HOME ਪੰਜਾਬ

ਪੰਜਾਬ

ਸੁਰਿੰਦਰਪਾਲ ਸਿੰਘ

(ਸਮਾਜ ਵੀਕਲੀ)

ਇਹ ਮੇਰਾ ਰੰਗਲਾਂ ਦੇਸ਼ ਪੰਜ ਆਬ
ਹੁੰਦਾ ਫੁੱਲਾਂ ਵਿੱਚੋਂ ਫੁੱਲ ਜਿਵੇਂ ਗੁਲਾਬ।
ਕੁਦਰਤ ਵਲੋਂ ਕੁਦਰਤੀ ਮਿਲਿਆ ਖਿਤਾਬ
ਜੰਗਜੂ ਯੋਧਾ ਮੈਦਾਨ ਜਿੱਤਣ ਨੂੰ ਬੇਤਾਬ।।
ਵੈਰੀਆਂ ਦੀ ਸਦਾ ਤੋਂ ਹੀ ਅੜ ਭੰਨਦਾ
ਹੁਕਮ ਦੇਵੇ ਪੁੱਠਾ ਕੋਈ ਨਾ ਇਹ ਮੰਨਦਾ।
ਅੰਮ੍ਰਿਤ ਵਰਗਾ ਇਸਦਾ ਪੌਣ ਪਾਣੀ
ਖਿੱਤਾ ਹਾਲੀ , ਪਾਲੀ ਤੇ ਕਿਰਸਾਣੀ।।
ਪੰਜਾਂ ਦਰਿਆਵਾਂ ਦਾ ਇਹ ਸੋਹਣਾ ਸੁਮੇਲ
ਕੁਦਰਤ ਸੰਗ ਰੂਹ ਦਾ ਹੋਇਆ ਜਿਵੇਂ ਮੇਲ।
ਮਿੱਟੀ ਇਸਦੀ ਮੁੱਢੋਂ ਤੋਂ ਉਗਦੀ ਸੋਨਾ
ਕਣਕ,ਕਮਾਦ ਤੇ ਹੀਰੇ ਵਰਗਾ ਝੋਨਾ।।
ਰੁੱਖ,ਪੱਸ਼ੂ-ਪੰਛੀ ਤੇ ਫ਼ਸਲਾਂ ਇਸਦਾ ਮਾਨ
ਦਲੇਰਾਂ ਸੂਰਬੀਰਾਂ ਸੰਗ ਉੱਚੀ ਰੱਖਦਾ ਸ਼ਾਨ
ਬੋਲੀ ਮਾਖਿਓ ਮਿੱਠੀ,ਰੰਗਲਾ ਸਭਿਆਚਾਰ
ਮੇਰੀ ਜੋਦੜੀ ਸਦਾ ਚੜ੍ਹਦੀ ਕਲਾ ਬਖਸ਼ੇ ਕਰਤਾਰ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।
Previous articleਗ੍ਰਾਮ ਪੰਚਾਇਤ ਛੋਕਰਾਂ ਨੇ ਨਸ਼ਿਆਂ ਖਿਲਾਫ਼ ‘ਵਿਸ਼ੇਸ਼ ਜਾਗਰੂਕਤਾ’ ਸੈਮੀਨਾਰ ਲਗਾਇਆ
Next articleਗ਼ਜ਼ਲ