ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਦੀ ਅਗਵਾਈ ਵਿੱਚ ਕਲਾਸ ਰੂਮ ਡੈਕੋਰੇਸ਼ਨ ਪ੍ਰਤੀਯੋਗਤਾ ਕਰਵਾਈ ਗਈ । ਜਿਸ ਵਿੱਚ ਕੇ ਜੀ ਵਿੰਗ ਤੋਂ ਸੀਨੀਅਰ ਵਿੰਗ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ । ਪ੍ਰਤਿਯੋਗਿਤਾ ਦੌਰਾਨ ਕੇ ਜੀ ਵਿੰਗ ‘ਚੋਂ ਨਰਸਰੀ ਜੈਸਮੀਨ ਜਮਾਤ ਪਹਿਲੇ ਅਤੇ ਯੂ ਕੇ ਜੀ ਰੋਜ ਜਮਾਤ ਦੂਜੇ ਸਥਾਨ ‘ਰਹੀ । ਪ੍ਰਾਇਮਰੀ ਵਿੰਗ ‘ਚੋਂ ਪੰਜਵੀਂ ਏ ਪਹਿਲੇ, ਪਹਿਲੀ ਏ ਦੂਜੇ ਅਤੇ ਤੀਜੀ ਬੀ ਤੇ ਚੌਥੀ ਬੀ ਜਮਾਤ ਸਾਂਝੇ ਤੌਰ ‘ਤੇ ਤੀਜੇ ਸਥਾਨ ਰਹੀ । ਸੀਨੀਅਰ ਵਿੰਗ ‘ਚੋਂ ਸੱਤਵੀਂ ਏ ਪਹਿਲੇ, ਅੱਠਵੀਂ ਏ ਦੂਜੇ ਅਤੇ ਛੇਵੀਂ ਏ ਤੀਜੇ ਸਥਾਨ ‘ਤੇ ਰਹੀ । ਨੌਵੀਂ ਤੋਂ ਬਾਹਰਵੀਂ ਜਮਾਤ ‘ਚੋਂ ਗਿਆਰਵੀਂ ਕਾਮਰਸ ਪਹਿਲੇ, ਗਿਆਰਵੀਂ ਆਰਟਸ ਦੂਜੇ ਅਤੇ ਦਸਵੀਂ ਬੀ ਜਮਾਤ ਤੀਜੇ ਸਥਾਨ ‘ਤੇ ਰਹੀ । ਇਸ ਮੌਕੇ ਪ੍ਰਾਇਮਰੀ ਵਿੰਗ ਵੱਲੋਂ ਆਈਡੀਅਲ ਸਟੂਡੈਂਟ ਦੀ ਗਤੀਵਿਧੀ ਵੀ ਕਰਵਾਈ ਗਈ । ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



