ਬਠਿੰਡਾ (ਸਮਾਜ ਵੀਕਲੀ)– ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਬਠਿੰਡਾ ਦੀਆਂ ਬਲਾਕ ਪੱਧਰ ਦੀਆਂ ਤਿੰਨ ਰੋਜ਼ਾ ਪ੍ਰਾਇਮਰੀ ਖੇਡਾਂ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਬਲਾਕ ਸਿੱਖਿਆ ਅਫ਼ਸਰ ਸ. ਦਰਸ਼ਨ ਸਿੰਘ ਜੀਦਾ ਜੀ ਦੀ ਯੋਗ ਅਗਵਾਈ ਵਿੱਚ ਪੂਰੀ ਸ਼ਾਨੋ-ਸ਼ੋਕਤ ਨਾਲ਼ ਸ਼ੁਰੂ ਹੋ ਗਈਆਂ ਹਨ। ਅੱਜ ਪਹਿਲੇ ਦਿਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲ) ਸ. ਮਹਿੰਦਰਪਾਲ ਸਿੰਘ ਜੀ ਦੀ ਪ੍ਰਧਾਨਗੀ ਹੇਠ ਬਠਿੰਡਾ ਦੀ ਨਾਮਵਰ ਸੰਸਥਾ ਰੋਟਰੀ ਕਲੱਬ ਦੇ ਪ੍ਰਧਾਨ ਸ੍ਰੀ ਦੇਸ ਰਾਜ ਗੋਇਲ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਖਿਡਾਰੀਆਂ ਨਾਲ਼ ਜਾਣ-ਪਛਾਣ ਕਰਨ ਉਪਰੰਤ ਬੱਚਿਆਂ ਨੂੰ ਹੱਲਸ਼ੇਰੀ ਦਿੰਦਿਆਂ ਕਲੱਬ ਵੱਲੋਂ ਮੈਡਲ ਅਤੇ ਟਰਾਫ਼ੀਆਂ ਇਨਾਮ ਵਜੋਂ ਦਿੱਤੀਆਂ। ਇਹਨਾਂ ਖੇਡਾਂ ਵਿੱਚ ਬਠਿੰਡਾ ਬਲਾਕ ਅਧੀਨ ਆਉਂਦੇ ਗਰਲਜ਼, ਬੱਲੂਆਣਾ, ਦੇਸਰਾਜ, ਕਟਾਰ ਸਿੰਘ ਵਾਲਾ ਅਤੇ ਨਰੂਆਣਾ ਸੈਂਟਰ ਦੇ ਜੇਤੂ ਬੱਚੇ ਹਿੱਸਾ ਲੈ ਰਹੇ ਹਨ। ਅੱਜ ਪਹਿਲੇ ਦਿਨ ਖੋ ਖੋ, ਕਬੱਡੀ ਨੈਸ਼ਨਲ, ਕਰਾਟੇ, ਤੈਰਾਕੀ, ਗੱਤਕਾ, ਰੱਸਾਕਸੀ ਅਤੇ ਸਕੇਟਿੰਗ ਕੁੱਲ ਸੱਤ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਇਹਨਾਂ ਖੇਡਾਂ ਦੇ ਇੰਚਾਰਜ ਬਲਾਕ ਖੇਡ ਅਫ਼ਸਰ ਸ. ਬਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਕੁੜੀਆਂ ਬੱਲੂਆਣਾ ਸੈਂਟਰ ਪਹਿਲੇ ਅਤੇ ਗਰਲਜ਼ ਸੈਂਟਰ ਦੂਜੇ ਅਤੇ ਮੁੰਡਿਆ ਦੇ ਮੁਕਾਬਲੇ ਵਿੱਚ ਕਟਾਰ ਸਿੰਘ ਵਾਲਾ ਪਹਿਲੇ ਅਤੇ ਬੱਲੂਆਣਾ ਦੂਜੇ ਸਥਾਨ ‘ਤੇ ਰਹੇ। ਰੱਸਾਕਸੀ ਵਿੱਚ ਬੱਲੂਆਣਾ ਸੈਂਟਰ ਪਹਿਲੇ ਅਤੇ ਦੇਸਰਾਜ ਸੈਂਟਰ ਦੂਜੇ ਸਥਾਨ ‘ਤੇ ਕਾਬਜ਼ ਰਹੇ। ਇਸੇ ਤਰ੍ਹਾਂ ਖੋ-ਖੋ ਦੇ ਮੁੰਡਿਆਂ ਦੇ ਮੁਕਾਬਲੇ ਵਿੱਚ ਸੈਂਟਰ ਬੱਲੂਆਣਾ ਪਹਿਲੇ ਅਤੇ ਸੈਂਟਰ ਦੇਸਰਾਜ ਦੂਜੇ ਸਥਾਨ ‘ਤੇ ਰਹੇ। ਸਕੇਟਿੰਗ ਮੁਕਾਬਲੇ ਵਿੱਚ ਸੈਂਟਰ ਦੇਸਰਾਜ ਪਹਿਲੇ ਸਥਾਨ ‘ਤੇ ਕਾਬਜ਼ ਹੋਣ ਵਿੱਚ ਕਾਮਯਾਬ ਰਿਹਾ। ਸੀ.ਐੱਚ.ਟੀ. ਬੇਅੰਤ ਕੌਰ,ਅਵਤਾਰ ਸਿੰਘ, ਰਣਬੀਰ ਸਿੰਘ ਰਾਣਾ, ਰੰਜੂ ਬਾਲਾ ਅਤੇ ਜਸਵਿੰਦਰ ਸਿੰਘ ਨੇ ਸਮੁੱਚੇ ਪ੍ਰਬੰਧ ਨੂੰ ਪੂਰੀ ਤਨਦੇਰੀ ਨਾਲ਼ ਨੇਪਰੇ ਚਾੜ੍ਹਿਆ। ਭੁਪਿੰਦਰਜੀਤ ਸਿੰਘ, ਰਾਜਵੀਰ ਸਿੰਘ, ਗੁਰਜੀਤ ਸਿੰਘ, ਜਗਮੇਲ ਸਿੰਘ, ਰਾਜ ਕੁਮਾਰ ਵਰਮਾ, ਗੁਰਪ੍ਰੀਤ ਸਿੰਘ, ਪ੍ਰਦੀਪ ਕੌਰ, ਗੁਰਤੇਜ ਸਿੰਘ, ਸ਼ਿੰਦਰਪਾਲ ਕੌਰ, ਰਾਮ ਸਿੰਘ, ਗੁਰਮੀਤ ਕੌਰ, ਬੂਟਾ ਰਾਮ, ਨਰਿੰਦਰ ਬੱਲੂਆਣਾ , ਹਰਤੇਜ ਸਿੰਘ ਜਤਿੰਦਰ ਸ਼ਰਮਾ ਆਦਿ ਅਧਿਆਪਕਾਂ ਨੇ ਪਹਿਲੇ ਦਿਨ ਦੀਆ ਖੇਡਾਂ ਨੂੰ ਨੇਪਰੇ ਚਾੜ੍ਹਨ ਵਿੱਚ ਬਾਖੂਬੀ ਭੂਮਿਕਾ ਨਿਭਾਈ।