
ਮਿਸ਼ਨ ਸਮਰੱਥ 3.0 ਤੇ ਇਨਰੋਲਮੈਂਟ ਡਰਾਈਵ 2025-26 ਤੇ ਟੀਚਿਆਂ ਨੂੰ ਸਰ ਕਰਨ ਲਈ ਵਿਸ਼ੇਸ਼ ਹਦਾਇਤਾਂ ਜਾਰੀ
70 ਫੀਸਦੀ ਤੋਂ ਉੱਪਰ ਟੀਚੇ ਹਾਸਲ ਕਰਨ ਵਾਲੇ ਸਕੂਲ ਆਨਲਾਈਨ ਪੋਰਟਲ ਤੇ ਕਰਨ ਸੈਲਫ਼ ਨੋਮੀਨੇਸ਼ਨ- ਮਮਤਾ ਬਜਾਜ
ਕਪੂਰਥਲਾ, (ਸਮਾਜ ਵੀਕਲੀ) (ਕੌੜਾ) ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ਼੍ਰੀਮਤੀ ਮਮਤਾ ਬਜਾਜ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਦੀ ਅਗਵਾਈ ਹੇਠ ਵਿਦਿਅਕ ਸੈਸ਼ਨ 2025- 26 ਲਈ ਚੱਲ ਰਹੀ ਇਨਰੋਲਮੈਂਟ ਡਰਾਈਵ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਮਮਤਾ ਬਜਾਜ ਨੇ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਬੀ ਆਰ ਸੀ ਦੀ ਇੱਕ ਅਹਿਮ ਮੀਟਿੰਗ ਕੀਤੀ । ਇਸ ਦੌਰਾਨ ਉਨ੍ਹਾਂ ਨੇ ਵਿਭਾਗ ਦੁਆਰਾ ਨਵ ਨਿਯੁਕਤ ਬੀ ਆਰ ਸੀ ਜਿਨ੍ਹਾਂ ਵਿੱਚ ਪਵਨ ਕੁਮਾਰ ਕਪੂਰਥਲਾ -2,ਕੁਲਦੀਪ ਚੰਦ ਸੁਲਤਾਨਪੁਰ ਲੋਧੀ-1,ਰੇਸ਼ਮ ਸਿੰਘ ਕਪੂਰਥਲਾ-1,ਅਕਬਰ ਖਾਨ ਫਗਵਾੜਾ-1,ਸੁਰਿੰਦਰ ਕੁਮਾਰ ਫਗਵਾੜਾ-1,ਮਨਜੀਤ ਲਾਲ ਫਗਵਾੜਾ-2 ਆਦਿ ਨੂੰ ਟੀਮ ਵਿਚ ਸ਼ਾਮਿਲ ਹੋਣ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਭਾਗ ਦੁਆਰਾ ਚਲਾਏ ਜਾ ਰਹੇ ਸਿੱਖਿਆ ਗੁਣਵੱਤਾ ਲਈ ਪ੍ਰੋਜੈਕਟ ਮਿਸ਼ਨ ਸਮਰੱਥ 3.0 ਵਿੱਚ ਤੁਹਾਡੇ ਤੇ ਵਿਸ਼ਵਾਸ ਕਰਦੇ ਹੋਏ ਤੁਹਾਨੂੰ ਕਪੂਰਥਲਾ ਦਾ ਨੰਬਰ- 1 ਜ਼ਿਲ੍ਹਾ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਮਿਲ ਕੇ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਗੇ। ਇਸ ਦੌਰਾਨ ਸ੍ਰੀ ਮਤੀ ਮਮਤਾ ਬਜਾਜ ਨੇ ਜ਼ਿਲ੍ਹੇ ਵਿੱਚ ਚੱਲ ਰਹੀ ਇਨਰੋਲਮੈਂਟ ਡਰਾਈਵ ਵਿੱਚ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਵਿਭਾਗ ਦੁਆਰਾ ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਦੇ ਦਾਖਲੇ ਦੇ ਨਿਰਧਾਰਿਤ ਟੀਚਿਆਂ ਨੂੰ ਅਧਿਆਪਕਾਂ ਨਾਲ ਮਿਲ ਕੇ ਜਲਦ ਤੋਂ ਜਲਦ ਪੂਰਾ ਕਰਨ ਦੀ ਹਦਾਇਤ ਕੀਤੀ । ਉਹਨਾਂ ਨੇ ਮਿਸ਼ਨ ਸਮਰੱਥ 3.0 ਵਿੱਚ ਜਿਨ੍ਹਾਂ ਸਕੂਲਾਂ ਨੇ ਤੀਸਰੀ ਤੋਂ ਪੰਜਵੀਂ ਜਮਾਤ ਤੱਕ 70 ਫੀਸਦੀ ਤੋਂ ਉੱਪਰ ਟੀਚੇ ਹਾਸਲ ਕਰ ਲਏ ਹਨ । ਉਹਨਾਂ ਸਕੂਲਾਂ ਨੂੰ ਸ਼ੈਲਫ਼ ਨੋਮੀਨੈਸ਼ਨ ਕਰਨ ਲਈ ਪ੍ਰੇਰਿਤ ਕਰਨ। ਜੋ ਕਿ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।ਇਸ ਦੇ ਨਾਲ ਹੀ ਉਹਨਾਂ ਮਿਸ਼ਨ ਸਮਰੱਥ 3.0 ਦੇ ਮੱਧ ਵਰਤੀ ਟੈਸਟਿੰਗ ਹੋਣ ਉਪਰੰਤ ਉਸਦੀ ਰੈਡਿੰਮ ਟੈਸਟਿੰਗ ਕਰਨ ਦੀ ਵਿਸ਼ੇਸ਼ ਹਦਾਇਤ ਕੀਤੀ। ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ ਹਰਮਿੰਦਰ ਸਿੰਘ ਜੋਸਨ ਤੋਂ ਇਲਾਵਾ ਹਰਪ੍ਰੀਤ ਸਿੰਘ ਬੀ ਆਰ ਸੀ ਭੁਲੱਥ ,ਰੇਸ਼ਮ ਲਾਲ ਬੀ ਆਰ ਸੀ ਭੁਲੱਥ,ਹਰਪ੍ਰੀਤ ਸਿੰਘ ਬੀ ਆਰ ਸੀ ਨਡਾਲਾ, ਤਰਸੇਮ ਸਿੰਘ ਬੀ ਆਰ ਸੀ ਨਡਾਲਾ ,ਨਵਜੋਤ ਸਿੰਘ ਬੀ ਆਰ ਸੀ ਕਪੂਰਥਲਾ-3,ਗੁਰਪ੍ਰੀਤ ਸਿੰਘ ਬੀ ਆਰ ਸੀ ਮਸੀਤਾਂ, ਡਾ ਪਰਮਜੀਤ ਕੌਰ ਬੀ ਆਰ ਸੀ ਕਪੂਰਥਲਾ-1 ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


