HOME ਪੀ ਆਰ ਪੋਲੀਵਰ ਵੱਲੋਂ ਜਿਮਨੀ ਚੋਣ ਲੜਨ ਦੀ ਚਰਚਾ !

ਪੀ ਆਰ ਪੋਲੀਵਰ ਵੱਲੋਂ ਜਿਮਨੀ ਚੋਣ ਲੜਨ ਦੀ ਚਰਚਾ !

2

ਪਾਰਟੀ ਦੇ ਹੀ ਇੱਕ ਐਮਪੀ ਵੱਲੋਂ ਆਪਣੀ ਸੀਟ ਛੱਡਣ ਦੀ ਪੇਸ਼ਕਸ਼

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)– ਪਿਛਲੇ ਮਹੀਨੇ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਚ ਪ੍ਰਮੁੱਖ ਵਿਰੋਧੀ ਪਾਰਟੀ ਕੰਸਰਵੇਟਿਵ ਦੇ ਚੋਣ ਹਾਰ ਚੁੱਕੇ ਆਗੂ ਪੀਆਰ ਪੋਲੀਵਰ ਵੱਲੋਂ ਹੁਣ ਅਲਬਰਟਾ ਦੇ ਰਿਵਰ ਕਲੋਫਟ ਹਲਕੇ ਤੋਂ ਜਿਮਨੀ ਚੋਣ ਲੜਨ ਦੀਆਂ ਕਿਆਸ ਅਰਾਈਆਂ ਦੀ ਸਿਆਸੀ ਚਰਚਾ ਚੱਲ ਰਹੀ ਹੈ ਪ੍ਰਾਪਤ ਵੇਰਵਿਆ ਮੁਤਾਬਕ ਅਲਬਰਟਾ ਦੇ ਰਿਵਰ ਕਲੋਬਟ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਚੋਣ ਜਿੱਤ ਚੁੱਕੇ ਇੱਕ ਐਮਪੀ ਡੀਮੀਅਨ ਕੁਰੇਕ ਵੱਲੋਂ ਆਪਣੀ ਪਾਰਟੀ ਦੇ ਆਗੂ ਪੀਆਰ ਪੋਲੀਵਰ ਨੂੰ ਆਪਣੀ ਸੀਟ ਤੋਂ ਜਿਮਨੀ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਹੈ ਤਾਂ ਜੋ ਪੋਲੀਵਰ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਪਾਰਲੀਮੈਂਟ ਪਹੁੰਚ ਸਕਣ| ਜ਼ਿਕਰ ਯੋਗ ਹੈ ਕਿ ਰਾਜਧਾਨੀ ਔਟਵਾ ਦੇ ਕਾਰਲਟਨ ਹਲਕੇ ਤੋਂ ਪੀਆਰ ਪੋਲੀਵਰ ਲਿਬਰਲ ਉਮੀਦਵਾਰ ਤੋਂ ਚੋਣ ਹਾਰ ਗਏ ਸਨ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਫ਼ਲਤਾ ਲਈ ਸਾਰਥਿਕ ਦ੍ਰਿਸ਼ਟੀਕੋਣ ਰੱਖਣ ਦੀ ਲੋੜ ‘ਤੇ ਜ਼ੋਰ, ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀਆਂ ਸੇਵਾਵਾਂ ਦੀ ਪ੍ਰੋੜਤਾ
Next articleਬੁੱਧ ਪੂਰਨਿਮਾ ‘ਤੇ ਡਾਕਟਰ ਅੰਬੇਡਕਰ ਸਕੂਲ ਬੁਲੰਦਪੁਰ ‘ਚ ਛੁੱਟੀ ਦੀ ਘੋਸ਼ਣਾ