ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪੀ ਐਮ ਸ਼੍ਰੀ ਸ. ਸ. ਸ. ਸ. ਸ਼ੇਰਗੜ੍ਹ ਹੁਸ਼ਿਆਰਪੁਰ ਵਿੱਚ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਹੁਸ਼ਿਆਰਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜ਼ਿਲਾ ਸਿੱਖਿਆ ਅਫਸਰ ਸ੍ਰੀਮਤੀ ਲਲਿਤਾ ਅਰੋੜਾ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਇਹ ਸਮਾਗਮ ਵਿੱਚ ਪਿੰਡ ਦੇ ਸਰਪੰਚ ਮੋਹਰ ਲਾਲ ਕਾਲਾ, ਪਿੰਡ ਛਾਉਣੀ ਦੇ ਸਰਪੰਚ ਸੁਰਿੰਦਰ ਸਿੰਘ,ਸਰਪੰਚ ਢੋਲਣਵਾਲ ਸੁਰਜੀਤ ਸਿੰਘ ਧਾਮੀ, ਅਤੇ ਐਸ ਐਮ ਸੀ ਕਮੇਟੀ ਪੀ ਐਮ ਸ਼੍ਰੀ ਸ. ਸ. ਸ. ਸ. ਸ਼ੇਰਗੜ੍ਹ ਨੇ ਵੀ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਵਿਧਾਇਕ ਵੱਲੋਂ ਪਹਿਲੇ ਸਥਾਨ ਤੇ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਪ੍ਰਿੰਸੀਪਲ ਰਾਜਨ ਅਰੋੜਾ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੜ੍ਹੀ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਲਿਖਾਈ ਦੇ ਕਿੱਦਾਂ ਦੀ ਇਸ ਮੌਕੇ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ ਇਸ ਮੌਕੇ ਮਾਸਟਰ ਬਲਵਿੰਦਰ, ਮਾਸਟਰ ਕੇ ਜੀ, ਮਾਸਟਰ ਦੱਤਾ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj