ਜਿਲ੍ਹਾ ਬਾਰ ਐਸੋਸੀਏਸ਼ਨ ਨੇ ਵਕੀਲ ਤੇ ਹੋਏ ਹਮਲੇ ਨੂੰ ਲੈ ਕੇ ਕੀਤੀ ਹੜਤਾਲ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਅੱਜ ਜਿਲ੍ਹਾ ਕਚਹਿਰੀ ਵਿਖ਼ੇ ਸਮੂਹ ਵਕੀਲ ਸਾਹਿਬਾਨ ਨੇ ਐਡਵੋਕੇਟ ਰਣਜੀਤ ਕੁਮਾਰ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ ਰੋਸ਼ ਪ੍ਰਦਰਸ਼ਨ ਅਤੇ ਹੜਤਾਲ ਕੀਤੀ। ਇਹ ਗੱਲ ਵਰਨਣ ਯੋਗ ਹੈ ਕੇ ਪਿੱਛਲੇ ਦਿਨੀਂ ਅਮਲੋਹ ਵਿਖ਼ੇ ਸੀਨੀਅਰ ਵਕੀਲ ਹਸਨ ਸਿੰਘ ਉੱਪਰ ਕਾਤਿਲਾਨਾ ਹਮਲਾ ਕੀਤਾ ਗਿਆ ਸੀ। ਜਿਸਦੇ ਰੋਸ਼ ਵਜੋਂ ਬਾਰ ਐਸੋਸੀਏਸ਼ਨ ਖੰਨਾ, ਸਮਰਾਲਾ ਅਤੇ ਫਤਹਿਗੜ੍ਹ ਸਾਹਿਬ ਵਲੋਂ ਪੂਰੇ ਪੰਜਾਬ ਵਿੱਚ ਹੜਤਾਲ ਦੀ ਕਾਲ ਦਿੱਤੀ ਗਈ ਸੀ। ਇਸ ਮੌਕੇ ਐਡਵੋਕੇਟ ਰਣਜੀਤ ਕੁਮਾਰ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਕਿਹਾ ਕੇ ਦਿਨ ਪ੍ਰਤੀ ਦਿਨ ਪੰਜਾਬ ਵਿੱਚ ਵਿਗੜ੍ਹਦੀ ਜਾ ਰਹੀ ਕਾਨੂੰਨ ਵਿਵਸਥਾ ਦੀ ਬੜੀ ਹੀ ਚਿੰਤਜਨਕ ਗੱਲ ਹੈ। ਆਮ ਲੋਕ ਹੀ ਨਹੀਂ ਹੁਣ ਤਾ ਸ਼ਰਾਰਤੀ ਅਤੇ ਗ਼ੈਰ ਸਮਾਜਿਕ ਤੱਤਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਥਾਣੇ ਕਚਹਿਰੀਆਂ ਅਤੇ ਦਫਤਰਾਂ ਵਿੱਚ ਹਮਲੇ ਕਰ ਰਹੇ ਹਨ। ਪਿਛਲੇ ਕੁੱਛ ਸਮੇਂ ਤੋਂ ਵਕੀਲ ਸਾਹਿਬਾਨਾਂ ਤੇ ਹਮਲੀਆ ਦੀ ਗਿਣਤੀ ਵੀ ਵਧੀ ਹੈ। ਜੋ ਕਿ ਬਹੁਤ ਹੀ ਗੰਭੀਰ ਵਰਤਾਰਾ ਹੈ। ਉਹਨਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਦਫਤਰਾਂ, ਤਹਿਸੀਲਾ ਅਤੇ ਕਚਹਿਰੀਆਂ ਵਿੱਚ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਜਾਣ ਅਤੇ ਵਕੀਲ ਸੁਰਖਿਆ ਕਾਨੂੰਨ ਲਾਗੂ ਕੀਤਾ ਜਾਵੇ। ਇਸ ਦੌਰਾਨ ਰਜਨੀ ਨੰਦਾ, ਜਨਰਲ ਸਕੱਤਰ, ਨਿਪੁਨ ਸ਼ਰਮਾ ਸਕੱਤਰ, ਰੋਮਨ ਸੱਭਰਵਾਲ ਖਜਾਨਚੀ, ਅੰਜੂ ਬਾਲਾ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਸਾਬਕਾ ਪ੍ਰਧਾਨ ਵਰਿੰਦਰ ਕੁਮਾਰ ਮੇਨਨ, ਪਲਵਿੰਦਰ ਸਿੰਘ ਘੁੰਮਣ, ਆਰ ਪੀ ਧੀਰ, ਕੁਲਦੀਪ ਸਿੰਘ, ਅਸ਼ੋਕ ਵਾਲਿਆ ਅਤੇ ਸੀਨਿਅਰ ਵਕੀਲ ਸ਼੍ਰੀ ਏਕੇ ਸੋਨੀ, ਕੇ ਸੀ ਮਹਾਜਨ, ਵਿਜੈ ਪ੍ਰਦੇਸੀ, ਪਾਲਵਿੰਦਰ ਪਲਵ, ਭਜਨਾ ਰਾਮ ਦਾਦਰਾ, ਲਸ਼ਕਰ ਸਿੰਘ, ਨਵੀਨ ਜੈਰਥ, ਸੁਹਾਸ ਰਾਜਨ, ਮਾਣਿਕ, ਸਰਬਜੀਤ ਸਹੋਤਾ, ਧਰਮਿੰਦਰ ਦਾਦਰਾ, ਸੁਨੀਲ ਕੁਮਾਰ, ਸ਼ਮਸ਼ੇਰ ਭਾਰਦਵਾਜ, ਪਾਲਵਿੰਦਰ ਮਾਨਾ, ਪ੍ਰਦੀਪ ਗੁਲੇਰੀਆ, ਰਾਘਵ ਸ਼ਰਮਾ ਰਾਕੇਸ਼ ਕੁਮਾਰ, ਵਿਜੇ ਪਰਦੇਸੀ,ਪਾਵਨ ਬੱਧਣ, ਕੇਲਾਸ਼, ਵਿਕਰਮ, ਰਾਕੇਸ਼, ਇਸ਼ਾਨੀ, ਗੁਰਜਿੰਦਰ, ਰਿਤੂ ਸ਼ਰਮਾ, ਰਾਜਵਿੰਦਰ ਕੌਰ, ਮੋਨਿਕਾ, ਸ਼ਿਵਾਂਗੀ ਅਤੇ ਸਿਧਾਂਤ ਚੋਧਰੀ, ਨਕੁਲ ਆਦੀ ਵੀ ਹਾਜਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਕਿਰਦਾਰ ਨਿਭਾਉਂਦੇ ਸਮੇਂ ਯੋਗ ਐਕਟਰ ਹੀ ਆਪਣੇ ਰੋਲ ਨਾਲ ਕਰ ਸਕਦਾ ਇਨਸਾਫ -ਦੇਵ ਖਰੌੜ
Next articleਸਿਹਤ ਵਿਭਾਗ ਨੇ ਐਚ ਐਮ ਪੀ ਵੀ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ