ਚੰਗੀਆਂ ਆਦਤਾਂ ਅਪਣਾਓ ਬੱਚਿਓ !!!

(ਸਮਾਜ ਵੀਕਲੀ)

ਪਿਆਰੇ ਬੱਚਿਓ ! ਨਮਸਤੇ , ਸਤਿ ਸ੍ਰੀ ਅਕਾਲ। ਤੁਸੀਂ ਸਕੂਲ ਵਿੱਚ ਆਪਣੇ ਅਧਿਆਪਕਾਂ ਪਾਸੋਂ ਅਤੇ ਆਪਣੇ ਮਾਤਾ – ਪਿਤਾ ਪਾਸੋਂ ਹਮੇਸ਼ਾ ਚੰਗੀਆਂ ਗੱਲਾਂ ਤੇ ਚੰਗੀਆਂ ਆਦਤਾਂ ਬਾਰੇ ਜ਼ਰੂਰ ਸੁਣਦੇ ਹੋਵੋਗੇ। ਬੱਚਿਓ ! ਸਾਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਆਪਣੇ ਅਧਿਆਪਕਾਂ ਤੇ ਮਾਤਾ – ਪਿਤਾ ਦੁਆਰਾ ਦੱਸੀਆਂ ਹੋਈਆਂ ਚੰਗੀਆਂ ਆਦਤਾਂ ਨੂੰ ਜ਼ਰੂਰ ਅਪਨਾਉਣਾ ਚਾਹੀਦਾ ਹੈ ਅਤੇ ਉਨ੍ਹਾਂ ‘ਤੇ ਅਮਲ ਕਰਨਾ ਚਾਹੀਦਾ ਹੈ।

ਇੱਕ ਛੋਟੀ ਜਿਹੀ ਗੱਲ…. ਕਈ ਵਾਰ ਬੱਚੇ ਆਮ ਤੌਰ ‘ਤੇ ਆਪਣੇ ਨੱਕ , ਕੰਨ , ਅੱਖ , ਮੂੰਹ ਆਦਿ ਵਿੱਚ ਵਾਰ – ਵਾਰ ਉਂਗਲੀ ਪਾਉਂਦੇ ਰਹਿੰਦੇ ਹਨ। ਬੱਚਿਓ ! ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਕਈ ਤਰ੍ਹਾਂ ਦੇ ਕੀਟਾਣੂ ਸਾਡੇ ਸਰੀਰ ਵਿੱਚ ਦਾਖ਼ਲ ਹੋ ਸਕਦੇ ਹਨ ਅਤੇ ਅਸੀਂ ਬਿਮਾਰ ਹੋ ਸਕਦੇ ਹਾਂ। ਬੱਚਿਓ ! ਇਸ ਤਰ੍ਹਾਂ ਕਰਨ ਨਾਲ ਸਾਡੀ ਤੰਦਰੁਸਤੀ , ਸਾਡੀ ਸਿਹਤ ਤੇ ਸਾਡੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ।

ਸਾਨੂੰ ਕਦੇ ਵੀ ਆਪਣੇ ਹੱਥਾਂ ਦੀਆਂ ਉਂਗਲੀਆਂ ਆਪਣੇ ਕੰਨਾਂ , ਅੱਖਾਂ , ਮੂੰਹ ਅਤੇ ਨੱਕ ਵਿੱਚ ਨਹੀਂ ਪਾਉਣੀਆਂ ਚਾਹੀਦੀਆਂ। ਇਹ ਬਹੁਤ ਬੁਰੀ ਆਦਤ ਹੈ। ਸਾਨੂੰ ਹਮੇਸ਼ਾ ਅਧਿਆਪਕਾਂ ਦੁਆਰਾ ਦੱਸੀਆਂ ਹੋਈਆਂ ਚੰਗੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ। ਸਾਨੂੰ ਹਰ ਰੋਜ਼ ਜਲਦੀ ਉੱਠ ਕੇ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ। ਹਰ ਰੋਜ਼ ਇਸ਼ਨਾਨ ਕਰਨਾ ਚਾਹੀਦਾ ਹੈ। ਦੰਦਾਂ ਨੂੰ ਬਰੱਸ਼ ਕਰਨਾ ਚਾਹੀਦਾ ਹੈ। ਭੋਜਨ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ ਲੈਣੇ ਚਾਹੀਦੇ ਹਨ।

ਆਪਣੇ ਮਾਤਾ – ਪਿਤਾ ਅਤੇ ਅਧਿਆਪਕ ਦੁਆਰਾ ਦੱਸੀਆਂ ਗਈਆਂ ਚੰਗੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰੋਗੇ। ਉਮੀਦ ਹੈ ! ਤੁਸੀਂ ਇਨ੍ਹਾਂ ਚੰਗੀਆਂ ਗੱਲਾਂ ‘ਤੇ ਜ਼ਰੂਰ ਧਿਆਨ ਕਰੋਗੇ। ਧੰਨਵਾਦ।

ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਂਰਿਸ਼ੀ ਬਾਲਮਿਕੀ ਵੈੱਲਫੇਅਰ ਸੁਸਾਇਟੀ ਵੱਲੋਂ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ
Next articleਏਹੁ ਹਮਾਰਾ ਜੀਵਣਾ ਹੈ -98