ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਪਿੰਡ ਬਹਿਰਾਮ ਵਿਖੇ ਅੱਜ ਗੁਰਦਿਆਲ ਬੌਧ ਯੂ ਕੇ ਜੀ ਦੇ ਗ੍ਰਹਿ ਵਿਖੇ ਪਹੁੰਚੇ,ਪਿੰਡ ਦੇ ਸਾਥੀਆਂ ਨਾਲ ਬਸਪਾ ਪ੍ਰਤੀ ਵਿਚਾਰ ਚਰਚਾ ਕੀਤੀ ਗਈ ਅਤੇ ਗੁਰਦਿਆਲ ਬੌਧ ਜੀ ਅਤੇ ਅਮਰਜੀਤ ਬੌਧ ਜੀ (ਯੂ ਏ ਈ) ਵੱਲੋਂ ਪਾਰਟੀ ਨੂੰ 50000 ਰੁ ਦਾ ਆਰਥਿਕ ਸਹਿਯੋਗ ਕੀਤਾ ਗਿਆ ਸ਼੍ਰੀ ਪ੍ਰਵੀਨ ਬੰਗਾ ਜੀ ਜਨਰਲ ਸਕੱਤਰ ਬਸਪਾ ਪੰਜਾਬ ਵੱਲੋਂ ਵਿਧਾਨ ਸਭਾ ਬੰਗਾ ਦੇ ਸਲਾਨਾ ਫ਼ੰਡ ਦੀ ਦੂਜੀ ਕਿਸਤ 22000 ਰੁ ਦਾ ਆਰਥਿਕ ਸਹਿਯੋਗ ਕੀਤਾ ਗਿਆ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਗੁਰਦਿਆਲ ਬੌਧ ਜੀ ਅਤੇ ਅਮਰਜੀਤ ਬੌਧ ਜੀ ਦੇ ਜੋ ਹਰ ਵਾਰ ਪਾਰਟੀ ਨੂੰ ਹਰ ਖੇਤਰ ਵਿੱਚ ਸਹਿਯੋਗ ਕਰਦੇ ਨੇ ਅਸੀਂ ਧੰਨਵਾਦੀ ਹਾਂ ਵਿਧਾਨ ਸਭਾ ਬੰਗਾ ਦੇ ਸਭ ਸਾਥੀਆ ਦੇ ਇਸ ਮੋਕੇ ਤੇ ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ, ਕੁਲਦੀਪ ਬਹਿਰਾਮ , ਦਰਸ਼ਨ ਬਹਿਰਾਮ, ਕਸ਼ਮੀਰ ਚੰਦ ਸਾਬਕਾ ਐਸ ਐਸ ਓ, ਪਰਮਜੀਤ ਕੌਰ ਸਾਬਕਾ ਸਰਪੰਚ ਅਤੇ ਫਰਾਲਾ ਸਾਹਿਬ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj