ਟੀ.ਬੀ ਮੁਕਤ ਅਭਿਆਨ ਤਹਿਤ ਬਿਰਧ ਆਸ਼ਰਮ ਰਾਮ ਕਲੋਨੀ ਕੈਂਪ ਵਿਖੇ ਲਗਾਇਆ ਗਿਆ ਸਕ੍ਰੀਨਿੰਗ ਕੈਂਪ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਤੇ ਜ਼ਿਲ੍ਹਾ ਟੀ.ਬੀ ਕੰਟਰੋਲ ਅਫਸਰ ਡਾ.ਸ਼ਕਤੀ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਰਾਸ਼ਟਰੀ ਤਪਦਿਕ ਅਲੀਮੀਨੇਸ਼ਨ ਪ੍ਰੋਗਰਾਮ ਤਹਿਤ ਬਲਾਕ ਹਾਰਟਾ ਬਡਲਾ ਵਿੱਚ 100 ਦਿਨਾਂ ਟੀ.ਬੀ ਮੁਕਤ ਅਭਿਆਨ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਮੁਹਿੰਮ ਤਹਿਤ ਅੱਜ ਬਿਰਧ ਆਸ਼ਰਮ ਰਾਮ ਕਲੋਨੀ ਕੈਂਪ ਵਿਖੇ ਬਜ਼ੁਰਗਾਂ ਲਈ ਵਿਸ਼ੇਸ਼ ਟੀ.ਬੀ ਸਕ੍ਰੀਨਿੰਗ ਕੈਪ ਲਗਾਇਆ ਗਿਆ ਜਿਸ 22 ਬਜ਼ੁਰਗਾਂ ਦੇ ਸਪੂਟਮ ਦੇ ਸੈਂਪਲ ਲਏ ਗਏ। ਇਸ ਮੌਕੇ ਟੀ.ਬੀ ਦੀ ਬੀਮਾਰੀ ਬਾਰੇ ਜਾਗਰੂਕ ਕਰਦਿਆਂ ਮੈਡੀਕਲ ਅਫਸਰ ਡਾ.ਰੋਜ਼ੀ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਟੀ.ਬੀ ਦੀ ਬੀਮਾਰੀ ਹੁੰਦੀ ਹੈ ਤਾਂ ਉਸਨੂੰ ਘਬਰਾਉਣ ਦੀ ਲੋੜ ਨਹੀ ਕਿਉਂਕਿ ਟੀ.ਬੀ ਹੁਣ ਲਾਇਲਾਜ ਨਹੀ ਹੈ ਅਤੇ ਇਸਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਮਰੀਜ਼ ਨੂੰ 01 ਨਵੰਬਰ 2024 ਤੋਂ ਹਰ ਮਹੀਨੇ ਖੁਰਾਕ ਲਈ 1000 ਰੁਪਏ ਮਰੀਜ਼ ਦੇ ਬੈਂਕ ਖਾਤੇ ਸਿੱਧੇ ਵਿੱਚ ਪਾਏ ਜਾਂਦੇ ਹਨ। ਉਨਾਂ ਕਿਹਾ ਕਿ ਜਿਸ ਕਿਸੇ ਨੂੰ ਵੀ ਬੁਖਾਰ, ਖਾਂਸੀ, ਛਾਤੀ ਵਿੱਚ ਦਰਦ ਜਾਂ ਸਾਹ ਲੈਣ ਵਿੱਚ ਮੁਸ਼ਕਿਲ, ਭਾਰ ਵਿੱਚ ਗਿਰਾਵਟ ਜਾਂ ਭੁੱਖ ਘੱਟ ਲੱਗਣੀ ਸ਼ੁਰੂ ਹੋ ਜਾਵੇ ਉਹ ਆਪਣਾ ਟੀ.ਬੀ ਦਾ ਟੈਸਟ ਜ਼ਰੂਰ ਕਰਵਾਏ ਤਾਂ ਜੋ ਸਮੇਂ ਸਿਰ ਇਸ ਬੀਮਾਰੀ ਦਾ ਇਲਾਜ ਹੋ ਸਕੇ। ਉਨਾਂ ਦੱਸਿਆ ਕਿ ਇਸ ਮੁੰਹਿਮ ਤਹਿਤ ਸ਼ਕੀ ਮਰੀਜ਼ਾਂ ਦੇ ਟੈਸਟ ਅਤੇ ਐਕਸ-ਰੇ ਮੁਫਤ ਸਿਹਤ ਵਿਭਾਗ ਵਲੋਂ ਮੁਫ਼ਤ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਮੁਹਿੰਮ ਨਾਲ ਅਸੀਂ ਟੀ.ਬੀ ਦੇ ਖਾਤਮੇ ਲਈ ਵੱਡਾ ਕਦਮ ਚੁੱਕਾਂਗੇ ਅਤੇ ਜੋ ਕਿ 24 ਮਾਰਚ 2025 ਤੱਕ ਜਾਰੀ ਰਹੇਗੀ । ਇਸ ਮੌਕੇ ਸੀ.ਐਚ.ੳ ਡਾ.ਨਵਪ੍ਰੀਤ ਕੌਰ, ਐਸ.ਟੀ.ਐਸ ਭੁਪਿੰਦਰ ਕੌਰ ਅਤੇ ਸ਼੍ਰੀ ਵਿਕਰਮਜੀਤ ਲਖਨਪਾਲ ਆਦਿ ਹਾਜ਼ਰ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਫਾਈ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਮੀਟਿੰਗ ਕਰਨ ਉਪਰੰਤ ਨਿਗਮ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
Next articleਨਿੱਝਰ ਕਤਲ ਕਾਂਡ ਦੇ ਦੋਸ਼ੀਆਂ ਦੀ ਜ਼ਮਾਨਤ ਦੀ ਖਬਰ ਗਲਤ, ਸੀਬੀਸੀ ਨਿਊਜ਼ ਦਾ ਦਾਅਵਾ- ਸਾਰੇ ਇਸ ਸਮੇਂ ਹਿਰਾਸਤ ‘ਚ