ਫਰੀਦਕੋਟ (ਸਮਾਜ ਵੀਕਲੀ) ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਮਾਘੀ ਦਿਹਾੜੇ ਨੂੰ ਸਮਰਪਿਤ ਵਿਸਾਲ ਖੂਨਦਾਨ ਕੈਂਪ ਅਤੇ ਦੁੱਧ ਦਾ ਲੰਗਰ ਫ਼ਰੀਦਕੋਟ ਦੇ ਕਿਲ੍ਹਾ ਮੁਬਾਰਕ ਸਾਹਮਣੇ ਲਗਾਇਆ ਗਿਆ। ਇਸ ਸਮੇ ਸੰਗਤ ਵੱਲੋ ਵਧ ਚੜ੍ਹ ਕੇ ਖੂਨਦਾਨ ਕੀਤਾ ਗਿਆ ਤੇ ਦੁੱਧ ਦਾ ਲੰਗਰ ਸਕਿਆ ਗਿਆਂ। ਇਸ ਸਮੇ ਬੋਲਦਿਆਂ ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ ਨੇ ਸੰਗਤਾਂ ਨਾਲ ਗੱਲਬਾਤ ਕਰਦਿਆ ਕਿਹਾ, ਸਾਨੂੰ ਸਰਬੰਸ ਦਾਨੀ ਦਸਮੇਸ਼ ਪਿਤਾ ਜੀ ਦੀ ਜਿੰਦਗੀ ਤੋ ਸਿੱਖਿਆ ਲੈ ਹਮੇਸ਼ਾ ਲੋਕ ਭਲਾਈ ਦੇ ਕਾਰਜਾਂ ਦਾ ਹਿੱਸਾ ਬਣਨਾ ਚਾਹੀਦਾ ਅਤੇ ਸਮਾਜ ਲਈ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ। ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਫ਼ਰੀਦਕੋਟ ਨੇ ਸਾਝੀ ਕੀਤੀ। ਉਸਨੇ ਗੱਲਬਾਤ ਕਰਦਿਆ ਕਿਹਾ ਕਿ ਕੈੰਪ ਤੇ ਲੰਗਰ ਵਿੱਚ ਹਲਕਾ ਵਿਧਾਇਕ ਤੇ ਟਿੱਲਾ ਬਾਬਾ ਫ਼ਰੀਦ ਜੀ ਦੀ ਪ੍ਰਬੰਧਕ ਕਮੇਟੀ ਅਤੇ ਮਨੇਜਰ ਨਿਸਾਨ ਸਿੰਘ ਜੀ ਵੱਲੋ ਕੀਤਾ ਗਿਆ। ਸਾਡੀ ਸੁਸਾਇਟੀ ਏਨਾ ਦਾ ਦਿਲੋ ਧੰਨਵਾਦ ਕਰਦੀ ਹੈ। ਇਸ ਸਮੇ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਜਰਨਲ ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਤਨਾਮ ਸਿੰਘ ਖਜਾਨਚੀ,ਸਹਾਇਕ ਪ੍ਰੈਸ ਸਕੱਤਰ ਵਿਸ਼ਾਲ,ਸਾਬਕਾ ਪ੍ਰਿੰਸਪੀਲ ਡਾਂ. ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਡਾਂ. ਬਲਜੀਤ ਸ਼ਰਮਾ ਗੋਲੇਵਾਲਾ ,ਅਸੋਕ ਭਟਨਾਗਰ,ਕਰਨ, ਅਮਨ ਨਵਾਂ ਕਿਲ੍ਹਾ, ਦਵਿੰਦਰ ਮੰਡ ਵਾਲਾ,ਸੁਖਮੰਦਰ ਸਿੰਘ ਗੋਲੇਵਾਲਾ, ਮਨੇਜਰ ਜੱਸੀ ਥਾੜਾ,ਜਸਕਰਨ ਫਿੰਡੇ, ਸਾਗਰ,ਬਿੱਲਾ,ਪਾਲਾ ਰੋਮਾਣਾ, ਗੁਰਪਾਲ ਸਿੰਘ ਭੰਡਾਰੀ,ਮਨਜੀਤ ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ,ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ , ਡਾ ਭਲਿੰਦਰ ਸਿੰਘ , ਸਟੋਕ ਮਨੇਜਰ ਸਵਰਾਜ ਸਿੰਘ,ਅਰਸ਼ ਕੋਠੇ ਧਾਲੀਵਾਲ, ਕਾਲ਼ਾ ਡੋਡ, ਇੰਦਰਜੀਤ ਹਰੀਕੇ, ਉਮਕਾਰ ਹਰੀਕੇ, ਦਵਿੰਦਰ ਮੰਡ, ਅਮ੍ਰਿੰਤ ਮਚਾਕੀ, ਚੋਪੜਾ, ਸੁਖਚੈਨ ਚੈਨਾ, ਅਰਮਾਨ, ਕਰਨ, ਨੂਰ, ਹਰਗੁਣ, ਸਤਨਾਮ, ਜਸ਼ਨ ਬਾਜਾਖਾਨਾ, ਵਿੱਕੀ ਗਿੱਲ, ਮਨਪ੍ਰੀਤ ਸੰਧੂ, ਗੁਰਪ੍ਰੀਤ ਸਿੰਘ , ਲਖਵਿੰਦਰ ਸਿੰਘ ਔਲਖ,ਹੈਰੀ ਕੋਟਸੁਖੀਆ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj