(ਸਮਾਜ ਵੀਕਲੀ) ਅੱਜ ਸਰਬੱਤ ਦਾ ਭਲਾ ਦਫ਼ਤਰ ਵਿਖੇ, ਟਰੱਸਟ ਦੀ ਬਠਿੰਡਾ ਟੀਮ ਵੱਲੋਂ ਲੋੜਵੰਦਾਂ ਨੂੰ ਪੈਨਸ਼ਨ ਚੈੱਕ ਵੰਡੇ ਗਏ । ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਬਠਿੰਡਾ ਇਕਾਈ ਵਲੋਂ ਤਕਰੀਬਨ 265 ਲੋੜਵੰਦਾਂ ਨੂੰ ਜਿਹਨਾਂ ਵਿੱਚ ਬੇਸਹਾਰਾ ਵਿਧਵਾ ਔਰਤਾਂ, ਮੈਡੀਕਲ ਤੇ ਦਿਮਾਗੀ ਤੌਰ ਤੇ ਅਪੰਗ ਵਿਅਕਤੀ ਅਤੇ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ ਸ਼ਾਮਿਲ ਹਨ, ਨੂੰ ਮਹੀਨਾਵਾਰ ਚੈੱਕ ਵੰਡੇ ਗਏ। ਇਹ ਲੋਕ ਭਲਾਈ ਦਾ ਕਾਰਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨਜਿੰਗ ਟਰੱਸਟੀ ਡਾਕਟਰ ਐਸ. ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਡਾ.ਆਰ. ਐਸ. ਅਟਵਾਲ, ਡਾ. ਡੀ.ਐਸ. ਗਿੱਲ, ਡਾਇਰੈਕਟਰ ਸਿਹਤ ਸੇਵਾਵਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਟਰੱਸਟ ਦੀ ਬਠਿੰਡਾ ਇਕਾਈ ਵਲੋਂ ਹਰ ਮਹੀਨੇ ਨੇਪਰੇ ਚਾੜ੍ਹਿਆ ਜਾਂਦਾ ਹੈ। ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਬਠਿੰਡਾ ਇਕਾਈ ਵਲੋਂ ਪ੍ਰਧਾਨ ਪ੍ਰੋ ਜਸਵੰਤ ਸਿੰਘ ਬਰਾੜ, ਅਮਰਜੀਤ ਸਿੰਘ ਜਨਰਲ ਸੱਕਤਰ, ਬਲਦੇਵ ਸਿੰਘ ਚਹਿਲ ਕੈਸ਼ੀਅਰ, ਬਲਜੀਤ ਸਿੰਘ ਅਤੇ ਗੁਰਪਿਆਰ ਸਿੰਘ ਨੇ ਇਸ ਮੌਕੇ ਤੇ ਚੈੱਕ ਵੰਡਣ ਦੀ ਸੇਵਾ ਨਿਭਾਈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ, ਪ੍ਰੋ ਜਸਵੰਤ ਸਿੰਘ ਬਰਾੜ ਨੇ, ਚੈਰੀਟੇਬਲ ਟਰੱਸਟ ਵਲੋਂ ਕੀਤੇ ਜਾਂਦੇ ਵੱਖ-ਵੱਖ ਭਲਾਈ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਲਦ ਹੀ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਮੰਡੀ ਕਲਾਂ 20 ਮਾਰਚ ਤੋਂ ਬਾਅਦ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj