿੰਘ ਪੰਮਾ, ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ, ਪਵਨਪ੍ਰੀਤ ਸਿੰਘ ਡੰਗੋਰਾ , ਰਘਬੀਰ ਸਿੰਘ ਡੰਗੋਰਾ, ਰੁਪਿੰਦਰ ਸਿੰਘ ਸਮਰਾਲਾ, ਬਾਬਾ ਗੁਰਸੇਵਕ ਸਿੰਘ ਘਵੱਦੀ ਅਤੇ ਹੋਰ ਇਲਾਕੇ ਦੀਆਂ ਨਾਮੀ ਸ਼ਖਸੀਅਤਾਂ ਹਾਜ਼ਰ ਸਨ।  ਅੱਜ ਖੇਡੇ ਗਏ ਜੂਨੀਅਰ ਵਰਗ ਦੇ ਮੁਢਲੇ ਮੈਚ ਵਿੱਚ ਰਾਣਾ ਅਕੈਡਮੀ ਹੁਸ਼ਿਆਰਪੁਰ ਨੇ ਘਵੱਦੀ ਸਕੂਲ ਨੂੰ 5-3 ਗੋਲਾਂ ਨਾਲ ਹਰਾਇਆ ,ਜਦਕਿ ਦੂਸਰੇ ਮੈਚ ਵਿੱਚ ਏਕ ਨੂਰ ਅਕੈਡਮੀ ਤੇਹਿੰਗ ਨੇ ਅਮਰਗੜ ਹਾਕੀ ਸੈਂਟਰ ਨੂੰ 3-2 ਗੋਲਾਂ ਨਾਲ ਹਰਾਇਆ । ਇਸ ਤੋਂ ਇਲਾਵਾ ਸੀਨੀਅਰ ਵਰਗ ਦੇ ਮੈਚਾਂ ਵਿੱਚ ਡਾਕਟਰ ਕੁਲਦੀਪ ਸਿੰਘ ਮੋਗਾ ਨੇ ਅਮਰਗੜ੍ਹ ਹਾਕੀ ਕਲੱਬ ਨੂੰ 9-2 ਨਾਲ ਹਰਾਇਆ। ਆਖਰੀ ਲੀਗ ਮੈਚ ਵਿੱਚ ਗਿੱਲ ਕਲੱਬ ਘਵੱਦੀ ਨੇ ਕਰੜੇ ਸੰਘਰਸ਼ ਬਾਅਦ ਯੰਗ ਕਲੱਬ ਉਟਾਲਾ ਨੂੰ 8-6 ਗੋਲਾਂ ਨਾਲ ਹਰਾ ਕੇ  ਆਪਣੀ ਜੇਤੂ ਸ਼ੁਰੂਆਤ ਆਰੰਭੀ। ਘਵੱਦੀ ਦੇ ਫੁੱਲ ਬੈਕ ਦਲਵੀਰ ਸਿੰਘ ਨੂੰ, ਮੋਗਾ ਦੇ ਰਣਜੋਧ ਸਿੰਘ ਨੂੰ ਹੀਰੋ ਆਫ ਦਾ ਮੈਚ ਵਜੋਂ ਸਨਮਾਨਿਤ ਕੀਤਾ ਗਿਆ। ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਮੈਚ ਹਫਤਾਵਰੀ ਹਰ ਸਨਿੱਚਰਵਾਰ ਅਤੇ ਐਤਵਾਰ ਨੂੰ ਹੋਇਆ ਕਰਨਗੇ ਜਦਕਿ ਸੀਨੀਅਰ ਅਤੇ ਜੂਨੀਅਰ ਵਰਗ ਦੇ ਫਾਈਨਲ ਮੁਕਾਬਲੇ 8 ਜੂਨ ਨੂੰ ਹੋਣਗੇ। ਜੇਤੂ ਟੀਮਾਂ ਨੂੰ ਲਗਭਗ 2 ਲੱਖ ਰੁਪਏ ਦੀ ਇਨਾਮੀ ਰਾਸੀ ਅਤੇ ਯਾਦਗਾਰੀ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਹਰਵੀਂ ਦੇ ਨਤੀਜਿਆਂ ਵਿੱਚ ਛਾਈਆਂ ਕੰਨਿਆ ਸਕੂਲ ਰੋਪੜ ਦੀਆਂ ਵਿਦਿਆਰਥਣਾਂ
Next article10ਵੀਂ ਜਮਾਤ ਦੇ ਨਤੀਜਿਆਂ ਵਿੱਚ ਓਰਿਐਂਟੀਅਨ ਦਾ ਸ਼ਾਨਦਾਰ ਪ੍ਰਦਰਸ਼ਨ