ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇੰਚਾਰਜ ਪ੍ਰੋ. ਵਿਜੇ ਕੁਮਾਰ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ, ਸ਼ਹੀਦ ਸੁਖਦੇਵ ਜੀ ਅਤੇ ਸ਼ਹੀਦ ਰਾਜਗੁਰੂ ਜੀ” ਦਾ ਸ਼ਹੀਦੀ ਦਿਵਸ ਮਨਾਇਆ ਗਿਆ । ਸਮਾਰੋਹ ਦੀ ਸ਼ੁਰੂਆਤ ਪ੍ਰੋ. ਵਿਜੇ ਕੁਮਾਰ ਅਤੇ ਸਟਾਫ਼ ਮੈਂਬਰਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ । ਪ੍ਰੋ. ਵਿਜੇ ਕੁਮਾਰ ਨੇ ਇਸ ਮੌਕੇ ਸ਼ਹੀਦਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਅਸੀਂ ਆਜਾਦੀ ਪ੍ਰਾਪਤ ਕਰ ਕੇ ਆਜਾਦ ਹੋਏ ਹਾਂ ਅਤੇ ਖੁਸ਼ਿਆਂ ਦੀ ਜਿੰਦਗੀ ਜੀ ਰਹੇ ਹਾਂ ਤਾਂ ਇਹ ਉਹਨਾਂ ਦੇ ਕਾਰਣ ਹੀ ਸੰਭਵ ਹੋ ਸੱਕਿਆ ਹੈ । ਇਸ ਲਈ ਸਾਡਾ ਫਰਜ ਬਣਦਾ ਹੈ ਕਿ ਅਸੀਂ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੀਏ ਅਤੇ ਉਹਨਾਂ ਪ੍ਰਤੀ ਬਣਦੇ ਫਰਜ ਨੂੰ ਇਮਾਨਦਾਰੀ ਨਾਲ ਨਿਭਾਈਏ ਅਤੇ ਉਹਨਾਂ ਦੇ ਪਰਿਵਾਰ ਮੈਂਬਰਾਂ ਪ੍ਰਤੀ ਬਣਦੇ ਫਰਜ ਬਖੂਬੀ ਨਿਭਾਈਏ । ਉਹਨਾਂ ਦੇ ਆਦਰਸ਼ਾ ਅਤੇ ਸਿਧਾਂਤਾ ਤੇ ਚਲਦੇ ਹੋਏ ਸਮਾਜ ਅਤੇ ਦੇਸ਼ ਦੀ ਸੇਵਾ ਕਰੀਏ । ਪ੍ਰੋ. ਰਣਜੀਤ ਕੁਮਾਰ ਨੇ ਵੀ ਉਹਨਾਂ ਪ੍ਰਤੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਉਹਨਾਂ ਦੀ ਮਹਾਨਤਾ ਬਾਰੇ ਦੱਸਿਆ । ਇਸ ਮੌਕੇ ਵਿਦਿਆਰਥਣ ਖੁਸ਼ਬੂ ਅਤੇ ਚਮਨਦੀਰ ਕੌਰ ਨੇ ਪੋਸਟਰ ਬਣਾ ਕੇ ਸਹਿਯੋਗ ਦਿੱਤਾ । ਵਿਦਿਆਰਥਣ ਸ਼ੈਲਜਾ ਸ਼ਰਮਾ, ਕਰੁਣਾ ਕੁਮਾਰੀ, ਨੇਹਾ ਅਤੇ ਵਿਦਿਆਰਥੀ ਮਾਧਵ ਨੇ ਕਵਿਤਾਵਾਂ ਅਤੇ ਵਿਚਾਰਾਂ ਦੇ ਮਾਧਿਅਮ ਰਾਹੀ ਉਹਨਾਂ ਦੇ ਜੀਵਨ ਤੇ ਚਾਨਣਾ ਪਾਇਆ । ਇਸ ਮੌਕੇ ਉਹਨਾਂ ਦੀ ਯਾਦ ਵਿੱਚ ਪ੍ਰੋ. ਵਿਜੇ ਕੁਮਾਰ ਦੇ ਨਾਲ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਉਹਨਾਂ ਦੇ ਸ਼ਹੀਦੀ ਦਿਵਸ ਤੇ ਕਾਲਜ ਵਿੱਚ ਪੈਦਲ ਯਾਤਰਾ ਕੱਢੀ । ਇਸ ਮੌਕੇ ਪ੍ਰੋ. ਵਿਜੇ ਕੁਮਾਰ ਦੇ ਨਾਲ ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਰਣਜੀਤ ਕੁਮਾਰ, ਪ੍ਰੋ. ਅਰੁਣ ਸ਼ਰਮਾ, ਪ੍ਰੋ. ਨੀਤੀ ਸ਼ਰਮਾ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਭਾਗਿਆ ਸ਼੍ਰੀ, ਪ੍ਰੋ. ਅਰੁਣ ਕੁਮਾਰ, ਮਿ. ਨਿਰਮਲ ਸਿੰਘ ਦੇ ਨਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਸਨ । ਸਮਾਰੋਹ ਵਿੱਚ ਵੱਧ ਚੜ ਕੇ ਹਿੱਸਾ ਲੈਣ ਵਾਲੇ ਵਿਦਿਆਰਥੀਆ ਨੂੰ ਮੋਮੈਂਟੋ ਦੇ ਕੇ ਸਮਾਨਿਤ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj