* “ਮੈਨੂੰ ਪਤਾ ਹੋਣ” ਦੀ ਸਮੱਸਿਆ *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
(ਸਮਾਜ ਵੀਕਲੀ) “ਮੈਨੂੰ ਪਤਾ” ਨਾਮ ਦੀ ਸਮੱਸਿਆ ਬਾਰੇ ਸ਼ਾਇਦ ਤੁਸੀਂ ਕਦੇ ਨਾ ਸੁਣਿਆ ਹੋਵੇ ਜਾਂ ਬਹੁਤ ਘੱਟ ਸੁਣਿਆ ਹੋਵੇ ਜਾਂ ਇਸ ਨੂੰ ਸਮੱਸਿਆ ਦੇ ਰੂਪ ਵਿੱਚ ਨਾ ਦੇਖਿਆ ਹੋਵੇ l ਅਸਲ ਵਿੱਚ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਜੋ ਸਾਨੂੰ ਜ਼ਿੰਦਗੀ ਵਿੱਚ ਬਹੁਤ ਪਿੱਛੇ ਰੱਖਦੀ ਹੈ l
ਜੋ ਸਾਨੂੰ ਪਤਾ ਹੈ ਜਾਂ ਜੋ ਸਾਨੂੰ ਜਾਣਕਾਰੀ ਹੈ ਉਸ ਦੇ ਆਸਰੇ ਹੀ ਅਸੀਂ ਜ਼ਿੰਦਗੀ ਵਿੱਚ ਤਰੱਕੀਆਂ ਕਰਦੇ ਹਾਂ ਅਤੇ ਵੱਖ ਵੱਖ ਮੰਜ਼ਿਲਾਂ ਤਹਿ ਕਰਦੇ ਹਾਂ l ਜੋ ਸਾਨੂੰ ਨਹੀਂ ਪਤਾ ਉਸ ਕਾਰਣ ਹੀ ਅਸੀਂ ਜ਼ਿੰਦਗੀ ਵਿੱਚ ਬਹੁਤ ਪੱਖਾਂ ਤੋਂ ਪਿੱਛੇ ਰਹਿ ਜਾਂਦੇ ਹਾਂ l
ਬਹੁਤ ਵਾਰ ਅਸੀਂ ਦੂਜਿਆਂ ਦੀ ਗੱਲ ਪੂਰੀ ਸੁਣਨ ਤੋਂ ਪਹਿਲਾਂ ਹੀ ਆਖ ਦਿੰਦੇ ਹਾਂ ਕਿ ਮੈਨੂੰ ਪਤਾ ਹੈ l ਮੈਨੂੰ ਪਤਾ ਹੈ ਸੁਣਦਿਆਂ ਸਾਰ ਹੀ ਵਿਅਕਤੀ ਉਹ ਗੱਲ ਦੱਸਣੀ ਬੰਦ ਕਰ ਦਿੰਦਾ ਹੈ l ਇਸ ਕਰਕੇ ਅਸੀਂ ਉਸ ਗਿਆਨ ਤੋਂ ਵਾਂਝੇਂ ਰਹਿ ਜਾਂਦੇ ਹਾਂ ਜੋ ਸਾਨੂੰ ਮਿਲਣਾ ਹੁੰਦਾ ਹੈ l
ਮੈਨੂੰ ਹਮੇਸ਼ਾਂ ਮਹਿਸੂਸ ਹੁੰਦਾ ਹੈ ਕਿ “ਮੈਨੂੰ ਪਤਾ ਹੈ” ਸ਼ਬਦ ਸਾਡੇ ਲਈ ਬਹੁਤ ਖਤਰਨਾਕ ਹਨ ਅਤੇ ਸਾਨੂੰ ਬਹੁਤ ਸਾਰੇ ਗਿਆਨ ਤੋਂ ਵਾਂਝਾ ਰੱਖਦੇ ਹਨ l
ਮੇਰੇ ਕੋਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਵੱਖ ਵੱਖ ਕਿੱਤਿਆਂ ਦੀ ਟ੍ਰੇਨਿੰਗ ਹਾਸਿਲ ਕੀਤੀ l ਉਨ੍ਹਾਂ ਵਿੱਚੋਂ ਬਹੁਤ ਸਾਰੇ ਮੈਨੇਜਰ ਅਤੇ ਮਾਲਕ ਬਣੇ l ਕੁੱਝ ਸਧਾਰਣ ਕਾਮੇ ਬਣੇ ਰਹੇ l ਹਾਲਾਂਕਿ ਟ੍ਰੇਨਿੰਗ ਸਭ ਨੂੰ ਇੱਕੋ ਜਿਹੀ ਦਿੱਤੀ ਗਈ ਸੀ l ਫਿਰ ਉਨ੍ਹਾਂ ਵਿੱਚ ਇਹ ਫਰਕ ਕਿਉਂ? ਕਿਉਂਕਿ ਹਰ ਇੱਕ ਵਿਅਕਤੀ ਇੱਕੋ ਜਿਹਾ ਲਿਸਨ (Listen) ਨਹੀਂ ਕਰਦਾ l ਜੋ ਘੱਟ ਲਿਸਨ ਕਰੇਗਾ ਉਸ ਨੂੰ ਜਾਣਕਾਰੀ ਦਾ ਲਾਭ ਘੱਟ ਹੋਵੇਗਾ l
ਬਹੁਤੇ ਕਾਮੇ ਟ੍ਰੇਨਿੰਗ ਲੈਣ ਵੇਲੇ ਕਹਿ ਦਿੰਦੇ ਸਨ ਕਿ “ਮੈਨੂੰ ਪਤਾ” l ਉਨ੍ਹਾਂ ਦਾ “ਮੈਨੂੰ ਪਤਾ” ਕਹਿਣਾ ਹੀ ਉਨ੍ਹਾਂ ਨੂੰ ਟ੍ਰੇਨਿੰਗ ਤੋਂ ਵਾਂਝਾ ਕਰ ਦਿੰਦਾ ਸੀ l
ਜਦੋਂ ਵਿਅਕਤੀ “ਮੈਨੂੰ ਪਤਾ” ਆਖ ਦੇਵੇ ਤਾਂ ਉਸ ਦੀ ਦੂਜੇ ਦੀ ਗੱਲ ਸੁਣਨ ਵਿੱਚ ਦਿਲਚਸਪੀ ਘਟ ਜਾਂਦੀ ਹੈ ਜਿਸ ਕਾਰਣ ਪੂਰੀ ਗੱਲ ਉਸ ਦੇ ਪੱਲੇ ਨਹੀਂ ਪੈਂਦੀ l
ਮੈਂ ਸੋਚਦਾ ਹਾਂ ਕਿ “ਮੈਨੂੰ ਪਤਾ ਹੈ” ਤੋਂ ਬਚਣਾ ਚਾਹੀਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚਾਈਨਾਂ ਡੋਰ ਦਾ ਕਹਿਰ
Next articleਨਸੀਹਤ