HOME ਭਾਰਤ ਦਾ ਮਾਹੌਲ ਖਰਾਬ ਕਰਨ ਵਾਲੇ ਪਾਕਿਸਤਾਨੀਆਂ ਨੂੰ ਕਿਸੇ ਵੀ ਕੀਮਤ ਤੇ...

ਭਾਰਤ ਦਾ ਮਾਹੌਲ ਖਰਾਬ ਕਰਨ ਵਾਲੇ ਪਾਕਿਸਤਾਨੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ : ਡਾ. ਮੁਹੰਮਦ ਜਮੀਲ ਬਾਲੀ

4
ਫੋਟੋ ਅਜਮੇਰ ਦੀਵਾਨਾ 
ਹੁਸ਼ਿਆਰਪੁਰ   (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਇੰਤਜ਼ਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੀ ਇੱਕ ਮੀਟਿੰਗ ਹੋਈ। ਇਸ ਮੌਕੇ `ਤੇ ਪ੍ਰਧਾਨ ਖੁਰਸ਼ੀਦ ਅਮਦ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਦੇ ਖਾਤਮੇ ਲਈ ’’ਆਪ੍ਰੇਸ਼ਨ ਸਿੰਦੂਰ’’ `ਤੇ ਭਾਰਤ ਸਰਕਾਰ ਅਤੇ ਭਾਰਤੀ ਸੈਨਾ ਦੀ ਸ਼ਲਾਘਾ ਕੀਤੀ। ਇਸ ਮੌਕੇ `ਤੇ ਇੰਤਜ਼ਾਮੀਆ ਕਮੇਟੀ ਦੇ ਜਨਰਲ ਸਕੱਤਰ ਡਾ. ਮੁਹੰਮਦ ਜਮੀਲ ਬਾਲੀ ਨੇ ਕਿਹਾ ਕਿ ਪਾਕਿਸਤਾਨ ਦੁਆਰਾ ਸੰਚਾਲਿਤ ਅੱਤਵਾਦ ਦੇ ਕੈਂਪਾਂ ਤੋਂ ਜਿੱਥੇ ਅੱਤਵਾਦੀ ਸਿਖਲਾਈ ਲੈ ਕੇ ਆਉਂਦੇ ਹਨ, ਸਾਡੇ ਦੇਸ਼ ਦੇ ਮਾਸੂਮ ਲੋਕਾਂ ਦੀ ਹੱਤਿਆ ਕਰਕੇ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਭਾਰਤੀ ਸੈਨਾ ਨੇ ਤਬਾਹ ਕਰ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਸਾਨੂੰ ਆਪਣੇ ਦੇਸ਼ ਅਤੇ ਭਾਰਤੀ ਸੈਨਾ `ਤੇ ਮਾਣ ਹੈ। ਅਸੀਂ ਆਪਣੀ ਸੈਨਾ  ਅਤੇ ਦੇਸ਼ ਦੇ ਨਾਲ ਵੜੀ ਮਜ਼ਬੂਤੀ ਨਾਲ ਖੜ੍ਹੇ ਹਾਂ। ਇਸ ਮੌਕੇ `ਤੇ ਰਿਆਜ਼ ਅੰਸਾਰੀ, ਮੁਹੰਮਦ ਅਸਲਮ, ਜ਼ੈਦੀ ਮਲਿਕ, ਮਤੀਉੱਲਾ, ਮੁਹੰਮਦ ਸਲੀਮ, ਮੁਹੰਮਦ ਹਸਨ, ਸਾਦਿਕ, ਨਸਰੁਲਹਾ, ਅੱਬੂਸਾਦ, ਮੁਹੰਮਦ ਆਲਮ, ਮੁਹੰਮਦ ਹਸਨ, ਮੁਹੰਮਦ ਸ਼ਕੀਲ, ਹਾਸ਼ਿਮ, ਇਰਸ਼ਾਦ, ਉਸਮਾਨ, ਆਸਿਫ, ਰਈਸ ਮੁਹੰਮਦ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਿਪਟੀ ਸਪੀਕਰ ਰੌੜੀ ਵੱਲੋਂ ਵੱਖ -ਵੱਖ ਪਿੰਡਾਂ ਦੀਆਂ ਪੰਚਾਇਤਾਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ
Next articleਜੰਗ ਹਿੰਦ-ਪਾਕਿ -ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬਹਿ ਅਤਾ ਵਿੱਚ ਮਿਲੀ ਮਿਜਾਇਲ