HOME ਦੋ ਘੁੱਟ ਪਾਣੀ

ਦੋ ਘੁੱਟ ਪਾਣੀ

(ਸਮਾਜ ਵੀਕਲੀ) 

ਆਓ ! ਪੰਛੀਆਂ ਤੇ ਜੀਵਾਂ ਨੂੰ ਪਾਣੀ ਪਿਲਾ ਦਈਏ ,

 ਗਰਮੀ ਤੇ ਲੂਹ ਤੋਂ ਇਹਨਾਂ ਨੂੰ ਬਚਾ ਲਈਏ।
ਗਰਮੀ ਨੇ ਹੈ ਕਹਿਰ ਵਰਤਾਇਆ ,
ਸਭ ਪਾਸੇ ਹਾਹਾਕਾਰ ਮਚਾਇਆ।
ਛੱਪੜ – ਟੋਭੇ ਸੁੱਕਣ ਲੱਗੇ ,
ਇੰਜ ਜਾਪੇ ਸਾਹ ਮੁੱਕਣ ਲੱਗੇ।
 ਤੱਪਦਾ ਸੂਰਜ ਤੇ ਗਰਮ ਹਵਾਵਾਂ ,
ਘੱਟ ਗਈਆਂ ਹੁਣ ਠੰਢੀਆਂ ਛਾਵਾਂ।
ਅਸਮਾਨੋਂ ਅੱਗ ਦੀਆਂ ਲਪਟਾਂ ਆਵਣ ,
 ਪੰਛੀ – ਜੀਵ ਕਿੱਧਰ ਨੂੰ ਜਾਵਣ ?
 ਸੁੱਕ ਗਈਆਂ ਖੱਡਾਂ ਤੇ ਨਾਲ਼ੇ ,
 ਜਿੰਦਗੀ ਲਟਕੀ ਅੱਧ ਵਿਚਕਾਲ਼ੇ।
ਇੱਧਰ – ਉੱਧਰ ਆਸ ਲਗਾਵੇ ,
ਕੋਈ ‘ ਰੱਬੀ – ਰੂਹ ‘ ਪਾਣੀ ਤਾਂ ਪਿਲ਼ਾਵੇ।
 ਗਰਮੀ ਤੋਂ ਬਚਾ ਲਓ , ਇਹ ਨੇ ਕੁਦਰਤ ਦੇ ਹੀਰੇ ,
 ਤਪਸ਼ ਨੇ ਜ਼ਿੰਦਗੀ ਕੀਤੀ ਲੀਰੇ – ਲੀਰੇ।
 ਬਚਾ ਲਏ ‘ ਰੱਬੀ – ਦਰਵੇਸ਼ ‘ ਕੋਈ ਆ ਕੇ ,
 ਜੀਵਨ ਬਚਾ ਲਏ ਹੁਣ ਪਾਣੀ ਪਿਲ਼ਾ ਕੇ।
 ਮੁੱਕਦੇ ਜਾਂਦੇ ਸਾਹਾਂ ਨੂੰ ‘ ਧਰਮਾਣੀ ‘ ,
ਪਿਲ਼ਾ ਦੇਵੇ ਕੋਈ ਦੋ ਘੁੱਟ ਪਾਣੀ।
 ‘ ਧਰਮਾਣੀ ‘ ਇਹ ਹੈ ਵੱਡਾ ਪਰਉਪਕਾਰ ,
ਦੋ ਘੁੱਟ ਪਾਣੀ ਪਿਲ਼ਾ ਦਿਓ , ਮਚੀ ਹਾਹਾਕਾਰ,
 ਮਚੀ ਹਾਹਾਕਾਰ।
‘ ਦੋ ਘੁੱਟ ਪਾਣੀ ‘ ਲਈ ਅੱਗੇ ਆਵੋ ,
 ਆਪਣਾ ‘ ਇਨਸਾਨੀਅਤ – ਧਰਮ ‘ ਨਿਭਾਵੋ।
 ਆਪਣੀ ਨੇਕ ਕਮਾਈ ਵਿੱਚੋਂ ,
ਦੋ – ਚਾਰ ਸਕੋਰੇ ਲਗਾ ਕੇ
 ਜੀਵਾਂ – ਪੰਛੀਆਂ ਨੂੰ ਪਾਣੀ ਪਿਲਾਵੋ ,
ਪੰਛੀ – ਪਰਿੰਦਿਆਂ ਨੂੰ ਪਾਣੀ ਪਿਲਾਵੋ।
 ਸਟੇਟ ਐਵਾਰਡੀ , ਦੋ ਵਾਰ ਇੰਡੀਆ ਬੁੱਕ ਆਫ ਰਿਕਾਰਡਜ਼ ਹੋਲਡਰ , ਪ੍ਰਧਾਨ ਆਸਰਾ ਫਾਊਂਡੇਸ਼ਨ ਸ੍ਰੀ ਅਨੰਦਪੁਰ ਸਾਹਿਬ 
 ਮਾਸਟਰ ਸੰਜੀਵ ਧਰਮਾਣੀ 9478561356 
Previous articleਸਰਦਾਰ ਹਰੀ ਸਿੰਘ ਨਲਵਾ ਦੀ ਸ਼ਹੀਦੀ ‘ਤੇ ਵਿਸ਼ੇਸ਼ 30 ਅਪ੍ਰੈਲ 1837 ਈ.
Next articleਸ੍ਰੀਮਤੀ ਕਰਮਜੀਤ ਕੌਰ ਐਲ. ਐਚ. ਵੀ. ਦੀ ਲੋਕ ਸੇਵਾ ਨੂੰ ਸਮਰਪਿਤ ਜ਼ਿੰਦਗੀ