ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਸਬਾ ਅੱਪਰਾ ਦੀਆਂ ਲੋਕ ਸਮੱਸਿਆਵਾਂ ਨੂੰ ਲੈ ਕੇ ਇੱਕ ਵਫ਼ਦ ਨੇ ਸ. ਜਤਿੰਦਰ ਸਿੰਘ ਕਾਲਾ ਯੂਥ ਵਾਈਸ ਪ੍ਰਧਾਨ ਜਿਲਾ ਜਲੰਧਰ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਨਾਲ ਮੁਲਾਕਾਤ ਕੀਤੀ ਤੇ ਅੱਪਰਾ ਦੀਆਂ ਲੋਕ ਸਮੱਸਿਆਵਾਂ ਨੂੰ ਉਨਾਂ ਦੇ ਸਾਹਮਣੇ ਰੱਖਿਆ | ਇਸ ਮੌਕੇ ਸ. ਜਤਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਅੱਪਰਾ ਦੇ ਮੇਨ ਬਜ਼ਾਰ ‘ਚ ਕਮਿਊਨਟੀ ਹੈਲਥ ਸੈਂਟਰ ਸਥਿਤ ਹੈ, ਜਿੱਥੇ ਨੌਜਵਾਨਾਂ ਨੂੰ ਨਸ਼ਾ ਛੁਡਵਾਉਣ ਲਈ ਬਣੇ ‘ਓਟ ਸੈਂਟਰ’ ‘ਚ ਦਵਾਈ ਦਿੱਤੀ ਜਾਂਦੀ ਹੈ, ਜਿਸ ਕਾਰਣ ਇੱਥੇ ਹਮੇਸ਼ਾ ਹੀ ਭੀੜ ਬਣੀ ਰਹਿੰਦੀ ਹੈ ਤੇ ਸੈਂਕੜਿਆਂ ਦੀ ਗਿਣਤੀ ‘ਚ ਨੌਜਵਾਨ ਦਵਾਈ ਲੈਣ ਆਉਂਦੇ ਹਨ, ਜਿਸ ਕਾਰਣ ਆਮ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਲਈ ਇਸ ਓਟ ਸੈਂਟਰ ਨੂੰ ਸੰਘਣੀ ਤੇ ਭੀੜ ਵਾਲੀ ਅਬਾਦੀ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਬੰਦ ਕਰ ਦੇਣਾ ਚਾਹੀਦਾ ਹੈ | ਉਨਾਂ ਅੱਗੇ ਦੱਸਿਆ ਕਿ ਇਲਾਕੇ ‘ਚ ਅਜੇ ਵੀ ਨਸ਼ੇ ਦੀ ਤਸਕਰੀ ਸ਼ਰੇਆਮ ਹੋਰ ਰਹੀ ਹੈ | ਬੀਤੇ ਦਿਨੀਂ ਪਿੰਡ ਛੋਕਰਾਂ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਵੀ ਹੋ ਗਈ ਸੀ | ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਨੇ ਉਕਤ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਉਨਾਂ ਨਾਲ ਗੁਰਪ੍ਰੀਤ ਸਿੰਘ ਮੰਡੀ, ਹਰਜਾਪ ਸਿੰਘ, ਦਵਿੰਦਰ ਸਿੰਘ, ਤਜਿੰਦਰ ਕੁਮਾਰ ਲਾਲੀ ਆਦਿ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



