*ਸਮਰਾਟ ਅਸ਼ੋਕ ਇੱਕ ਬੋਧੀ ਰਾਜਾ -ਐਡਵੋਕੇਟ ਸਾਂਪਲਾ
ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਪੰਜਾਬ ਬੁੱਧਿਸਟ ਸੋਸਾਇਟੀ (ਰਜਿ) ਵਲੋਂ ਤਕਸ਼ਿਲਾ ਮਹਾਂਬੁੱਧ ਮਹਾਂਵਿਹਾਰ ਵਿਖੇ ਸਮਰਾਟ ਅਸ਼ੋਕ ਦਾ 2329 ਵਾਂ ਜਨਮ ਦਿਨ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸਟ ਸੁਸਾਇਟੀ (ਰਜਿ) ਨੇ ਕਿਹਾ ਕਿ ਮਹਾਰਾਜਾ ਅਸ਼ੋਕ ਇੱਕ ਪ੍ਰਸਿੱਧ ਭਾਰਤੀ ਬੋਧੀ ਰਾਜਾ ਸੀ ।ਜਿਸ ਨੇ ਬੁੱਧ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ 84 ਹਜ਼ਾਰ ਸਤੂਪ ਬਣਾਏ ਸਨ, ਜਿਨਾਂ ਵਿੱਚੋਂ ਬੌਧ ਗਯਾ ਦਾ ਨਾਂ ਬਹੁਤ ਪ੍ਰਸਿੱਧ ਹੈ ,ਜਿੱਥੇ ਤਥਾਗਤ ਬੁੱਧ ਨੂੰ ਪਿੱਪਲ ਦੇ ਦਰਖਤ ਹੇਠ ਗਿਆਨ ਦੀ ਪ੍ਰਾਪਤੀ ਹੋਈ ਸੀ। ਅਸ਼ੋਕ ਮਹਾਰਾਜਾ ਨੇ ਆਪਣੀ ਬੇਟੀ ਸੰਘਮਿੱਤਰਾ ਅਤੇ ਬੇਟੇ ਮਹਿੰਦਰ ਨੂੰ ਬੁੱਧ ਧੰਮ ਦੇ ਪ੍ਰਚਾਰ ਲਈ ਵਿਦੇਸ਼ਾਂ ਵਿੱਚ ਭੇਜਿਆ ਸੀ। ਭੰਤੇ ਦਰਸ਼ਨਦੀਪ ਬੋਧੀ ਅਤੇ ਭੰਤੇ ਪ੍ਰਗਿਆ ਬੋਧੀ ਜੀ ਨੇ ਬੁੱਧ ਵੰਦਨਾ , ਤ੍ਰੀਸ਼ਰਨ ਅਤੇ ਪੰਚਸ਼ੀਲ ਕੀਤਾ। ਸੁਸਾਇਟੀ ਨੇ ਇਹ ਵੀ ਫੈਸਲਾ ਕੀਤਾ ਕਿ 14 ਅਪ੍ਰੈਲ2025 ਨੂੰ ਡਾਕਟਰ ਬੀ. ਆਰ. ਅੰਬੇਡਕਰ ਜੀ ਜੈਅੰਤੀ ਸਵੇਰੇ 10 ਵਜੇ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾਵੇਗੀ। ਇਸ ਵਿੱਚ ਰਾਮਦਾਸ ਗੁਰੂ , ਸ਼ਾਮ ਲਾਲ ਜੱਸਲ,ਪਰਗਣ ਬਿਲਗਾ ਬਸਪਾ ਲੀਡਰ ,ਡਾ.ਮਨੋਜ ਕੁਮਾਰ ਮੋਰੀਆ ਆਦਿ ਨੇ ਵੀ ਸੰਬੋਧਨ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj