HOME ਰਾਮਗੜੀਆ ਲਹਿਰ ਫਾਊਂਡੇਸ਼ਨ ਅਤੇ ਰਾਮਗੜੀਆ ਸਿੱਖ ਆਰਗਨਾਈਜੇਸ਼ਨ ਇੰਡੀਆ ਨੇ ਕੀਤੀ ਵਿਸ਼ਾਲ ਕਨਵੇਸ਼ਨ

ਰਾਮਗੜੀਆ ਲਹਿਰ ਫਾਊਂਡੇਸ਼ਨ ਅਤੇ ਰਾਮਗੜੀਆ ਸਿੱਖ ਆਰਗਨਾਈਜੇਸ਼ਨ ਇੰਡੀਆ ਨੇ ਕੀਤੀ ਵਿਸ਼ਾਲ ਕਨਵੇਸ਼ਨ

2
ਫੋਟੋ ਅਜਮੇਰ ਦੀਵਾਨਾ
ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਦਸਵੀਂ ਤੇ ਬਾਰਵੀਂ ਦੇ ਸੌ ਤੋਂ ਵੱਧ ਵਿਦਿਆਰਥੀਆਂ ਦਾ ਕੀਤਾ ਸਨਮਾਨ 
ਹੁਸ਼ਿਆਰਪੁਰ/ਹਨੂਮਾਨਗੜ੍ਹ, (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਰਾਮਗੜੀਆ ਲਹਿਰ ਫਾਊਂਡੇਸ਼ਨ ਅਤੇ ਰਾਮਗੜੀਆ ਸਿੱਖ ਆਰਗਨਾਈਜੇਸ਼ਨ ਇੰਡੀਆ ਵੱਲੋਂ ਮਹਾਰਾਜਾ ਅਗਰਸੇਨ ਭਵਨ ਹਨੁਮਾਨਗੜ੍ਹ ਜੰਕਸ਼ਨ ਰਾਜਸਥਾਨ ਵਿਖੇ “ਆਲ ਰਾਜਸਥਾਨ ਰਾਮਗੜ੍ਹੀਆ ਕਨਵੈਂਸ਼ਨ ਅਤੇ ਪ੍ਰਤਿਭਾ ਸਨਮਾਨ ਸਮਾਰੋਹ” ਦਾ ਆਯੋਜਨ ਰਾਜਸਥਾਨ ਦੇ ਸੂਬਾ ਚੇਅਰਮੈਨ ਲਖਵਿੰਦਰ ਸਿੰਘ ਬਿੱਟੂ ਰਾਮਗੜੀਆ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਅਤੇ ਵਿਦੇਸ਼ਾਂ ਤੋਂ ਰਾਮਗੜੀਆ ਭਾਈਚਾਰੇ ਦੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ | ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਹਰਦੇਵ ਸਿੰਘ ਕੌਂਸਲ ਪ੍ਰਧਾਨ ਰਾਮਗੜੀਆ ਸਿੱਖ ਆਰਗਨਾਈਜੇਸ਼ਨ ਇੰਡੀਆ,ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਵਿਦੇਸ਼ ਯਾਤਰਾ ‘ਤੇ ਹੋਣ ਕਾਰਣ ਉਹਨਾਂ ਵੱਲੋਂ ਵੀਰਇੰਦਰ ਸਿੰਘ ਸੰਧਵਾਂ,ਦਲਜੀਤ ਸਿੰਘ ਗੇਦੂ ਪ੍ਰਧਾਨ ਰਾਮਗੜੀਆ ਫਾਊਂਡੇਸ਼ਨ ਓਂਟਾਰੀਓ ਕੈਨੇਡਾ,ਸ੍ਰੀ ਗਣੇਸ਼ ਰਾਜ ਬਾਂਸਲ ਐਮਐਲਏ ਹਲਕਾ ਹਨੁਮਾਨਗੜ੍ਹ, ਸੁਖਦੇਵ ਸਿੰਘ ਰਿਆਤ ਪ੍ਰਧਾਨ ਆਲ ਇੰਡੀਆ ਰਾਮਗੜੀਆ ਵਿਸ਼ਵਕਰਮਾ ਫੈਡਰੇਸ਼ਨ ਦਿੱਲੀ, ਰਜਿੰਦਰ ਸਿੰਘ ਸਵੀਟਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਦਰਜੀਤ ਸਿੰਘ ਬੱਬੂ, ਬੀਬੀ ਦਲਵੀਰ ਕੌਰ ਸਵੀਟਾ ਡਾਇਰੈਕਟਰ ਰਾਮਗੜੀਆ ਕੋਆਪਰੇਟਿਵ ਬੈਂਕ ਦਿੱਲੀ,ਸ਼ਮਿੰਦਰ ਸਿੰਘ ਚਾਨਾ ਮੁਕਤਸਰ,ਜਗਸੀਰ ਸਿੰਘ ਧੀਮਾਨ ਜਨਰਲ ਸਕੱਤਰ ਆਰਐੱਸਓ ਇੰਡੀਆ, ਗੁਰਦੇਵ ਸਿੰਘ ਸਾਬਕਾ ਐਕਸੀਅਨ ਜਨਰਲ਼ ਸਕੱਤਰ ਆਰਐਸਓ ਇੰਡੀਆ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਕਰਵਾਏ ਗਏ ਪ੍ਰਤਿਭਾ ਸਨਮਾਨ ਸਮਾਰੋਹ ਦੌਰਾਨ ਦਸਵੀਂ ਅਤੇ ਬਾਰਵੀਂ ਦੀ ਕਲਾਸ ਵਿੱਚੋਂ ਬਿਹਤਰੀਨ ਅੰਕ ਲਿਆਉਣ ਵਾਲੇ 100 ਦੇ ਕਰੀਬ ਬੱਚਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦਾ ਕਨਵੈਂਸ਼ਨ ਦੇ ਔਰਗਨਾਈਜ਼ਰ ਲਖਵਿੰਦਰ ਸਿੰਘ ਬਿੱਟੂ ਰਾਮਗੜੀਆ ਪਰਮਜੀਤ ਕੌਰ ਸੰਗਰੀਆਂ ਪ੍ਰਧਾਨ ਰਾਜਸਥਾਨ ਅਤੇ ਸਮੁੱਚੀ ਟੀਮ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ | ਇਸ ਕਨਵੈਂਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਬਿੱਟੂ ਰਾਮਗੜੀਆ ਨੇ ਦੱਸਿਆ ਕਿ ਇਸ ਕਨਵੈਂਸ਼ਨ ਵਿੱਚ ਰਾਮਗੜੀਆ ਭਾਈਚਾਰੇ ਦੀ ਰਾਜਨੀਤਿਕ ਸ਼ਕਤੀ ਬੁਲੰਦ ਕਰਨ ਲਈ ਵੱਖ-ਵੱਖ ਵਿਚਾਰਾਂ ਕੀਤੀਆਂ ਅਤੇ ਰਾਮਗੜੀਆ ਭਾਈਚਾਰੇ ਦੇ ਬੱਚਿਆਂ ਨੂੰ ਉਚੇਰੀ ਪੜ੍ਹਾਈ ਕਰਕੇ ਦੇਸ਼ ਦੇ ਵੱਖ-ਵੱਖ ਸੰਵਿਧਾਨਿਕ ਅਹੁਦਿਆਂ ਦੀ ਪ੍ਰਾਪਤੀ ਲਈ ਡੱਟ ਕੇ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਉਨਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਵੀ ਯਕੀਨ ਦਵਾਇਆ ਗਿਆ | ਇਸ ਵਿਸ਼ਾਲ ਕਨਵੈਂਸ਼ਨ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਰਾਮਗੜੀਆ ਸਿੱਖ ਔਰਗੇਨਾਈਜੇਸ਼ਨ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਸਾਡੇ ਰਾਮਗੜੀਆ ਭਾਈਚਾਰੇ ਦੇ ਮਹਾਨ ਸੂਰਬੀਰ ਜਰਨੈਲਾਂ ਨੇ ਸੂਰਬੀਰਤਾ ਅਤੇ ਬਹਾਦਰੀ ਨਾਲ ਮੁਗਲਾਂ ਦਾ ਟਾਕਰਾ ਕਰਕੇ ਦੇਸ਼ ਦੀ ਪੱਗ ਉੱਚੀ ਰੱਖਣ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਇਸ ਲਈ ਉਹਨਾਂ ਦੀਆਂ ਵਿਰਾਸਤੀ ਯਾਦਗਾਰਾਂ ਦੀ ਸਾਂਭ ਸੰਭਾਲ ਕਰਨ ਦੇ ਨਾਲ ਨਾਲ ਰਾਜਨੀਤਿਕ ਤੌਰ ਤੇ ਮਜਬੂਤ ਹੋਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਜਿਸ ਲਈ ਆਪਸੀ ਏਕਤਾ ਤੇ ਉਨ੍ਹਾਂ ਨੇ ਜ਼ੋਰ ਦਿੱਤਾ | ਉਨਾਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਵਿਰਾਸਤੀ ਅਸਥਾਨ ਕਿਲਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਿੰਘਪੁਰ ਜਿਲਾ ਹੁਸ਼ਿਆਰਪੁਰ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਰਿਹਾਇਸ਼ੀ ਮਹਿਲ ਸ੍ਰੀ ਹਰਗੋਬਿੰਦਪੁਰ ਵਿਖੇ ਚੱਲ ਰਹੇ ਸੁੰਦਰੀਕਰਨ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਵੱਖ ਵੱਖ ਬੁਲਾਰਿਆਂ ਵਰਿੰਦਰ ਸਿੰਘ ਸੰਧਵਾਂ ਭਰਾਤਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸੁਖਦੇਵ ਸਿੰਘ ਰਿਆਤ ਪ੍ਰਧਾਨ ਆਲ ਇੰਡੀਆ ਰਾਮਗੜੀਆ ਵਿਸ਼ਵਕਰਮਾ ਫੈਡਰੇਸ਼ਨ ਦਿੱਲੀ, ਦਲਜੀਤ ਸਿੰਘ ਗੇਦੂ ਪ੍ਰਧਾਨ ਰਾਮਗੜੀਆ ਫਾਊਂਡੇਸ਼ਨ ਓਂਟਾਰੀਓ ਕੈਨੇਡਾ,ਰਜਿੰਦਰ ਸਿੰਘ ਸਵੀਟਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ, ਉਦਯੋਗਪਤੀ ਸੁਖਵਿੰਦਰ ਸਿੰਘ ਬੱਬੂ ਕੋਟਕਪੂਰਾ,ਪਰਮਜੀਤ ਕੌਰ ਸੰਗਰੀਆ ਪ੍ਰਧਾਨ ਰਾਜਸਥਾਨ ਆਰਐਸਓ ਨੇ ਆਪੋ ਆਪਣੇ ਸੰਬੋਧਨ ਵਿੱਚ ਲਖਵਿੰਦਰ ਸਿੰਘ ਬਿੱਟੂ ਰਾਮਗੜੀਆ ਵੱਲੋਂ ਰਾਜਸਥਾਨ ਵਿੱਚ ਰਾਮਗੜੀਆ ਭਾਈਚਾਰੇ ਦਾ ਝੰਡਾ ਬੁਲੰਦ ਕਰਨ ਵਿੱਚ ਇਸ ਲਾ ਮਿਸਾਲ ਕਨਵੈਂਸ਼ਨ ਦੇ ਸਫਲ ਆਯੋਜਨ ਲਈ ਮੁਬਾਰਕਬਾਦ ਦਿੰਦਿਆਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵੀ ਇਸ ਲਹਿਰ ਨੂੰ ਹੋਰ ਪ੍ਰਚੰਡ ਕਰਨ ਤੇ ਜ਼ੋਰ ਦਿੱਤਾ | ਇਸ ਸੂਬਾ ਪੱਧਰੀ ਵਿਸ਼ਾਲ ਕਨਵੈਨਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੱਧੂ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲ ਸੇਧਿਤ ਹੋ ਕੇ ਰਾਮਗੜੀਆ ਭਾਈਚਾਰੇ ਪ੍ਰਤੀ ਬੋਲੀ ਗਈ ਮਾੜੀ ਸ਼ਬਦਾਵਲੀ ਦੀ ਡੱਟ ਕੇ ਵਿਰੋਧਤਾ ਕਰਦਿਆਂ ਉਸ ਖਿਲਾਫ਼ ਕਾਨੂੰਨੀ ਚਾਰਾਜੋਈ ਕਰਨ ਦੀ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਗਈ | ਇਸ ਵਿਸ਼ਾਲ ਕੰਵੇਨਸ਼ਨ ਦੌਰਾਨ ਮੰਚ ਸੰਚਾਲਨ ਗੁਰਬਿੰਦਰ ਸਿੰਘ ਪਲਾਹਾ ਮੀਡੀਆ ਇੰਚਾਰਜ ਰਾਮਗੜੀਆ ਸਿੱਖ ਔਰਗਨਾਈਜੇਸ਼ਨ ਇੰਡੀਆ ਅਤੇ ਸ. ਹਰਦੇਵ ਸਿੰਘ ਮਠਾਰੂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ| ਇਸ ਮੌਕੇ ਰਾਮਗੜੀਆ ਸਿੱਖ ਔਰਗਨਾਈਜੇਸ਼ਨ ਇੰਡੀਆ ਤੇ ਰਾਮਗੜੀਆ ਲਹਿਰ ਵੱਲੋਂ ਆਈਆਂ ਸਾਰੀਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਰਾਮਗੜੀਆ ਸੰਗਠਨ ਮੋਗਾ ਦੇ ਪ੍ਰਧਾਨ ਕੁਲਵੰਤ ਸਿੰਘ ਮੋਗਾ, ਜਗਸੀਰ ਸਿੰਘ ਧੀਮਾਨ ਬਰਨਾਲਾ, ਐਡਵੋਕੇਟ ਜਗਤਾਰ ਸਿੰਘ ਲੰਬੀ, ਮਹਾਰਾਜਾ ਜੱਸਾ ਸਿੰਘ ਰਾਮਗੜੀਆ ਵੈਲਫੇਅਰ ਸੋਸਾਇਟੀ ਜੀਰਾ ਦੇ ਉਪ ਪ੍ਰਧਾਨ ਸੁਖਵਿੰਦਰ ਸਿੰਘ, ਮਨਜੀਤ ਸਿੰਘ ਔਲਖ ਫਿਰੋਜ਼ਪੁਰ, ਐਡਵੋਕੇਟ ਜਗਤਾਰ ਸਿੰਘ ਚਾਨੀ, ਆਤਮਾ ਸਿੰਘ, ਗੁਰਦੇਵ ਸਿੰਘ,ਕੁਲਵੰਤ ਸਿੰਘ ਸੱਗੂ,ਸਿਕੰਦਰ ਸਿੰਘ, ਬਲਦੇਵ ਸਿੰਘ,ਜਸਵੀਰ ਸਿੰਘ ਗੰਗਾ ਸਿੰਘ, ਜਗਨਦੀਪ ਸਿੰਘ ਗਗਨਦੀਪ ਸਿੰਘ ਨਵਦੀਪ ਸਿੰਘ ਤੋਂ ਸਮੁੱਚੇ ਪੰਜਾਬ ਰਾਜਸਥਾਨ ਹਰਿਆਣਾ ਦਿੱਲੀ ਤੋਂ ਰਾਮਗੜੀਆ ਭਾਈਚਾਰੇ ਦੇ ਨੁਮਾਇਦੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਨੇ ਪੱਤਰਕਾਰ ਬਲਵੀਰ ਸਿੰਘ ਬੱਧਣ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਟ
Next article39ਵਾਂ ਸਰਬ ਭਾਰਤੀ ਲੋਕ ਕਲਾਵਾਂ ਦਾ ਮੇਲਾ ਅਮਿੱਟ ਯਾਦਾਂ ਛੱਡਦਾ ਸ਼ਾਨੋ ਸ਼ੌਕਤ ਨਾਲ ਸੰਪਨ