ਭੀਖੀ,(ਸਮਾਜ ਵੀਕਲੀ) ( ਕਮਲ ਜਿੰਦਲ ) ਪਿੰਡ ਕਿਸ਼ਨਗੜ ਫਰਮਾਹੀ ਵਿਖੇ ਸਾਬਕਾ ਸਰਪੰਚ ਜਗਸੀਰ ਸਿੰਘ ਬੂਟਾ ਸਮਾਘ ਦੇ ਘਰ ਵਿਖੇ ਪ੍ਹੇਮ ਕੁਮਾਰ ਅਰੋੜਾ ਹਲਕਾ ਇੰਚਾਰਜ ਮਾਨਸਾ ਅਤੇ ਜ਼ਿਲ੍ਹਾ ਮਾਨਸਾ ਦੇ ਭਰਤੀ ਇੰਚਾਰਜ ਅਕਾਸ਼ਦੀਪ ਸਿੰਘ ਮਿੱਡੂਖੇੜਾ ਦੀ ਯੋਗ ਅਗਵਾਈ ਵਿੱਚ ਭਰਤੀ ਕੈਪ ਲਗਾਇਆ ਗਿਆ । ਇਸ ਮੌਕੇ ਹਲਕਾ ਇੰਚਾਰਜ ਪ੍ਹੇਮ ਕੁਮਾਰ ਅਰੋੜਾ ਨੇ ਪਾਰਟੀ ਵਰਕਰਾਂ ਨੂੰ ਪਿੰਡ ਵਿੱਚੋ ਵੱਧ ਤੋ ਵੱਧ ਸ੍ਹੌਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ ਪ੍ਹੇਰਿਤ ਕੀਤਾ ਤਾਂ ਜੋ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਬਣਾਉਣ ਦਾ ਮੋਢ ਬਣ ਸਕੇ । ਇਸ ਮੌਕੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋ ਲੋਕਾਂ ਦਾ ਬਿਲਕੁਲ ਮੋਹ ਭੰਗ ਹੋ ਚੁੱਕਿਆ ਹੈ । ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਮਹਿਲਾਵਾਂ ਨਾਲ ਕੀਤਾ ਗਿਆ ਵਾਅਦਾ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ, ਪੰਜਾਬ ਵਿੱਚ ਕਾਨੂੰਨ ਦੀ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਸ਼ਰੇਆਮ ਲੋਕਾਂ ਨਾਲ ਲੁੱਟ ਖੋਹਾਂ ਹੋ ਰਹੀਆਂ ਹਨ। ਲੋਕ ਇਸ ਸਰਕਾਰ ਨੂੰ ਦਿੱਲੀ ਦੇ ਵਾਂਗ ਬਦਲਣ ਲਈ ਤਿਆਰ ਵਰ ਤਿਆਰ ਹਨ। ਇਸ ਮੌਕੇ ਯੂਥ ਆਗੂ ਕੁਲਸ਼ੇਰ ਸਿੰਘ ਰੂਬਲ , ਜਗਸੀਰ ਸਿੰਘ ਬੂਟਾ ਸਾਬਕਾ ਸਰਪੰਚ , ਜਥੇਦਾਰ ਸਰਦਾਰਾ ਸਿੰਘ , ਜਸਵਿੰਦਰ ਸਿੰਘ ਜੱਸੀ , ਨਰਾਤਾ ਰਾਮ , ਮੇਲਾ ਸਿੰਘ , ਦਰਸ਼ਨ ਸਿੰਘ , ਰਾਮ ਸਿੰਘ , ਨਛੱਤਰ ਸਿੰਘ , ਜੱਗੂ ਸਿੰਘ ਪ੍ਹਧਾਨ , ਪ੍ਹਗਟ ਸਿੰਘ , ਗੁਰਪ੍ਹੀਤ ਸਿੰਘ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj


