HOME ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ ਭੋਏਵਾਲੀ ਸਕੂਲ ਵਿਖੇ ਮਨਾਇਆ ਗਿਆ...

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ ਭੋਏਵਾਲੀ ਸਕੂਲ ਵਿਖੇ ਮਨਾਇਆ ਗਿਆ ਕੌਮੀ ਵਿਗਿਆਨ ਦਿਵਸ

3

ਅੰਮ੍ਰਿਤਸਰ (ਸਮਾਜ ਵੀਕਲੀ) (ਜਪਰੈਨ ਸਿੰਘ) –ਸਰਕਾਰੀ ਮਿਡਲ ਸਕੂਲ, ਭੋਏਵਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  ‘ਕੌਮੀ ਵਿਗਿਆਨ ਦਿਵਸ’ ਮਨਾਇਆ ਗਿਆ।ਸਕੂਲ ਦੇ ‘ਦ ਵਿਲੇਜ਼ ਸਾਇੰਸ ਕਲੱਬ’ ਵਲੋਂ ਆਯੋਜਿਤ ਕੀਤੇ ਗਏ ਇੱਕ ਸੈਮੀਨਾਰ ਵਿੱਚ ਬੋਲਦੇ ਹੋਏ ਸਾਇੰਸ ਅਧਿਆਪਕ ਪੰਕਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਦਿਨ ਹੀ 1928 ਵਿੱਚ ਮਹਾਨ ਸਾਇੰਸਦਾਨ ਚੰਦਰਸ਼ੇਖਰ ਵੈਂਕਟਾਰਮਨ ਨੇ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਨਿਵੇਕਲੇ ‘ਰਮਨ ਇਫੈਕਟ’ ਦੀ ਖ਼ੋਜ ਕੀਤੀ ਸੀ।ਰਮਨ ਦੀ ਇਹ ਖ਼ੋਜ ‘ਕੁਆਂਟਮ ਥਿਊਰੀ ਆਫ਼ ਲਾਈਟ’ ਦਾ ਇੱਕ ਪ੍ਰਤੱਖ ਸਬੂਤ ਸੀ।ਇਸ ਕਰਕੇ ਭਾਰਤ ਸਰਕਾਰ ਵਲੋਂ ‘ਰਾਸ਼ਟਰੀ ਵਿਗਿਆਨ ਦਿਵਸ’ ਮਨਾਉਣ ਦਾ ਫ਼ੈਸਲਾ 1986 ਵਿੱਚ ਕੀਤਾ ਗਿਆ ਸੀ।ਉਹਨਾਂ ਕਿਹਾ ਕਿ ਵਿਗਿਆਨ ਦਿਵਸ ਨੂੰ ਭਾਰਤ ਸਰਕਾਰ ਵਲੋਂ ਹਰ ਵਰ੍ਹੇ ਇੱਕ ਥੀਮ ਨਾਲ ਜੋੜਿਆ ਜਾਂਦਾ ਹੈ।ਇਸ ਲਈ ਸਾਲ 2025 ਲਈ ਰਾਸ਼ਟਰੀ ਵਿਗਿਆਨ ਦਿਵਸ ਦਾ ਥੀਮ “ਵਿਕਸਿਤ ਭਾਰਤ ਲਈ ਵਿਗਿਆਨ ਅਤੇ ਨਵਾਚਾਰ ਵਿੱਚ ਵਿਸ਼ਵ ਅਗੁਆਈ ਲਈ ਭਾਰਤੀ ਯੁਵਕਾਂ ਨੂੰ ਸਸ਼ਕਤ ਕਰਨਾ” ਰੱਖਿਆ ਗਿਆ ਹੈ।ਇਸ ਥੀਮ ਦਾ ਮੁੱਖ ਉਦੇਸ਼ ਵਿਗਿਆਨ ਪਸਾਰ,ਪ੍ਰਚਾਰ,ਪ੍ਰਸਾਰ ਅਤੇ ਖੋਜ ਖੇਤਰ ਵਿੱਚ ਭਾਰਤੀ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਹੋਰ ਉਤਸ਼ਾਹਿਤ ਕਰਨਾ ਹੈ।ਉਹਨਾਂ ਦੱਸਿਆ ਕਿ ਸੀ.ਵੀ.ਰਮਨ ਵਿਗਿਆਨ ਖੇਤਰ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਵਿਗਿਆਨੀ ਸਨ ਅਤੇ ਇਸ ਮਹਾਨ ਵਿਗਿਆਨੀ ਦਾ ਜਨਮ 7 ਨਵੰਬਰ,1888 ਨੂੰ ਦੱਖਣ ਭਾਰਤ ਸਥਿਤ ਛੋਟੇ ਜਿਹੇ ਸ਼ਹਿਰ ਤਿਰੁਚਿਰਾਪੱਲੀ,ਤਮਿਲਨਾਡੂ ਵਿੱਚ ਹੋਇਆ ਸੀ।ਰਮਨ ਦੇ ਪਿਤਾ ਕਾਲਜ ਵਿੱਚ ਹਿਸਾਬ ਅਤੇ ਭੌਤਿਕ ਵਿਗਿਆਨ ਦੇ ਪ੍ਰੋਫ਼ੈਸਰ ਸਨ।ਉਹਨਾਂ 11 ਸਾਲ ਦੀ ਉਮਰ ਵਿੱਚ ਦਸਵੀਂ ਅਤੇ 13 ਸਾਲ ਦੀ ਉਮਰ ਵਿੱਚ ਵਜੀਫ਼ੇ ਨਾਲ ਐਫ਼.ਏ.ਦੀ ਪ੍ਰੀਖਿਆ ਪਾਸ ਕੀਤੀ।ਆਪਣੀ ਮੁਢਲੀ ਸਿੱਖਿਆ ਪੂਰੀ ਕਰਨ ਉਪਰੰਤ ਉਹ ਵਿਸ਼ਾਖਾਪਟਨਮ,ਆਂਧਰਾ ਪ੍ਰਦੇਸ਼ ਦੇ ਏ.ਵੀ.ਐਨ ਕਾਲਜ ਵਿੱਚ ਦਾਖਲ ਹੋ ਗਏ।15 ਸਾਲ ਦੀ ਉਮਰ ਵਿੱਚ ਸੀ.ਵੀ.ਰਮਨ ਨੇ ਬੀ.ਏ.ਦੀ ਡਿਗਰੀ ਪ੍ਰਾਪਤ ਕਰ ਲਈ ਅਤੇ ਆਪਣੀ ਜਮਾਤ ਵਿੱਚੋਂ ਪਹਿਲੇ ਸਥਾਨ ਤੇ ਰਹੇ।18 ਸਾਲ ਦੀ ਉਮਰ ਵਿੱਚ ਉਹਨਾਂ ਨੇ ਐਮ.ਏ.ਦੀ ਡਿਗਰੀ ਆਨਰਜ਼ ਸਮੇਤ ਪ੍ਰਾਪਤ ਕੀਤੀ। ਵਿਦਿਆਰਥੀਆਂ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਵਿਗਿਆਨ ਦੇ ਖੇਤਰ ਵਿੱਚ ਕੀਤੇ ਗਏ ਇਸੇ ਖ਼ੋਜ ਕਾਰਜ ਕਰਕੇ ਸੀ.ਵੀ.ਰਮਨ ਨੂੰ 1929 ਵਿੱਚ ‘ਸਰ’ ਦੀ ਉਪਾਧੀ ਨਾਲ ਨਵਾਜਿਆ ਗਿਆ ਅਤੇ 1930 ਵਿੱਚ ‘ਨੋਬਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।ਉਹਨਾਂ ਕਿਹਾ ਕਿ ਉਹ ਇੱਕ ਸਾਦਾ ਤੇ ਭਾਵੁਕ ਇਨਸਾਨ ਸਨ।ਉਹ ਇਹ ਵਿਚਾਰ ਰੱਖਦੇ ਸਨ ਕਿ ਭਾਰਤ ਦੀਆਂ ਸਮੱਸਿਆਵਾਂ ਦਾ ਹੱਲ ਕੇਵਲ ਵਿਗਿਆਨ ਕੋਲ ਹੀ ਹੈ ਅਤੇ ਸਾਨੂੰ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਪੱਛਮ ਵੱਲ ਨਹੀਂ ਝਾਕਣਾ ਚਾਹੀਦਾ ਬਲਕਿ ਇਹਨਾਂ ਦੇ ਹੱਲ ਆਪ ਲੱਭਣੇ ਚਾਹੀਦੇ ਹਨ। ਰਮਨ ਇੱਕ ਮਹਾਨ ਵਿਗਿਆਨੀ ਹੀ ਨਹੀਂ ਬਲਕਿ ਉਹ ਇੱਕ ਪੱਕੇ ਦੇਸ਼ ਭਗਤ ਵੀ ਸਨ।ਇਸ ਮੌਕੇ  ਰਾਜੇਸ਼ ਕੁਮਾਰ, ਸ੍ਰੀਮਤੀ ਮੀਨੂੰ ਬਾਲਾ ਅਤੇ ਸ੍ਰੀਮਤੀ ਗੁਰਜਿੰਦਰ ਕੌਰ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous article28 ਫਰਵਰੀ ਰਾਸ਼ਟਰੀ ਵਿਗਿਆਨ ਦਿਵਸ: ਇਤਿਹਾਸ, ਵਿਸ਼ਾ ਅਤੇ ਮਹੱਤਵ
Next articleਆਤਮ-ਨਿਰਭਰ