HOME 15 ਮਾਰਚ ਨੂੰ ਦਾਣਾ ਮੰਡੀ ਫਗਵਾੜਾ ਪੁਜੱਣ ਦੀ ਅਪੀਲ ਪਰਵੀਨ ਬੰਗਾ

15 ਮਾਰਚ ਨੂੰ ਦਾਣਾ ਮੰਡੀ ਫਗਵਾੜਾ ਪੁਜੱਣ ਦੀ ਅਪੀਲ ਪਰਵੀਨ ਬੰਗਾ

2

ਬਹਿਰਾਮ ਬੰਗਾ  (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਬਾਮਸੇਫ ਡੀ ਐਸ ਫੋਰ ਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਨ ਤੇ ਦਾਣਾ ਮੰਡੀ ਫਗਵਾੜਾ ਵਿਖੇ ਪੰਜਾਬ ਸੰਭਾਲੋ ਰੈਲੀ ਦੀ ਤਿਆਰੀ ਸੰਬੰਧੀ ਬੰਗਾ ਹਲਕੇ ਵਿੱਚ ਬਸਪਾ ਆਗੂ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਪਿੰਡ ਪਿੰਡ ਵਿੱਚ ਨੁਕੜ ਮੀਟਿੰਗਾਂ ਤੇ ਜਨ ਸੰਪਰਕ ਕੀਤਾ ਜਾ ਰਿਹਾ ਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਵੀ ਬੰਗਾ ਹਲਕੇ ਵਿੱਚ ਖੋਥੜਾਂ, ਬੁਰਜ ਕੰਧਾਰੀ,ਬਹਿਰਾਮ ਝੰਡੇਰਾਂ,ਜੰਡਿਆਲਾ ,ਮੂਸਾਪੂਰ , ਹਕੀਮਪੁਰ ਵਿੱਚ ਵਰਕਰਾਂ ਸਮਰਥਕਾਂ ਨੂੰ ਮਿਲਣ ਦਾ ਤੁਫ਼ਾਨੀ ਦੋਰਾ ਕਰਕੇ ਗਏ ਹਨ ਪਿੰਡ ਚਕਰਾਮੂ ਵਿਖੇ ਮੁਲਾਜ਼ਮ ਆਗੂ ਰਹੇ ਸ ਜਗਤਾਰ ਸਿੰਘ ਜੀ ਰਿਟਾਇਰ ਸਬ ਇੰਸਪੈਕਟਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਨੂੰ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਨੇ ਸੰਬੋਧਨ ਕਰਦਿਆਂ ਆਖਿਆ 15 ਮਾਰਚ ਨੂੰ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਨ ਤੇ ਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਦੀ ਪ੍ਰਧਾਨਗੀ ਹੇਠ ਕੀਤੀ ਜਾ ਰਹੀ ਪੰਜਾਬ ਸੰਭਾਲੋ ਰੈਲੀ ਵਿੱਚ ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਮਾਨਯੋਗ ਰਣਧੀਰ ਸਿੰਘ ਬੈਨੀਪਾਲ ਜੀ ਮੁਖ ਮਹਿਮਾਨ ਵੱਜੋਂ ਪਹੁੰਚ ਰਹੇ ਹਨ ਰੈਲੀ ਵਿੱਚ ਜਿਥੇ ਡਰਗ ਮਾਫੀਆ ਦੇ ਖਿਲਾਫ਼ ਵੱਡਾ ਜਨਤਕ ਅੰਦੋਲਨ ਸੁਰੂ ਕੀਤਾ ਜਾਵੇਗਾ ਉਥੇ ਅਜ ਤਕ ਦੀਆਂ ਕੇਂਦਰੀ ਤੇ ਸੂੱਬਾ ਸਰਕਾਰਾਂ ਦੀ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਸੰਵਿਧਾਨ ਨੂੰ ਕਮਜੋਰ ਕਰਨ ਵਾਲੀਆਂ ਕਾਰਵਾਈਆਂ ਦਾ ਪਰਦਾ ਫਾਸ਼ ਕੀਤਾ ਜਾਵੇਗਾ ਤੇ ਬਸਪਾ ਆਗੂ ਪ੍ਰਵੀਨ ਬੰਗਾ ਨੇ ਆਉਣ ਵਾਲੀਆਂ ਪੰਚਾਇਤ ਸੰਮਤੀ ਤੇ ਜਿਲਾ ਪਰੀਸ਼ਦ ਦੀਆਂ ਚੋਣਾਂ ਵਿੱਚ ਬਸਪਾ ਬਹੁਜਨ ਸਮਾਜ ਬਣਾਉਣ ਦੇ ਲਕਸ਼ ਨੂੰ ਮੁੱਖ ਰਖਦਿਆਂ ਤਕੜੇ ਹੋਕੇ ਲੜੇਗੀ ਇਸ ਮੌਕੇ ਤੇ ਜਿਲਾ ਜਨਰਲ ਸਕੱਤਰ ਹਰਬਲਾਸ ਬਸਰਾ ਨੇ ਆਖਿਆ ਲੋਕਾਂ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਨ ਤੇ ਰਖੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਭਾਰੀ ਉਤਸਾਹ ਹੈ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬਲਾਚੌਰ ਬਲਾਕ ਦੀ ਮਹੀਨਾਵਾਰ ਮੀਟਿੰਗ ਹੋਈ
Next articleਨਗਰ ਨਿਗਮ ਹੁਸ਼ਿਆਰਪੁਰ ਨੇ ਸਾਲ 2025-2026 ਲਈ ਕੁੱਲ 7752.00 ਲੱਖ ਰੁਪਏ ਦਾ ਬਜਟ ਪਾਸ ਕੀਤਾ