HOME ਗ਼ਜ਼ਲ   

ਗ਼ਜ਼ਲ   

3
ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ) 
 ਜਿਨ੍ਹਾਂ ਨੇ ਟਿੱਚ ਸਮਝੀ ਦੋਸਤੀ ਸਾਡੀ,
ਕਿਵੇਂ ਉਹ ਜਰਨਗੇ ਕੋਈ ਖ਼ੁਸ਼ੀ ਸਾਡੀ?
ਅਸੀਂ ਹਾਂ ਧੰਨਵਾਦੀ ਬਹੁਤ ਦੁੱਖਾਂ ਦੇ,
ਇਹ ਕੁਝ ਲਿਸ਼ਕਾ ਗਏ ਨੇ ਜ਼ਿੰਦਗੀ ਸਾਡੀ।
ਗੁਜ਼ਾਰਨ ਲੱਗੇ ਜੀਵਨ ਸਾਡੇ ਵਾਂਗੂੰ ਉਹ,
ਜਿਨ੍ਹਾਂ ਨੂੰ ਚੰਗੀ ਲੱਗੀ ਸਾਦਗੀ ਸਾਡੀ।
ਅਸੀਂ ਮੌਕੇ ਮੁਤਾਬਕ ਕਦਮ ਚੁੱਕਦੇ ਹਾਂ,
ਨਾ ਇਸ ਨੂੰ ਸਮਝੋ ਯਾਰੋ, ਬੁਜ਼ਦਿਲੀ ਸਾਡੀ।
ਸ਼ਬਦ ਔਖੇ ਨਾ ਗ਼ਜ਼ਲਾਂ ਵਿੱਚ ਵਰਤਦੇ ਹਾਂ,
ਹਰਿਕ ਨੂੰ ਸਮਝ ਆਵੇ ਸ਼ਾਇਰੀ ਸਾਡੀ।
ਕਰਾਂਗੇ ਦੂਰ ਨ੍ਹੇਰਾ ਚਾਰੇ ਪਾਸੇ ਦਾ,
ਹੋਈ ਸੂਰਜ ਤਰ੍ਹਾਂ ਜਦ ਰੌਸ਼ਨੀ ਸਾਡੀ।
ਅਸੀਂ ਹਾਜ਼ਰ ਹੋ ਜਾਵਾਂਗੇ ਉਦੋਂ ‘ਮਾਨਾ’,
ਜਦੋਂ ਮਹਿਸੂਸ ਕੀਤੀ ਤੂੰ ਕਮੀ ਸਾਡੀ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ ਕੈਨਾਲ ਰੋਡ ਨਵਾਂ ਸ਼ਹਿਰ-144514
ਫੋਨ   -9915803554
Previous articleਪੰਜਾਬ
Next articleਓਮਾਨ ਤੋਂ ਪਰਤੀ ਲੜਕੀ ਨੇ ਸੁਣਾਈ ਹੱਡਬੀਤੀ, ਸਹੇਲੀ ਨੇ ਆਪ ਭਾਰਤ ਵਾਪਸ ਆਉਣ ਲਈ ਉੱਥੇ ਫਸਾਇਆ – ਪੀੜਤਾ