HOME ਪੰਜਾਬ ਪੁਲਿਸ ਨੇ  ਵੱਖ-ਵੱਖ ਮੁਕਦਮਿਆਂ ਵਿੱਚ ਦੋ ਵਿਅਕਤੀਆ ਨੂੰ ਕੀਤਾ ਗ੍ਰਿਫਤਾਰ 

ਪੰਜਾਬ ਪੁਲਿਸ ਨੇ  ਵੱਖ-ਵੱਖ ਮੁਕਦਮਿਆਂ ਵਿੱਚ ਦੋ ਵਿਅਕਤੀਆ ਨੂੰ ਕੀਤਾ ਗ੍ਰਿਫਤਾਰ 

4
ਫੋਟੋ ਅਜਮੇਰ ਦੀਵਾਨਾ
 ਹੁਸ਼ਿਆਰਪੁਰ    (ਸਮਾਜ ਵੀਕਲੀ)    ( ਤਰਸੇਮ ਦੀਵਾਨਾ ) ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਦੇ ਦਿਸ਼ਾ ਨਿਰਦੇਸ਼ਾ ਤੇ ਮੁਕੇਸ਼ ਕੁਮਾਰ ਐਸ.ਪੀ ਇੰਨਵੈਸਟੀਗੇਸ਼ਨ ਅਤੇ   ਡੀ ਐਸ ਪੀ ਦਸੂਹਾ ਦੀਆ ਹਦਾਇਤਾਂ ਮੁਤਾਬਿਕ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆ ਵਿਰੁੱਧ ” ਤਹਿਤ ਏ.ਐਸ.ਆਈ ਗੁਰਬਚਨ ਸਿੰਘ ਅਤੇ  ਪੁਲਿਸ ਪਾਰਟੀ ਨੇ ਮੁਲਜਮ  ਗਗਨ ਮੁਹੰਮਦ ਨੂੰ ਕਾਬੂ ਕਰਕੇ ਉਸ ਪਾਸੋ 36 ਗੋਲੀਆ ਨਸ਼ੀਲੀਆ ਬ੍ਰਾਮਦ ਕਰਕੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਕਤ ਮੁਲਜਮ ਨੂੰ  ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਕੇ  ਉਸ ਪਾਸੋ ਡੁਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।ਇਸੇ ਤਰਾਂ ਥਾਣਾ ਦਸੂਹਾ ਵਿੱਚ ਲੋੜੀਦੇ ਮੁਲਜਮ  ਮਨੋਹਰ ਲਾਲ ਨੂੰ ਏ ਐਸ ਆਈ  ਅਨਿਲ ਕੁਮਾਰ ਨੂੰ  ਗ੍ਰਿਫਤਾਰ ਕੀਤਾ ਗਿਆ ਹੈ। ਜਿਸਨੂੰ ਅਦਾਲਤ  ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ  ਇਲਾਕੇ  ਵਿੱਚ ਹੋਈਆ ਚੋਰੀਆ ਬਾਰੇ ਪੁੱਛ ਗਿੱਛ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleBuddha Purnima festival celebrated with great pomp and devotion at Ambedkar Bhawan
Next articleਬ੍ਰਹਮਗਿਆਨੀ ਬ੍ਰਹਮਲੀਨ 108 ਸੰਤ ਬਾਬਾ ਪ੍ਰੀਤਮ ਦਾਸ ਜੀ ਦੀ 35 ਵੀਂ ਸਾਲਾਨਾ ਬਰਸੀ ਸਮਾਗਮ 16 ਮਈ ਨੂੰ