ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਬਾਮਸੇਫ ਯੂਨਿਟ ਕੈਂਟ ਵਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 134ਵੇਂ ਜਨਮ ਦਿਵਸ ਉੱਪਰ ਜਲੰਧਰ ਛਾਉਣੀ ਵਿਖੇ ਚੇਤਨਾ ਮਾਰਚ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਡਾ. ਅਸ਼ੋਕ ਬਹੋਤ, ਡਾਕਟਰ ਅਸ਼ੋਕ ਸਹੋਤਾ, ਭਾਰਤ ਬਤਰਾ, ਪ੍ਰਚਾਰਕ ਲੰਕੇਸ਼ ਜੀ, ਰਾਜਨ ਘਈ, ਐਡਵੋਕੇਟ ਦਰਸ਼ਨ ਸਿੰਘ ਜੱਜ ਸਾਹਿਬ, ਡਾਕਟਰ ਸੁਰਿੰਦਰ ਕਲਿਆਣ, ਤਰਸੇਮ ਚੌਧਰੀ, ਗੌਤਮ ਸਰਵਟੇ, ਰਜਿੰਦਰ ਬੱਤਰਾ, ਕੇਵਲ ਬੱਤਰਾ ,ਲਾਡੀ, ਅਸ਼ੋਕ ਗਿੱਲ, ਅਨਿਲ ਸਹੋਤਾ, ਬੋਬੀ ਨਾਹਰ ਅਤੇ ਵਰਿੰਦਰ ਕੁਮਾਰ ਸ਼ਾਮਿਲ ਹੋਏ। ਚੇਤਨਾ ਮਾਰਚ ਸ੍ਰੀ ਗੁਰੂ ਰਵਿਦਾਸ ਭਵਨ ,ਅੰਬੇਡਕਰ ਰੋਡ ਛਾਉਣੀ ਜਲੰਧਰ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਸਵਾਗਤ ਸਮੇਂ ਸ੍ਰੀ ਪ੍ਰੇਮ ਨਾਥ ,ਮਾਸਟਰ ਰਾਮ ਲਾਲ ,ਚਮਨ ਸਾਂਪਲਾ ,ਲਾਲ ਚੰਦ , ਐਡਵੋਕੇਟ ਹਰਭਜਨ ਸਾਂਪਲਾ , ਆਰ .ਡੀ. ਗੌਤਮ ਅਤੇ ਹੋਰ ਬਹੁਤ ਸਾਰੇ ਬੁੱਧੀਜੀਵੀ ਹਾਜ਼ਰ ਸਨ। ਉਪਰੋਤਕ ਸਾਥੀ ਚੇਤਨਾ ਮਾਰਚ ਵਿੱਚ ਸ਼ਾਮਿਲ ਹੋਏ। ਚੇਤਨਾ ਮਾਰਚ ਜਲੰਧਰ ਕੈਂਟ ਦੇ ਮੁੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਮੁਹੱਲਾ ਨੰਬਰ 29 ਵਿੱਚ ਸਮਾਪਤ ਹੋਇਆ ।ਜਿੱਥੇ ਡਾਕਟਰ ਅੰਬੇਡਕਰ ਪਾਰਕ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਨਵੀਂ ਪ੍ਰਤਿਮਾ ਸਥਾਪਿਤ ਕੀਤੀ ਗਈ। ਇਸ ਮੌਕੇ ‘ਤੇ ਵਧਾਈ ਦਿੰਦਿਆ ਐਡਵੋਕੇਟ ਹਰਭਜਨ ਸਾਂਪਲਾ ਜੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਰਾਹੀ, ਜੋ ਸਾਨੂੰ ਬਰਾਬਰੀ, ਵਿਦਿਆ ਹਾਸਿਲ ਕਰਨ ਦੇ ਅਧਿਕਾਰ ਪ੍ਰਾਪਤ ਹੋਏ ਹਨ, ਉਹ ਸਭ ਬਾਬਾ ਸਾਹਿਬ ਜੀ ਦੀ ਦੇਣ ਸਦਕਾ ਹੈ। ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ‘ਤੇ ਚੱਲਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



