ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਗਰਾਂ ਵਿਖ਼ੇ ਲੋਹੜੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ : ਡਾ ਆਸ਼ੀਸ਼ ਸ਼ਰੀਨ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਗਰਾਂ  ਵਿੱਚ  ਚੇਅਰਮੈਨ ਡਾ: ਅਸ਼ੀਸ਼ ਸਰੀਨ  ਦੇ ਦਿਸ਼ਾ ਨਿਰਦੇਸ਼ ਹੇਠ ਲੋਹੜੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਵਿਦਿਆਰਥੀਆਂ ਨੇ ਲੋਹੜੀ ਬਾਲ ਕੇ ਤਿਓਹਾਰ ਦੀਆਂ ਖੁਸ਼ੀਆਂ ਮਨਾਈਆਂ। ਇਸ ਸਮਾਗਮ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ।ਲੋਹੜੀ ਦੀ ਰੌਣਕ ਵਧਾਉਣ ਲਈ ਗੀਤ-ਸੰਗੀਤ, ਗਿੱਧਾ, ਭੰਗੜਾ ਅਤੇ ਲੋਕ ਗੀਤਾਂ ਦਾ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਵਿੱਚ ਪੰਜਾਬ ਦੀ ਸੰਮ੍ਰਿੱਧ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਉਜਾਗਰ ਕੀਤਾ ਗਿਆ। ਵਿਦਿਆਰਥੀਆਂ ਨੇ ਲੋਹੜੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇਸ ਤਿਓਹਾਰ ਨੂੰ ਕੁਦਰਤੀ ਤਾਕਤਾਂ ਅਤੇ ਖੇਤੀਬਾੜੀ ਨਾਲ ਜੁੜੇ ਹੋਏ ਮਨੁੱਖੀ ਸੰਬੰਧਾਂ ਦੀ ਮਿਸਾਲ ਦੱਸਿਆ। ਅਧਿਆਪਕਾਂ ਦੁਆਰਾ ਵੀ ਬੱਚਿਆਂ ਨੂੰ ਲੋਹੜੀ ਦੀ ਮਹੱਤਤਾ ਬਾਰੇ ਦੱਸਿਆ ਗਿਆ। ਅੰਤ ਵਿੱਚ, ਮੌਜੂਦ ਸਾਰੇ ਵਿਦਿਆਰਥੀਆਂ ,ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਅੱਗ ਦੇ ਗੇੜੇ ਲਾ ਕੇ ਤਿਲ, ਗੁੜ ਅਤੇ ਮੂੰਗਫਲੀ ਵੰਡ ਕੇ ਲੋਹੜੀ ਦਾ ਅਨੰਦ ਮਾਣਿਆ। ਸਕੂਲ ਦੇ ਚੇਅਰਮੈਨ ਡਾ : ਆਸ਼ੀਸ਼ ਸਰੀਨ, ਮੁੱਖ ਅਧਿਆਪਕ ਗੋਪਾਲ ਕ੍ਰਿਸ਼ਨ ਅਰੋੜਾ, ਅਸ਼ੋਕ ਕੁਮਾਰ‌ ਅਤੇ ਸਮੂਹ ਸਟਾਫ ਵੱਲੋਂ ਬੱਚਿਆਂ ਨੂੰ ਲੋਹੜੀ ਅਤੇ ਮਕਰ ਸਕ੍ਰਾਤੀ ਦੀਆਂ ਵਧਾਈਆਂ ਦਿੱਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-5 ਦੀ ਰਜਿਸਟ੍ਰੇਸ਼ਨ ਸ਼ੁਰੂ, ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਕਰਵਾਈ ਗਈ ਸ਼ੁਰੂਆਤ
Next articleਸਿਹਤ ਵਿਭਾਗ ਵਲੋਂ ਜਿਲਾ ਪੱਧਰੀ “ਧੀਆਂ ਦੀ ਲੋਹੜੀ” ਦਾ ਸਮਾਗਮ ਦਾ ਆਯੋਜਨ