HOME ਵੇਸਵਾਪੁਣੇ ਦੀ ਦਲਦਲ ਵਿੱਚ ਫਸੀਆਂ ਔਰਤਾਂ ਦੀ ਕਥਾ ‘ਦਲਦਲ ਦੇ ਫੁੱਲ’ 

ਵੇਸਵਾਪੁਣੇ ਦੀ ਦਲਦਲ ਵਿੱਚ ਫਸੀਆਂ ਔਰਤਾਂ ਦੀ ਕਥਾ ‘ਦਲਦਲ ਦੇ ਫੁੱਲ’ 

3
ਪੁਸਤਕ ਮੇਰੀ ਨਜ਼ਰ ਵਿੱਚ 
ਪੁਸਤਕ ਦਾ ਨਾਂ : ਦਲਦਲ ਦੇ ਫੁੱਲ (ਨਾਵਲ)
ਲੇਖਕ ਦਾ ਨਾਂ :  ਗ.ਸ. ਨਕਸ਼ਦੀਪ ਪੰਜਕੋਹਾ ਪੰਨੇ 163
ਮੁੱਲ : 250/- ਰੁਪਏ  ਪ੍ਰਕਾਸ਼ਕ : ਆੱਟਮ ਆਰਟ­ ਪਟਿਆਲਾ
ਤੇਜਿੰਦਰ ਚੰਡਿਹੋਕ
ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਗ. ਸ. ਨਕਸ਼ਦੀਪ ਪੰਜਕੋਹਾ ਦਾ ਹਥਲਾ ਨਾਵਲ ‘ਦਲਦਲ ਦੇ ਫੁੱਲ’ ਉਸ ਦਾ ਬਾਰਵਾਂ ਨਾਵਲ ਹੈ। ਜਿਹਨਾਂ ਵਿੱਚ ਇੱਕ ਬਾਲ ਨਾਵਲ ਵੀ ਸ਼ਾਮਲ ਹੈ। ਇਹ ਨਾਵਲ ਉਸ ਨੇ ਆਪਣੇ ਨਾਵਲ ਦੀ ਨਾਇਕਾ ‘ਟਰੀਨਾ’ ਵਰਗੇ ਉਹਨਾਂ ਕੋਮਲ ਫੁੱਲਾਂ ਨੂੰ ਸਮਰਪਿਤ ਕੀਤਾ ਹੈ ਜਿਹੜੇ ਮਜਬੂਰੀ ਵੱਸ ਵੇਸਵਾਪੁਣੇ ਦੀ ਦਲਦਲ ਵਿੱਚ ਫਸੇ ਹੋਏ ਹਨ। ਇਸ ਨਾਵਲ ਵਿੱਚ ਸੋਲਾਂ ਕਾਂਡ ਬਣਾਏ ਗਏ ਹਨ ਜਿਹਨਾਂ ਨੂੰ ਲੇਖਕ ਨੇ ਦੋ ਭਾਗਾਂ ਵਿੱਚ ਵੰਡਿਆ ਹੈ। ਹਰ ਭਾਗ ਵਿੱਚ ਅੱਠ-ਅੱਠ ਕਾਂਡ ਹਨ ਅਤੇ ਦੋਨਾਂ ਭਾਗਾਂ ਦੇ ਮੁੱਢ ਵਿੱਚ ਚਾਰ-ਚਾਰ ਪੰਕਤੀਆਂ ਦੇ ਸ਼ਿਅਰ ਵੀ ਲਿਖੇ ਮਿਲਦੇ ਹਨ। ਇਸ ਨਾਵਲ ਵਿੱਚ ਉਸ ਨੇ ਦੋ ਪੱਖਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਤਾਂ ਵੇਸਵਾਪੁਣੇ ਦੀ ਦਲਦਲ ਵਿੱਚ ਉਤਰੀਆਂ ਔਰਤਾਂ ਜਿਨ੍ਹਾਂ ਦੀ ਕੋਈ ਮਜਬੂਰੀ ਤਾਂ ਰਹੀ ਪਰ ਅੰਦਰੂਨੀ ਪੱਖੋਂ ਉਹ ਬਹੁਤ ਸੁੰਦਰ ਹਨ। ਦੂਜਾ ਮਰਦ ਪ੍ਰਧਾਨ ਸਮਾਜ ਵਿੱਚ ਭਾਵੇਂ ਜਿਆਦਾਤਰ ਮਰਦਾਂ ਦੀ ਕਮਜੋਰੀ ਔਰਤ ਰਹੀ ਹੈ ਪਰ ਕੁਝ ਮਰਦ ਕਾਮਵਾਸ਼ਨਾ ਤੋਂ ਦੂਰ ਹੁੰਦੇ ਹਨ। ਕਹਾਣੀ ਵਿਦੇਸ਼ ਵਿੱਚ ਵਾਪਰੀ ਹੋਈ ਹੈ।

ਨਾਵਲ ਦਾ ਪਾਤਰ ਕਮਲ ਜਿਹੜਾ ਲੁਹਾਰਾਂ ਦਾ ਮੁੰਡਾ ਹੈ ਅਤੇ ਪੰਜਾਬ ਦੇ ਕਸਬੇ ਖਮਾਣੋਂ ਦਾ ਰਹਿਣ ਵਾਲਾ ਹੈ ਅਤੇ ਨਾਇਕਾ ਟਰੀਨਾ ਦਾ ਅਹਿਮ ਰੋਲ ਬਿਆਨ ਕਰਦਾ ਹੈ। ਪਾਤਰ ਕਮਲ ਇਕੱਲਤਾ ਦਾ ਸ਼ਿਕਾਰਲੂ ਉਦਾਸ ਅਤੇ ਕਲਾਕਾਰ ਹੈ ਜਿਸ ਦੀ ਪਤਨੀ ਸੀਰਤ ਜੋ ਨਰਸ ਵਜੋਂ ਪੇਸ਼ਾ ਕਰਦੀ ਹੈ ਅਤੇ ਪੈਂਤੀ ਡਾਲਰ ਲੈਂਦੀ ਹੈ ਉਸ ਦੀ ਕਦਰ ਨਹੀਂ ਕਰਦੀ ਅਤੇ ਕਮਲ ਸਿਰਫ ਚੌਦਾਂ ਡਾਲਰ ਹੀ ਕਮਾਉਂਦਾ ਹੈ। ਉਹਨਾਂ ਦੀ ਕਿਸੇ ਕਾਰਨ ਨਾ ਬਣਨ ਕਰਕੇ ਤਲਾਕ ਹੋ ਜਾਂਦਾ ਹੈ ਅਤੇ ਉਸ ਤੋਂ ਅਲੱਗ ਹੋ ਜਾਂਦਾ ਹੈ ਹਾਲਾਂਕਿ ਉਸ ਦੇ ਦੋ ਬੱਚੇ ਹਨ ਜਿਹੜੇ ਆਪਣੀ ਮਾਂ ਕੋਲ ਰਹਿੰਦੇ ਹਨ। ਇੱਕ ਲੜਕਾ ਮਿਹਰਬਾਨ ਅਤੇ ਧੀ ਨਵਜੀਵਨ। ਉਸਨੂੰ ਜਾਪਦਾ ਹੈ ਕਿ ਤਨਹਾਈ ਬਹੁਤ ਤਾਕਤਵਰ ਹੁੰਦੀ ਹੈ। ਉਸ ਦੇ ਬੱਚੇ ਅਤੇ ਉਸ ਦਾ ਇੱਕ ਭਰਾ ਸੰਤ ਸਿੰਘ ਜੋ ਜਰਮਨ ਚਲਾ ਗਿਆ ਹੈਲੂ ਵੀ ਉਸ ਵਿੱਚ ਦਿਲਚਸਪੀ ਨਹੀਂ ਲੈਂਦੇ ਜਿਵੇਂ ਉਸ ਨਾਲ਼ ਨਰਾਜ਼ ਹੋਣ ਕਿਉਕਿ ਉਸ ਵਲੋਂ ਕੀਤਾ ਜਾਂਦਾ ਬਾਰ-ਬਾਰ ਫੋਨ ਅਟੈਂਡ ਨਹੀਂ ਕਰਦੇ। ਕਮਲ ਮਾਂ ਨਾਲ਼ ਗੱਲ ਕਰਨੀ ਚਾਹੁੰਦਾ ਹੈ ਪਰ ਉਸ ਦਾ ਭਰਾ ਫੋਨ ਨਹੀਂ ਚੱਕਦਾ ਜਿਸ ਕਰਕੇ ਉਸ ਦੀ ਗੱਲ ਨਹੀਂ ਹੁੰਦੀ। ਪਰ ਬਾਅਦ ਵਿੱਚ ਉਸਦੀ ਮਾਂ ਨਾਲ਼ ਗੱਲ ਹੋਣ ਤੇ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਨੂੰ ਉਸ ਨਾਲ਼ ਕੋਈ ਨਰਾਜ਼ਗੀ ਨਹੀਂ ਹੈ ਅਤੇ ਉਹ ਉਸ ਨਾਲ਼ ਫੋਨ ਤੇ ਗੱਲਾਂ ਕਰਦਾ ਰਹਿੰਦਾ ਹੈ।
ਪਤਨੀ ਨਾਲ਼ ਤਲਾਕਲੂ ਬੱਚਿਆਂ ਦਾ ਉਸ ਪ੍ਰਤੀ ਵਤੀਰਾਲੂ ਭਰਾ ਸੰਤ ਸਿੰਘ ਦੀ ਚੁੱਪਲੂ ਪਿਓ ਦਾ ਤੁਰ ਜਾਣਾ ਅਤੇ ਮਾਂ ਨਾਲ਼ ਉਸ ਦੀ ਗੱਲ ਨਾ ਹੋਣਾ ਉਸ ਦੀ ਤਨਹਾਈ ਦਾ ਕਾਰਨ ਬਣਦਾ ਹੈ। ਕਮਲ ਸਹਿਜ ਵਾਲਾ ਪਾਤਰ ਹੈ। ਉਸ ਦੀ ਮੁਲਾਕਾਤ ਜਦੋਂ ਨਾਇਕਾ ਟਰੀਨਾ ਨਾਲ਼ ਹੁੰਦੀ ਹੈ ਜੋ ਇੱਕ ਕਾਲ ਗਰਲ ਵਜੋਂ ਕਿਸੇ ਕੰਪਨੀ ਵਿੱਚ ਕੰਮ ਕਰ ਰਹੀ ਹੁੰਦੀ ਹੈ ਕਿਉਂਕਿ ਉਸ ਦਾ ਵਿਆਹ ਨਹੀਂ ਹੋਇਆ ਪਰ ਪਹਿਲੀ ਮਿਲਣੀ ਤੇ ਟਰੀਨਾ ਵਲੋਂ ਉਸ ਸਾਹਮਣੇ ਕਪੜੇ ਉਤਾਰਨ ਤੇ ਵੀ ਅਤੇ ਜਦੋਂ ਉਹ ਸਿਸਲੀ ਨੂੰ ਮਿਲਣ ਨਿਊ ਜਰਸੀ ਮਿਲਣ ਲਈ ਜਾਂਦਾ ਹੈ ਤਾਂ ਉਹ ਆਪਣੇ ਕਾਮ ਜਾਲ ਵਿੱਚ ਸਮੇਟਣਾ ਚਾਹੁੰਦੀ ਹੈ ਤਾਂ ਵੀ ਉਹ ਉਤੇਜਿਤ ਨਹੀਂ ਹੁੰਦਾ ਅਤੇ ਸਹਿਜ ਬਣਿਆ ਰਹਿੰਦਾ ਹੈ। ਕਿਉਕਿ ਉਹ ਹੋਰ ਮਰਦਾਂ ਵਾਂਗ ਕਾਮ ਵਾਸ਼ਨਾ ਲਈ ਨਹੀਂ ਸਿਰਫ ਮਿੱਤਰ ਬਣਨ ਲਈ ਟਰੀਨਾ ਨੂੰ ਮਿਲਦਾ ਹੈ। ਇਸ ਤਰ੍ਹਾਂ ਉਹ ਇੱਕ ਸੱਭਿਅਕ ਮਨੁੱਖ ਹੋਣ ਦਾ ਪ੍ਰਮਾਣ ਪੇਸ਼ ਕਰਦਾ ਹੈ। ਕਮਲ ਔਰਤ ਦੀ ਇੱਜ਼ਤ ਕਰਨੀ ਜਾਣਦਾ ਹੈ ਅਤੇ ਉਸ ਦੇ ਸੰਪਰਕ ਵਿੱਚ ਆਈਆਂ ਦੋਨਾਂ ਔਰਤਾਂ ਟਰੀਨਾ ਅਤੇ ਸਿਸਲੀ ਨੂੰ ਇੱਜ਼ਤ ਦਿੰਦਿਆਂ ਸਿਰਫ ਮਿੱਤਰ ਹੀ ਬਣਾਉਣਾ ਚਾਹੁੰਦਾ ਹੈ। ਕਮਲ ਵਿਆਹ ਨੂੰ ਬੰਧਨ ਸਮਝਦਾ ਹੈ ਕਿਉਂਕਿ ਉਸ ਅਨੁਸਾਰ ਬੰਧਨ ਪਿਆਰ ਨੂੰ ਖ਼ਤਮ ਕਰ ਦਿੰਦਾ ਹੈ। ਔਰਤ ਬੰਧਨ ਦਾ ਦੂਜਾ ਨਾਂ ਹੈ ਪਰ ਮਰਦ ਬੰਧਨ ਨੂੰ ਨਹੀਂ ਮੰਨਦਾ। ਇਸੇ ਲਈ ਉਸਦੀ ਦੋਸਤ ਜੱਸੀ ਉਸ ਨੂੰ ਛੱਡ ਦਿੰਦੀ ਹੈ। ਉਹ ਸੋਚਦਾ ਹੈ ਕਿ ਇਕੱਲਤਾ ਵੀ ਮਨ ਦੀ ਕੈਸੀ ਹਾਲਤ ਹੈ ਕਿ ਬੰਦਾ ਅਪਾਹਜ ਜਿਹਾ ਮਹਿਸੂਸ ਕਰਦਾ ਹੈ।
ਟਰੀਨਾ ਵਰਗੀਆਂ ਕੁੜੀਆਂ ਨੂੰ ਉਹ ਉਸ ਦਲਦਲ ਵਿੱਚ ਫਸਿਆ ਸਮਝਦਾ ਹੈ ਜਿਸ ਵਿਚੋਂ ਨਿਕਲਣਾ ਬੜਾ ਔਖਾ ਹੁੰਦਾ ਹੈ। ਮਰਦ ਪ੍ਰਧਾਨ ਸਮਾਜ ਵਿੱਚ ਕਈ ਮਰਦਾਂ ਵਲੋਂ ਔਰਤਾਂ ਨਾਲ਼ ਜਿਸਮਾਨੀ ਸ਼ੋਸ਼ਣ ਕੀਤਾ ਜਾਂਦਾ ਹੈ ਜਿਵੇਂ ਟਰੀਨਾ ਜਦੋਂ ਚੌਦਾਂ ਸਾਲ ਦੀ ਸੀ ਤਾਂ ਉਸ ਦੀ ਮਾਂ ਨਾਲ਼ ਉਸ ਦੇ ਬੁਆਏ ਫਰੈਂਡ ਸਾਈਮਨ ਨੇ ਸਰੀਰਕ ਸ਼ੋਸ਼ਣ ਕੀਤਾ। ਇਸ ਤਰ੍ਹਾਂ ਦੇ ਹੋਰ ਸਮਾਜ ਵਿਚਲੇ ਡਲਿਵਰੀ ਮੈਨਲੂ ਡਾਂਸ ਕਲੱਬ ਦਾ ਮਾਲਕ ਆਦਿ ਵਰਗੇ ਪਾਤਰ ਸ਼ਾਮਲ ਹਨ। ਕਿਉਂਕਿ ਆਮ ਮਰਦ ਔਰਤ ਤੋਂ ਜਿਸਮਾਨੀ ਪਿਆਰ ਦੀ ਚਾਹਤ ਰੱਖਦੇ ਹਨ। ਨਾਵਲ ਵਿੱਚ ਉਹ ਪਾਤਰ ਵੀ ਆਏ ਜਿਹੜੇ ਅੰਦਰੋਂ ਹੋਰ ਤੇ ਬਾਹਰੋਂ ਹੋਰ ਕਿਰਦਾਰ ਰੱਖਦੇ ਹਨ। ਉਪਰੋਂ ਮਿੱਠੀਆਂ ਗੱਲਾਂ ਕਰਨੀਆਂਲੂ ਲਾਰੇ ਲਾਉਣੇ ਅਤੇ ਲਾਲਚ ਦੇਣ ਵਾਲੇ ਬੰਦੇ ਆਦਿ। ਫਿਰ ਸਿਸਲੀ ਤੇ ਪੀਟ ਦੀ ਕਥਾ ਵੀ ਇੱਕ ਦਰਦ ਕਹਾਣੀ ਬਿਆਨ ਕਰਦੀ ਹੈ ਕਿ ਪੀਟ ਸਿਸਲੀ ਨਾਲ਼ ਰਹਿੰਦਿਆਂ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਹੈਲੂ ਮਾਰ ਕੁੱਟ ਕਰਦਾ ਹੈਲੂ ਇੱਕ ਦਿਨ ਜਿਆਦਾ ਗੱਲ ਵਧਣ ਤੇ ਉਹ ਰਾਤ ਕਮਲ ਕੋਲ ਰਹਿੰਦੀ ਹੈ ਪਰ ਕਮਲ ਨਜ਼ਾਇਜ ਫਾਇਦਾ ਨਹੀਂ ਚੁੱਕਦਾ। ਸਿਸਲੀ ਸਮਝਦੀ ਹੈ ਕਿ ਭਾਵੁਕ ਮੁਹੱਬਤ ਅਤੇ ਸਰੀਰਕ ਮੁਹੱਬਤ ਵਿੱਚ ਫਰਕ ਹੁੁੰਦਾ ਹੈ।
ਨਾਵਲ ਰਾਹੀਂ ਇਹ ਵੀ ਗਿਆਨ ਮਿਲਦਾ ਹੈ ਕਿ ਅੱਜ ਦੇ ਲੋਕ ਕਿੰਨੇ ਮਤਲਬੀ ਹੋ ਗਏ ਹਨਲੂ ਉਹ ਭਾਵੇਂ ਸੱਕੇ ਰਿਸ਼ਤੇਦਾਰੀ ਵਿੱਚ ਹੋਣ ਜਾਂ ਬਣਾਏ ਹੋਏ। ਨਾਵਲ ਵਿੱਚ ਕਮਲ ਦੇ ਦੋਸਤ ਚੰਦਨ ਸਿੰਘ ਜੋ ਮੈਰੀਲੈਂਡ ਰਹਿੰਦਾ ਹੈ ਅਤੇ ਉਸ ਕੋਲ ਕਿੰਨਾ ਹੀ ਕੁੱਝ ਹੈ ਪਰ ਉਹ ਕਮਲ ਨੂੰ ਲਿਕਰ ਸਟੋਰ ਲੈ ਕੇ ਦੇਣ ਦੀ ਆੜ ਵਿੱਚ ਆਪਣਾ ਫਾਇਦਾ ਤਕਦਾ ਹੈ। ਉੱਧਰ ਕਮਲ ਟਰੀਨਾ ਨੂੰ ਉਸਦੇ ਸੁਪਨੇ ਅਨੁਸਾਰ ਕੋਸਮੈਟਿਕ ਸਟੋਰ ਲੈ ਕੇ ਦੇਣਾ ਚਾਹੁੰਦਾ ਹੈ ਤਾਂ ਕਿ ਉਹ ਇਸ ਜਿਲਤ ਵਾਲੀ ਜ਼ਿੰਦਗੀ ਵਿਚੋ ਬਾਹਰ ਆ ਸਕੇ। ਟਰੀਨਾ ਵਲੋਂ ਇਸ ਸਟੋਰ ਨੂੰ ਖਰੀਦ ਕਰਨ ਤੋਂ ਬਾਅਦ ਉਹ ਕਮਲ ਨੂੰ ਮੁੜ ਆਪਣੇ ਬੱਚਿਆਂ ਅਤੇ ਸਿਸਲੀ ਨੂੰ ਮਿਲਣ ਲਈ ਕਹਿੰਦੀ ਹੈੇ। ਕਮਲ ਨੂੰ ਉਸ ਦੇ ਬੱਚਿਆਂ ਨੂੰ ਮਿਲਾਉਣ ਲਈ ਆਪ ਨਾਲ਼ ਲੈ ਕੇ ਜਾਂਦੀ ਹੈ। ਜਿੱਥੇ ਉਹ ਆਪਣੇ ਬੱਚਿਆਂ ਨੂੰ ਸੀਰਤ ਦੀ ਗੈਰ ਹਾਜ਼ਰੀ ਵਿੱਚ ਮਿਲ ਕੇ ਗਿਲ਼ੇ ਸ਼ਿਕਵੇ ਦੂਰ ਕਰ ਲੈਂਦਾ ਹੈ ਪਰ ਸਿਸਲੀ ਨੂੰ ਮਿਲਣ ਤੇ ਉਸ ਦੀ ਇੱਛਾ ਪੂਰੀ ਨਾ ਕਰਨ ਤੇ ਉਹ ਨਰਾਜ਼ ਹੋ ਜਾਂਦੀ ਹੈ ਅਤੇ ਬਹੁਤ ਬੁਰਾ ਭਲਾ ਕਹਿੰਦੀ ਹੈ। ਕਮਲ ਉਸ ਨੂੰ ਤਿੰਨ ਚਾਰ ਦਿਨ ਮਿਲਣ ਦੇ ਇਰਾਦੇ ਨਾਲ਼ ਜਾਂਦਾ ਹੈ ਪਰ ਉਸ ਦੇ ਵਿਹਾਰ ਤੋਂ ਉਹ ਮੁੜ ਦੂਜੇ ਦਿਨ ਵਾਪਸ ਆਪਣੇ ਕੰਮ ਤੇ ਆ ਜਾਂਦਾ ਹੈ ਜਿਸ ਲਾਂਡਰੀ ਵਿੱਚ ਕੰਮ ਕਰਦਾ ਹੈ। ਪਰ ਉਸ ਦੀਆਂ ਸੋਚਾਂ ਵਿੱਚ ਇੱਕ ਦਿਨ ਉਸ ਦੀ ਗੱਡੀ ਨਾਲ਼ ਦੁਰਘਟਨਾ ਵਾਪਰ ਜਾਂਦੀ ਹੈ ਅਤੇ ਉਹਨੂੰ ਟਰੀਨਾ ਹਸਪਤਾਲ ਵਿੱਚ ਭਰਤੀ ਕਰਵਾਉਂਦੀ ਹੈ ਜਿਸ ਬਾਰੇ ਉਸ ਨੂੰ ਹੋਸ਼ ਵਿੱਚ ਆਉਣ ਤੋਂ ਬਾਅਦ ਪਤਾ ਲੱਗਦਾ ਹੈ। ਇੱਥੇ ਨਾਵਲ ਦੀ ਕਹਾਣੀ ਖ਼ਤਮ ਹੋ ਜਾਂਦੀ ਹੈ।
ਇਸ ਨਾਵਲ ਵਿੱਚ ਕਮਲ ਦਾ ਆਚਰਣ ਸੱਭਿਆ ਮਨੁੱਖ ਵਜੋਂ ਸਿਰਜਿਆ ਗਿਆ ਹੈ। ਟਰੀਨਾ ਵਰਗੀਆਂ ਕੁੜੀਆਂ ਆਸਰਿਆਂ ਦੀ ਭਾਲ ਵਿੱਚ ਰਿਸ਼ਤੇ ਬਣਾਉਂਦੀਆਂ ਨਜ਼ਰ ਆਉਂਦੀਆਂ ਹਨ। ਇਹ ਨਾਵਲ ਜਿੱਥੇ ਦਿਲਚਸਪ ਹੈਲੂ ਪਾਠਕਾਂ ਨੂੰ ਆਪਣੇ ਨਾਲ ਤੋਰਦਾ ਹੈ ਉੱਥੇ ਇਸ ਦੀ ਭਾਸ਼ਾ ਸਰਲ ਅਤੇ ਸਮਝ ਆਉਣ ਵਾਲੀ ਹੈ। ਨਾਵਲ ਵਿੱਚ ਕਈ ਥਾਂ ‘ਕਲੈਰੀਕਲ ਮਿਸਟੇਕ’ ਵਾਂਗ ਪਰੂਫ ਰੀਡਿੰਗ ਦੀ ਘਾਟ ਕਰਕੇ ਕੁਝ ਸ਼ਬਦਾਂ ਦੀਆਂ ਗਲਤੀਆਂ ਅਖੜਦੀਆਂ ਹਨ ਜਿਵੇਂ ਸੌਣ ਨੂੰ ਸਾਉਣਲੂ ਖਲਾਅ ਨੂੰ ਖਲਾਲੂ ਟਰੀਨਾ ਨੂੰ ਤਰੀਨਾ ਲਿਖਿਆ ਗਿਆ ਹੈ। ਫਿਰ ਵੀ ਲੇਖਕ ਇਸ ਨਾਵਲ ਵਿੱਚ ਸਮੇਂ ਦੇ ਹਾਲਾਤ ਪੇਸ਼ ਕਰਨ ਵਿੱਚ ਕਾਮਯਾਬ ਰਿਹਾ ਹੈ। ਭਵਿੱਖ ਵਿੱਚ ਇਸ ਤਰ੍ਹਾਂ ਦੇ ਹੋਰ ਨਾਵਲ ਪਾਠਕਾਂ ਨੂੰ ਦੇਣ ਦੀ ਆਸ ਵਿੱਚ ਸਵਾਗਤ ਕਰਦੇ ਹਾਂ।
  ਸਾਬਕਾ ਏ.ਐਸ.ਪੀ, ਨੈਸ਼ਨਲ ਐਵਾਰਡੀ­ ਬਰਨਾਲਾ।
 ਸੰਪਰਕ   95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ਤੇ ਸਰਬ ਸਾਂਝਾ ਵੈਲਫੇਅਰ ਕਲੱਬ ਨੇ ਲਗਾਇਆ ਵਿਸ਼ਾਲ ਖੂਨਦਾਨ ਕੈਂਪ।
Next articleਚਰਚਿਤ ਅਦਾਕਾਰ “ਨੀਟਾ ਤੂੰਬੜ ਭੰਨ” ਆ ਰਹੀਆਂ ਫੀਚਰ ਫਿਲਮ ਵਿਚ ਦਮਦਾਰ ਪ੍ਰਭਾਵੀ ਅਦਾਕਾਰ ਵਜੋ ਨਜ਼ਰ ਆਏਗਾ।