ਅੱਪਰਾ ਇਲਾਕੇ ‘ਚ ਮੱਝਾਂ ਚੋਰੀ ਕਰਨ ਵਾਲਾ ਗਿਰੋਹ ਸਰਗਰਮ

*ਪਿੰਡ ਮੰਡੀ ਦੇ ਕਿਸਾਨ ਦੇ ਖੂਹ ਦੀ ਦੀਵਾਰ ਤੋੜ ਕੇ ਤਿੰਨ ਮੱਝਾਂ ਤੇ ਇੱਕ ਕੱਟੀ ਚੋਰੀ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਪਰਾ ਤੇ ਆਸ ਪਾਸ ਦੇ ਪਿੰਡਾਂ ‘ਚ ਰਾਤ ਦੇ ਸਮੇਂ ਮੱਝਾਂ ਚੋਰੀ ਕਰਨ ਵਾਲਾ ਇੱਕ ਗਿਰੋਹ ਪੂਰੀ ਤਰਾਂ ਸਰਗਰਮ ਹੈ | ਬੀਤੀ ਰਾਤ ਵੀ ਕਰੀਬੀ ਪਿੰਡ ਮੰਡੀ ਦੇ ਕਿਸਾਨ ਦੀਆਂ ਅਣਪਛਾਤੇ ਚੋਰ ਤਿੰਨ ਮੱਝਾਂ ਤੇ ਇੱਕ ਕੱਟੀ ਚੋਰੀ ਕਰਕੇ ਲੈ ਗਏ | ਕਿਸਾਨ ਸ਼ਿੰਗਾਰਾ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਮੰਡੀ ਨੇ ਦੱਸਿਆ ਕਿ ਮੇਰਾ ਪਿੰਡ ਦਿਆਲਪੁਰ ਦੇ ਰਸਤੇ ‘ਤੇ ਖੂਹ ਹੈ | ਬੀਤੀ ਰਾਤ ਅਣਪਛਾਤੇ ਚੋਰ ਖੂਹ ਦੀ ਦੀਵਾਰ ਤੋੜ ਕੇ ਤਿੰਨ ਮੱਝਾਂ ਤੇ ਇੱਕ ਕੱਟੀ ਚੋਰੀ ਕਰਕੇ ਲੈ ਗਏ | ਉਕਤ ਚੋਰਾਂ ਨੇ ਪਹਿਲਾਂ ਜਿੰਦਰਾ ਤੋੜਨ ਦੀ ਕੋਸ਼ਿਸ ਕੀਤੀ ਪਰੰਤੂ ਅਸਫਲ ਰਹੇ | ਉਨਾਂ ਦੱਸਿਆ ਕਿ ਉਕਤ ਘਟਨਾ ਕਾਰਣ ਮੇਰਾ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ | ਘਟਨਾ ਦੇ ਸੰਬੰਧ ‘ਚ ਸਥਾਨਕ ਪੁਲਿਸ ਨੂੰ  ਸੂਚਿਤ ਕਰ ਦਿੱਤਾ ਗਿਆ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleSAMAJ WEEKLY = 05/04/2025
Next articleਕਾਲਜ ਦੇ ਵਿਦਿਆਰਥੀਆਂ ਨੇ ਲਗਾਇਆ ਤਿੰਨ ਰੋਜ਼ਾ ਵਿੱਦਿਅਕ ਟੂਰ