ਨਸ਼ੇ ਦੇ ਖਾਤਮੇ ਲਈ “ਨਈ ਸੋਚ ਸੰਸਥਾ” ਵਲੋਂ ਪੁਲਿਸ+ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦਾ ਪ੍ਰਸਤਾਵ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨਈ ਸੋਚ ਸੰਸਥਾਂ ਨੇ ਸੰਸਥਾਪਕ ਪ੍ਰਧਾਨ ਅਸ਼ਵਨੀ ਗੈਂਦ ਦੀ ਪ੍ਰਧਾਨਗੀ ਵਿੱਚ ਹਰੀਸ਼ ਗੁਪਤਾ, ਹੈਪੀ, ਵੀਰ ਪ੍ਰਤਾਪ ਰਾਣਾ, ਵਿੱਕੀ ਚੋਪੜਾ ਨੇ ਏ.ਡੀ.ਜੀ.ਪੀ. ਪੰਜਾਬ ਸ਼੍ਰੀ ਨਰੇਸ਼ ਅਰੋੜਾ ਅਤੇ ਐਸ.ਐਸ.ਪੀ. ਹੁਸ਼ਿਆਰਪੁਰ ਸ਼੍ਰੀ ਸੰਦੀਪ ਮਲਿਕ ਦੇ ਨਾਲ ਸਥਾਨਕ ਪੀ.ਡਬਲਯੂ.ਡੀ. ਰੈਸਟ ਹਾਊਸ ਵਿਖੇ ਮਿਲ ਕੇ ਇਕ ਮੰਗ ਪੱਤਰ ਦਿੱਤਾ ਅਤੇ ਪੰਜਾਬ ਪੁਲਿਸ ਵਲੋਂ ਨਸ਼ੇ ਦੇ ਲਿਖਾਫ ਚਲਾਏ ਅਭਿਆਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇ ਲਗਾਤਾਰ ਇਸੀ ਤਰ੍ਹਾਂ ਪੁਲਿਸ ਦੇ ਬਹਾਦਰ ਜਵਾਨਾਂ ਵਲੋਂ ਅਭਿਆਨ ਜਾਰੀ ਰਹੇ ਅਤੇ ਵੇਚਣ ਵਾਲੇ ਕਿੰਗ ਪਿੰਨਾ ਤੇ ਨਕੇਲ ਕੱਸ ਲਈ ਜਾਵੇ ਤਾਂ ਨਸ਼ੇ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ ।ਆਪਣੀ ਸੰਸਥਾਂ ਵਲੋਂ ਨਸ਼ੇ ਦੇ ਆਦੀ ਗਰੀਬ ਪਰਿਵਾਰਾਂ ਜਿਨ੍ਹਾਂ ਦੇ ਬੱਚੇ ਜਾਂ ਪਰਿਵਾਰ ਦੇ ਮੁੱਖੀ ਨਸ਼ਾ ਛੁੜਾਊ ਕੇਂਦਰਾਂ ਵਿੱਚ ਰਹਿ ਰਹੇ ਹਨ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਖਾਣ-ਪੀਣ ਦੀ ਸਮੱਗਰੀ ਸਬੰਧੀ ਜਾਂ ਬਿਮਾਰੀ ਅਤੇ ਪੜ੍ਹਾਈ ਸਬੰਧੀ ਸਹਿਯੋਗ ਦੇਣ ਦਾ ਸੱਦਾ ਦਿੱਤਾ ਗਿਆ ਅਤੇ ਮੰਗ ਪੱਤਰ ਦੇ ਕੇ ਸੜਕਾ ਤੇ ਘੁੰਮ ਰਹੇ ਲਵਾਰਿਸ ਗਊਧਨ ਦੀ ਗੰਭੀਰ ਸਮੱਸਿਆ ਦੇ ਸਬੰਧ ਵਿੱਚ ਵੀ ਚਰਚਾ ਕੀਤੀ ਗਈ ਅਤੇ ਜ਼ਿਲ੍ਹਾਂ ਪੱਧਰ ਜੇਲ੍ਹਾਂ ਵਿੱਚ ਗਊਸ਼ਲਾਵਾਂ ਖੋਲਣ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਗਊਧਨ ਦੀ ਸਮੱਸਿਆ ਦੇ ਲਈ ਇਕ ਨੋਡਲ ਅਫਸਰ ਲਗਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਤੇ ਏ.ਡੀ.ਜੀ.ਪੀ. ਪੰਜਾਬ ਸ਼੍ਰੀ ਨਰੇਸ਼ ਅਰੋੜਾ ਅਤੇ ਐਸ.ਐਸ.ਪੀ. ਹੁਸ਼ਿਆਰਪੁਰ ਸ਼੍ਰੀ ਸੰਦੀਪ ਮਲਿਕ ਨੇ ਕਿਹਾ ਕਿ ਸਥਾਨਕ ਲੋਕਾਂ ਸੰਸਥਾਵਾਂ ਦਾ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੈ ਅਤੇ ਨਈ ਸੋਚ ਸੰਸਥਾਂ ਦਾ ਸਹਿਯੋਗ ਕਰਨ ਦਾ ਪ੍ਰਸਤਾਵ ਸ਼ਲਾਘਾਯੋਗ ਹੈ ਅਤੇ ਨਸ਼ੇ ਨਾਲ ਜੁੜੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਹੁਣ ਨਸ਼ਾ ਤਸਕਰਾ ਨੂੰ ਆਪਣਾ ਧੰਦਾ ਛੱਡਣਾ ਪਵੇਗਾ ਨਹੀਂ ਤਾਂ ਪੰਜਾਬ ਤੋਂ ਬਾਹਰ ਭੱਜਣਾ ਪਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਸਟੇਨੇਬਲ ਡਿਵੈਲਪਮੈਂਟ ਦੇ ਵਿਸ਼ੇ ਦੇ ਸੰਬੰਧ ਵਿੱਚ ਕੈਮਿਸਟਰੀ ਵਿਭਾਗ ਵੱਲੋਂ ਪੋਸਟਰ ਮੇਕਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ
Next articleਬਾਬਾ ਸਾਹਿਬ ਦੇ ਬੁੱਤ ਦਾ ਉਦਘਾਟਨ ਅੰਬੇਡਕਰ ਭਵਨ ‘ਚ 14 ਨੂੰ