ਬੀਕੇਯੂ ਪੰਜਾਬ ਦੀ ਇਕਾਈ ਜ਼ਿਲ੍ਹਾ ਜਲੰਧਰ ਵੱਲੋਂ ਵਿਧਾਇਕਾਂ ਮਾਨ ਦੇ ਘਰ ਅੱਗੇ ਜ਼ਬਰਦਸਤ ਧਰਨਾ ਪੰਜਾਬ ਸਰਕਾਰ ਹੱਕੀ ਮੰਗਾਂ ਤੋਂ ਮੁਕਰੀ – ਕਿਸਾਨ ਆਗੂ 

ਨਕੋਦਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)- ਸੰਯੁਕਤ ਕਿਸਾਨ ਮੌਰਚੇ ਦੀ ਕਾਲ ਤੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀਆਂ ਹਦਾਇਤਾਂ ਅਨੁਸਾਰ ਬੀਕੇਯੂ ਪੰਜਾਬ ਜ਼ਿਲ੍ਹਾ ਜਲੰਧਰ ਇਕਾਈ ਪ੍ਰਧਾਨ ਲਖਵੀਰ ਸਿੰਘ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਦੀ ਸੁਚੱਜੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਰਹਾਇਸ਼ ਅੱਗੇ ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ। ਇਸ ਮੌਕੇ ਬੀਕੇਯੂ ਪੰਜਾਬ ਦੇ ਬੁਲਾਰਿਆਂ ਵੱਲੋਂ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਆਪ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਸੈਂਟਰ ਸਰਕਾਰ ਅਤੇ ਪੂੰਜੀਪਤੀਆਂ ਦੇ ਹੱਥਾਂ ਵਿਚ ਖੇਡ ਰਹੀ ਹੈ ਇਸ ਦਾ ਖਮਿਆਜ਼ਾ 2027 ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ। ਤਕਰੀਬਨ 11 ਵਜੇ ਤੋਂ ਸ਼ਾਮ 04 ਵਜੇ ਤੱਕ ਚਲੇ ਸ਼ਾਂਤਮਈ ਧਰਨੇ ਦੌਰਾਨ ਸੈਂਕੜੇ ਵਰਕਰਾਂ ਤੇ ਇਲਾਵਾਂ ਇਲਾਕੇ ਦੇ ਕਿਸਾਨਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ । ਇਸ ਮੌਕੇ ਲਖਬੀਰ ਸਿੰਘ ਗੋਬਿੰਦਪੁਰ ਜਿਲ੍ਹਾ ਪ੍ਰਧਾਨ, ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ,  ਸੋਢੀ ਸਿੰਘ ਜਿਲ੍ਹਾ ਮੀਤ ਪ੍ਰਧਾਨ, ਗਰਦੀਪ ਸਿੰਘ ਤਹਿਸੀਲ ਪ੍ਰਧਾਨ, ਗਰਜੰਟ ਸਿੰਘ ਜਿਲ੍ਹਾ ਮੀਤ ਪ੍ਰਧਾਨ (ਯੂਥ )’ , ਰਣਜੀਤ ਸਿੰਘ ਬਲਾਕ ਪ੍ਰਧਾਨ ( ਯੂਥ ) , ਕਰਮ ਸਿੰਘ ਇਕਾਈ ਪ੍ਰਧਾਨ, ਬਲਵੰਤ ਸਿੰਘ ਖਜਾਨਚੀ, ਤਜਿੰਦਰ ਸਿੰਘ ਸਰਪੰਚ, ਨਿਰਮੋਹ ਸਿੰਘ, ਤਰਸੇਮ ਸਿੰਘ ਮੀਤ ਬਲਾਕ ਪ੍ਰਧਾਨ ,ਬਲਕਾਰ ਸਿੰਘ ਗੋਰਾ ਇਕਾਈ  ਪ੍ਰਧਾਨ, ਪਾਲ ਸਿੰਘ ਸਕੱਤਰ, ਸੁਖਦੇਵ ਸਿੰਘ ਥਿੰਦ, ਪੂਰਨ ਸਿੰਘ, ਨਰਿੰਦਰ ਸਿੰਘ, ਮਹਿੰਦਰ ਸਿੰਘ ਬਲਾਕ ਪ੍ਰਧਾਨ ਨੂਰਮਹਿਲ ,ਗੋਪੀ ਬੀਟਲਾਂ, ਤਰਲੋਕ ਸਿੰਘ ਬੀਟਲਾਂ, ਸਾਬੀ ਮਹਿਤਪੁਰ ,ਮੋਨੂੰ ਆਦਰ ਮਾਨ ,ਸੋਨੂੰ ਆਦਰਾਮਾਨ, ਨਿਸ਼ਾਨ ਬਦਾਮਾਂ ਵਾਲਾ, ਮਨਦੀਪ ਸਿੰਘ ,ਕਲਵੰਤ ਸਿੰਘ ਦਿੱਲੀ ਵਾਲਾ, ਲਾਡੀ ਜੰਮੂ, ਬਾਬਾ ਨਿਰਮਲ ਸਿੰਘ, ‘ਕਾਕਾ ਆਦਰਾ ਮਾਨ ,ਸਤਪਾਲ ਸਿੰਘ ‘ ,ਮਨਜੀਤ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਕਾਂਗਰਸ ਨੇ ਸਮਰਾਲਾ ਅਤੇ ਸਾਹਨੇਵਾਲ ਵਿੱਚ ‘ਜੁੜੇਗਾ ਬਲਾਕ, ਜਿੱਤੇਗੀ ਕਾਂਗਰਸ’ ਮੁਹਿੰਮ ਜਾਰੀ ਰੱਖੀ
Next articleਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ