HOME ਸ. ਸੀ. ਸੈ. ਸ. ਗੋਇੰਦਵਾਲ ਸਾਹਿਬ ਦੇ ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਦੀ ਮੁਅੱਤਲੀ...

ਸ. ਸੀ. ਸੈ. ਸ. ਗੋਇੰਦਵਾਲ ਸਾਹਿਬ ਦੇ ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਦੀ ਮੁਅੱਤਲੀ ਅਤਿ ਨਿੰਦਣਯੋਗ – ਅਧਿਆਪਕ ਦਲ ਪੰਜਾਬ 

3

ਸਿਖਿਆ ਕ੍ਰਾਂਤੀ ਪ੍ਰੋਗਰਾਮਾਂ ਦਾ ਸਾਰਾ ਖਰਚਾ ਅਧਿਆਪਕਾਂ ਵਲੋਂ ਮਜਬੂਰਨ ਆਪਣੀ ਜੇਬ ਵਿੱਚੋਂ ਕੀਤਾ ਜਾ ਰਿਹਾ 

ਕਪੂਰਥਲਾ,   (ਸਮਾਜ ਵੀਕਲੀ)   ( ਵਿਸ਼ੇਸ਼ ਪ੍ਰਤੀਨਿਧ)- ਵਿਭਾਗ ਪੰਜਾਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਦੀ ਕੀਤੀ ਗਈ ਮੁਅੱਤਲੀ ਅਤਿ ਨਿੰਦਣਯੋਗ ਕਾਰਵਾਈ ਹੈ ਜਿਸ ਨਾਲ ਅਧਿਆਪਕ ਵਰਗ ਦੇ ਮਾਣ ਸਨਮਾਨ ਨੂੰ ਠੇਸ ਪਹੁੰਚੀ ਹੈ।  ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਅਧਿਆਪਕ ਦਲ ਪੰਜਾਬ ਦੇ ਕਾਰਜਕਾਰੀ ਕਨਵੀਨਰ ਰਵਿੰਦਰਜੀਤ ਸਿੰਘ ਪੰਨੂੰ ਅਤੇ ਮੁੱਖ ਬੁਲਾਰੇ ਸੁਖਦਿਆਲ ਸਿੰਘ ਝੰਡ ਨੇ ਦਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਕਰਵਾਏ ਜਾ ਰਹੇ ਸਿਖਿਆ ਕ੍ਰਾਂਤੀ ਸਮਾਗਮਾਂ ਲਈ ਅਜੇ ਤੱਕ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਅਧਿਆਪਕਾਂ ਨੂੰ  ਇਹਨਾਂ ਸਮਾਗਮਾਂ ਦਾ ਸਾਰਾ ਖਰਚਾ ਮਜਬੂਰੀ ਵੱਸ ਆਪਣੀ ਜੇਬ ਵਿੱਚੋਂ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਸਮਾਗਮਾਂ ਦੀ ਤਿਆਰੀ ਦੌਰਾਨ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖਲੇ ਦਾ ਸਮਾਂ ਵੀ ਖਰਾਬ ਹੋ ਰਿਹਾ ਹੈ। ਉਹਨਾਂ ਦਸਿਆ ਕਿ ਇਹਨਾਂ ਸਮਾਗਮਾਂ ਸਬੰਧੀ ਲੋੜੀਂਦੀ ਰਾਸ਼ੀ ਨਾ ਜਾਰੀ ਹੋਣ  ਦੀ ਸੂਰਤ ਵਿੱਚ ਅਧਿਆਪਕਾਂ ਵਲੋਂ  ਮਜਬੂਰੀ ਵੱਸ ਕਿਸੇ ਵਿਦਿਆਰਥੀ ਕੋਲੋਂ ਸਹਿਯੋਗ ਲੈਣ ਵਾਲੀ ਘਟਨਾ ਨੂੰ ਸਿੱਖਿਆ ਵਿਭਾਗ ਵੱਲੋਂ ਵਧਾ ਚੜਾ ਕੇ ਪੇਸ਼ ਕਰਨਾ ਬਹੁਤ ਦੁਖਦਾਈ ਹੈ ਇਸ ਲਈ ਸਿੱਖਿਆ ਵਿਭਾਗ ਪੰਜਾਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਦੀ ਮੁਅੱਤਲੀ ਤੁਰੰਤ ਵਾਪਸ ਕੀਤੀ ਜਾਵੇ ਅਤੇ ਇਹਨਾਂ ਸਮਾਗਮਾਂ ਵਿੱਚ ਹੋ ਰਹੇ ਖਰਚੇ ਦਾ ਭੁਗਤਾਨ ਕੀਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article* ਗੰਭੀਰ ਸਥਿਤੀ *
Next articleਫਿਲੀਪਾਈਨ ਵਿੱਚ ਭਾਰਤੀ ਰਾਜਦੂਤ ਨਾਲ ਸੰਤ ਸੀਚੇਵਾਲ ਨੇ ਕੀਤੀ ਮੁਲਾਕਾਤ