ਸਿਵਲ ਹਸਪਤਾਲ ਬੰਗਾ ਵਿਖੇ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ।

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਡਾ ਗੁਰਿੰਦਰਜੀਤ ਸਿੰਘ ਜੀ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਐਸ ਐਮ ਓ ਸਿਵਲ ਹਸਪਤਾਲ ਬੰਗਾ ਵਿਖੇ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ। ਇਸ ਵਿੱਚ ਬੇਟੀਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਉਹਨਾਂ ਦੀ ਪੜ੍ਹਾਈ, ਸ਼ਹਿਤ ਸਬੰਧੀ ਸਮਾਨ ਮੌਕੇ ਦੇਣੇ ਚਾਹੀਦੇ ਹਨ , ਸਮਾਜ ਵਿੱਚ ਬਿਨਾਂ ਕਿਸੇ ਡਰ ਤੋਂ ਵਿਚਰਨਾ ਚਾਹੀਦਾ ਹੈ ਬੇਟੀਆਂ ਨੂੰ ਬੇਟਿਆਂ ਸਮਾਨ ਹਰ ਜਗ੍ਹਾ ਮੌਕੇ ਦੇਣੇ ਚਾਹੀਦੇ ਹਨ। ਭਰੂਣ ਹੱਤਿਆਂ ਨਾਂ ਕਰਨ ਅਤੇ ਨਸ਼ਿਆਂ ਖ਼ਿਲਾਫ਼ ਜਾਣਕਾਰੀ ਦਿੱਤੀ ਗਈ। ਜੇਕਰ ਉਹਨਾਂ ਔਰਤਾਂ ਨੂੰ ਕੋਈ ਪ੍ਰੇਸ਼ਾਨ ਕਰਦਾ ਹੈ ਤਾਂ ਔਰਤਾਂ ਨੂੰ ਪੁਲਿਸ ਦੀ ਮੱਦਦ ਲੈਣੀ ਚਾਹੀਦੀ ਹੈ। ਇਸ ਵਿੱਚ ਡਾ ਤਜਿੰਦਰ ਸਿੰਘ ,ਡਾ ਬਲਜਿੰਦਰ ਸਿੰਘ,ਡਾ ਲਵਲੀਨ ,ਡਾ ਹਨੀ ਚੰਦੇਲ, ਨਰਸਿੰਗ ਸਿਸਟਰ ਰਜਨੀ, ਮੈਡਮ ਹਰਮਿੰਦਰ ਕੌਰ, ਮੈਡਮ ਮਨਜੀਤ ਕੌਰ ਮਲਟੀ ਪਰਪਜ਼ ਹੈਲਥ ਸੁਪਰਵਾਈਜਰ ਫੀਮੇਲ, ਬਲਵੀਰ ਕੌਰ ਅਤੇ ਹਰਦੀਪ ਕੌਰ ਏਂ ਐਨ ਐਮ , ਜਗਜੀਤ ਕੌਰ ਸੀਮਾ ਪੂਜਾ ਜਸਪ੍ਰੀਤ ਪਰਮਜੀਤ ਕੌਰ ਗੁਰਬਖਸ਼ ਆਸ਼ਾ ਵਰਕਰ ਅਤੇ ਬਾਕੀ ਮੈਂਬਰ ਵੀ ਸ਼ਾਮਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਐਚਡੀਸੀਏ ਨੇ ਮਹਿਲਾ ਕ੍ਰਿਕਟਰਾਂ ਨੂੰ ਅਚੀਵਰਜ਼ ਆਫ਼ ਦਾ ਕ੍ਰਿਕੇਟਰ ਅਵਾਰਡ ਨਾਲ ਸਨਮਾਨਿਤ ਕੀਤਾ: ਡਾ: ਰਮਨ ਘਈ
Next articleਲੁਧਿਆਣਾ ਵਿਖੇ ਸਾਹਿਬ ਕਾਸ਼ੀ ਰਾਮ ਜੀ ਦੇ ਜਨਮ ਦਿਨ ਪੰਜਾਬ ਸੰਭਾਲੋ ਰੈਲੀ ਸਬੰਧੀ ਮੀਟਿੰਗ ਕੀਤੀ ਗਈ