ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁਟੱਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਮੁਖਤਿਆਰ ਸਿੰਘ ਹੀਰ ਯੂ.ਐੱਸ.ਏ. ਅਤੇ ਹੋਰ ਮੈਂਬਰਾਂ ਅਤੇ ਐੱਨ.ਆਰ.ਆਈਜ਼ ਮੈਂਬਰਾਂ ਵਲੋਂ ਹਿੱਸਾ ਲਿਆ ਗਿਆ। ਮੀਟਿੰਗ ਦੌਰਾਨ ਸਫ਼ਲਤਾ ਪੂਰਵਕ ਸਮਾਪਤ ਹੋਵੇ 22ਵੇਂ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਲਈ ਯੋਗਦਾਨ ਦੇਣ ਵਾਲੇ ਇਲਾਕਾ ਨਿਵਾਸੀ, ਖੇਡ ਪ੍ਰੇਮੀਆਂ, ਵਿਦੇਸ਼ਾਂ ਦੀਆਂ ਖੇਡ ਕਮੇਟੀਆਂ, ਐੱਨ.ਆਰ.ਆਈਜ਼ ਤੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਡਾ. ਹਰਵਿੰਦਰ ਸਿੰਘ ਬਾਠ ਅਤੇ ਜਨਰਲ ਸਕੱਤਰ ਬਲਵੀਰ ਸਿੰਘ ਬੈਂਸ ਨੇ ਦੱਸਿਆ ਕਿ ਚਲਦੇ ਟੂਰਨਾਮੈਂਟ ਦੌਰਾਨ ਉਲੰਪੀਅਨ ਜਰਨੈਲ ਸਿੰਘ ਦੇ ਪਰਿਵਾਰ ਨਾਲ ਸਬੰਧਤ ਪਹੁੰਚੇ ਇਕ ਵਿਅਕਤੀ ਵਲੋਂ ਕਮੇਟੀ ਦੇ ਪ੍ਰਧਾਨ ਮੁਖਤਿਆਰ ਸਿੰਘ ਹੀਰ ਨੂੰ ਅਪਸ਼ਬਦ ਬੋਲਣ ਅਤੇ ਬਦਸਲੂਕੀ ਕਰਨ ਦੀ ਬਹੁਤ ਹੀ ਘਟੀਆ ਹਰਕਤ ਕੀਤੀ ਗਈ ਤੇ ਮੌਕੇ ’ਤੇ ਹਾਜ਼ਰ ਕਮੇਟੀ ਮੈਂਬਰਾਂ ਨੇ ਬੜੀ ਸੂਝ-ਬੂਝ ਨਾਲ ਹਾਲਾਤ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਸਮੂਹ ਕਮੇਟੀ ਮੈਂਬਰਾਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਭਵਿੱਖ ਵਿਚ ਹੋਣ ਵਾਲੇ ਟੂਰਨਾਮੈਂਟ ਲਈ ਸਭ ਦੀ ਸਾਂਝੀ ਰਾਏ ਨਾਲ ਸਖ਼ਤ ਫੈਸਲਾ ਲੈਣ ਦੀ ਮੰਗ ਕੀਤੀ। ਮੀਟਿੰਗ ਦੌਰਾਨ ਕਮੇਟੀ ਵਲੋਂ ਸੋਨਾਲੀਕਾ ਟ੍ਰੈਕਟਰਜ਼ ਹੁਸ਼ਿਆਰਪੁਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਕ ਲੱਖ ਦੀ ਮਾਇਕ ਮਦਦ ਭੇਜਣ ਲਈ ਧੰਨਵਾਦ ਮਤਾ ਪਾਸ ਕੀਤਾ ਗਿਆ। ਮੀਟਿੰਗ ਦੌਰਾਨ ਪ੍ਰਧਾਨ ਮੁਖਤਿਆਰ ਸਿੰਘ ਹੀਰ, ਡਾ. ਹਰਵਿੰਦਰ ਸਿੰਘ ਬਾਠ, ਬਲਵੀਰ ਸਿੰਘ ਬੈਂਸ, ਸਤਨਾਮ ਸਿੰਘ ਸੰਘਾ, ਬਲਦੀਪ ਸਿੰਘ ਗਿੱਲ, ਯੋਗ ਰਾਜ ਗੰਭੀਰ, ਰਣਜੀਤ ਸਿੰਘ ਖੱਖ, ਅਲਵਿੰਦਰ ਸਿੰਘ ਸ਼ੇਰਗਿੱਲ, ਮਨਜਿੰਦਰ ਸਿੰਘ ਬੱਗਾ ਦਿਆਲ, ਅਮਨਦੀਪ ਸਿੰਘ ਬੈਂਸ, ਕਸ਼ਮੀਰ ਸਿੰਘ ਭੱਜਲਾਂ, ਸ਼ਲਿੰਦਰ ਸਿੰਘ ਰਾਣਾ, ਤਰਲੋਚਨ ਸਿੰਘ ਗੋਲੀਆਂ ਤੇ ਹੋਰ ਮੈਂਬਰ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj