ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਚੱਕ ਸਾਹਬੂ ਵਿਖੇ ਇੱਕ ਬਿਜਲੀ ਦੇ ਬਕਸੇ ‘ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਣ ਬਕਸੇ ‘ਚ ਲੱਗੇ ਹੋਏ ਬਿਜਲੀ ਦੇ 20 ਮੀਟਰ ਸੜਕੇ ਰਾਖ ਹੋ ਗਏ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਪੰਚਾਇਤ ਮੈਂਬਰ ਤੀਰਥ ਰਾਮ ਮੈਂਗੜਾ ਨੇ ਦੱਸਿਆ ਕਿ ਗੁਰੂਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਨਜ਼ਦੀਕ ਲੱਗੇ ਬਿਜਲੀ ਦੇ ਉਕਤ ਬਕਸੇ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਣ 20 ਮੀਟਰ ਸੜ ਗਏ | ਉਕਤ ਘਟਨਾ ਦੇ ਸੰਬੰਧ ‘ਚ ਪਾਵਰਕਾਮ ਉੱਪ ਮੰਡਲ ਅੱਪਰਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪਾਵਰਕਾਮ ਦੇ ਮੁਲਾਜ਼ਮਾਂ ਨੇ ਫਿਲਹਾਰ ਲੋਕ ਦੀ ਸੁਵਿਧਾ ਲਈ ਸਿੱਧੇ ਕੁਨੇਕਸ਼ਨ ਜੋੜ ਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj