HOME ਬਾਹਰਵੀਂ ਦੇ ਨਤੀਜਿਆਂ ਵਿੱਚ ਛਾਈਆਂ ਕੰਨਿਆ ਸਕੂਲ ਰੋਪੜ ਦੀਆਂ ਵਿਦਿਆਰਥਣਾਂ

ਬਾਹਰਵੀਂ ਦੇ ਨਤੀਜਿਆਂ ਵਿੱਚ ਛਾਈਆਂ ਕੰਨਿਆ ਸਕੂਲ ਰੋਪੜ ਦੀਆਂ ਵਿਦਿਆਰਥਣਾਂ

ਸ਼ਰਮਨ ਯਾਦਵ ਨੇ 97.6% ਅੰਕਾਂ ਨਾਲ਼ ਹਾਸਲ ਕੀਤਾ ਜਿਲ੍ਹਾ ਪੱਧਰ ‘ਤੇ ਦੂਸਰਾ ਸਥਾਨ 
ਰੋਪੜ     (ਸਮਾਜ ਵੀਕਲੀ)   (ਰੋਮੀ ਘੜਾਮਾਂ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਹਰਵੀਂ ਜਮਾਤ ਦੇ ਨਤੀਜਿਆ ਵਿੱਚ ਸ.ਸ.ਸ.ਸ. ਸਕੂਲ (ਕੰਨਿਆ) ਰੋਪੜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਇੰਸ ਗਰੁੱਪ ਦੀ ਵਿਦਿਆਰਥਣ ਸ਼ਰਮਨ ਯਾਦਵ ਨੇ 97.6% ਅੰਕ ਲੈ ਕੇ ਸਕੂਲ ਵਿੱਚ ਪਹਿਲਾ, ਜਿਲ੍ਹਾ ਪੱਧਰ ‘ਤੇ ਦੂਜਾ ਅਤੇ ਪੰਜਾਬ ਦੀ ਮੈਰਿਟ ਸੂਚੀ ਵਿੱਚ 12ਵਾਂ ਸਥਾਨ ਪ੍ਰਾਪਤ ਕੀਤਾ। ਸਾਇੰਸ ਗਰੁੱਪ ਵਿੱਚ ਹੀ ਗੁਰਸਿਮਰਨਜੀਤ ਕੌਰ ਪੁੱਤਰੀ ਲਖਵਿੰਦਰ ਪਾਲ ਸਿੰਘ ਨੇ 94.8% ਅੰਕ ਲੈ ਕੇ ਦੂਜਾ ਅਤੇ ਮਹਿਕ ਪੁੱਤਰੀ ਮਨਜੀਤ ਕੁਮਾਰ ਨੇ 94% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ।ਕਾਮਰਸ ਵਿੱਚ ਹਰਜਿੰਦਰ ਭਟੋਏ ਪੁੱਤਰੀ ਗੁਰਪਾਲ ਸਿੰਘ ਨੇ 92.6% ਅੰਕ ਲੈ ਕੇ ਪਹਿਲਾ ਅਰਸ਼ਪ੍ਰੀਤ ਕੌਰ ਪੁੱਤਰੀ ਗੁਰਜੀਤ ਸਿੰਘ ਨੇ 90.8% ਅੰਕ ਲੈ ਕੇ ਦੂਜਾ ਤਰਨਵੀਰ ਕੌਰ ਪੁੱਤਰੀ ਸ਼ਮਸ਼ੇਰ ਸਿੰਘ ਅਤੇ ਗੁਰਲੀਨ ਕੌਰ ਪੁੱਤਰੀ ਜਸਪਾਲ ਸਿੰਘ ਦੋਨਾਂ ਨੇ 88.6% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁੱਪ ਵਿੱਚ ਕਾਜਲ ਕੁਮਾਰੀ ਪੁੱਤਰੀ ਸੰਜੀਵ ਕੁਮਾਰ ਨੇ 95.4% ਅੰਕ ਪ੍ਰਾਪਤ ਕਰਕੇ ਪਹਿਲੇ, ਰੰਜਨਾ ਪੁੱਤਰੀ ਜਗਜੀਵਨ ਰਾਮ ਨੇ 94.2% ਅੰਕ ਪ੍ਰਾਪਤ ਕਰਕੇ ਦੂਜੇ ਅਤੇ ਅਨੀਸ਼ਾ ਮਲਿਕ ਪੁੱਤਰੀ ਜਸਪਾਲ ਸਿੰਘ ਨੇ 91.6% ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ‘ਤੇ ਰਹੀ।ਇਸੇ ਪ੍ਰਕਾਰ ਵੋਕੇਸ਼ਨਲ ਗਰੁੱਪ ਵਿੱਚ ਦਿੱਵਿਆ ਸੈਣੀ ਪੁੱਤਰੀ ਭੂਸ਼ਣ ਸੈਣੀ ਨੇ 90.8% ਅੰਕ ਪ੍ਰਾਪਤ ਕਰਕੇ ਪਹਿਲਾ, ਸਨੋਵਰ ਪੁੱਤਰੀ ਰਹੀਮ ਖਾਨ ਨੇ 90% ਪ੍ਰਤੀਸ਼ਤ ਅੰਕ ਲੈ ਕੇ ਦੂਜਾ ਅਤੇ ਗਗਨਦੀਪ ਕੌਰ ਪੁੱਤਰੀ ਦਿਲਬਾਗ ਸਿੰਘ  ਨੇ 89.4% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ੁਭ ਮੌਕੇ ਜ਼ਿਲਾ ਸਿੱਖਿਆ ਅਫਸਰ (ਸੈ.ਸਿੱ.) ਪ੍ਰੇਮ ਕੁਮਾਰ ਮਿੱਤਲ ਨੇ ਉਚੇਚੇ ਤੌਰ ‘ਤੇ ਸਕੂਲ ਪਹੁੰਚ ਕੇ ਬੱਚੀਆਂ ਨੂੰ ਸਨਮਾਨਿਤ ਕੀਤਾ। ਪ੍ਰਿੰਸੀਪਲ ਸੰਦੀਪ ਕੌਰ ਵੱਲੋਂ ਸ਼ਰਮਨ ਯਾਦਵ ਨੂੰ 5100 ਰੁਪਏ ਨਕਦ ਰਾਸ਼ੀ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿਦਿਆਰਥਣਾਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦੀ ਖੁੱਲੇ ਦਿਲੋਂ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨਤੀਜੇ ਸਾਡੇ ਸਮੂਹ ਟੀਮ ਵਰਕ ਦਾ ਫਲ ਹਨ। ਇਸ ਮੌਕੇ ਸਮੂਹ ਸਟਾਫ ਮੈਂਬਰਾਂ ਅਤੇ ਐਸਐਮਸੀ ਮੈਂਬਰਾਂ ਨੇ ਵਿਦਿਆਰਥਣਾਂ ਦਾ ਮੂੰਹ ਮਿੱਠਾ  ਕਰਵਾਇਆ ਤੇ ਮਾਪਿਆਂ ਨੂੰ ਮੁਬਾਰਕਾਂ ਦਿੰਦਿਆਂ ਵਿਦਿਆਰਥਣਾਂ ਦੇ ਬਿਹਤਰੀਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਲਵਾ ਸਾਹਿਤ ਸਭਾ ਬਰਨਾਲਾ  ਨੇ ਲਾਭ ਸਿੰਘ ਉਗੋਕੇ ਦੇ ਕਾਵਿ ਸੰਗ੍ਰਹਿ ਤੂੰ ਇੱਕ ਦੀਵਾ ਬਣ ਤੇ ਕਰਵਾਈ ਗੋਸ਼ਟੀ 
Next articleਜਰਖੜ ਖੇਡਾਂ-ਉਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ 2025