ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਨਾਲ ਸ਼ਿੰਗਾਰੇ 35 ਦੇ ਕਰੀਬ ਗੀਤ ਹੋਣਗੇ ਆਗਮਨ ਪੁਰਬ ਤੇ ਰਿਲੀਜ਼ – ਮਾਹਣੀ ਫਗਵਾੜੇ ਵਾਲਾ

ਸਰੀ /ਵੈਨਕੂਵਰ  (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਸਾਹਿਬੇ ਕਮਾਲ ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਮਹਿਮਾ ਵਿੱਚ ਰੰਗੇ ਹੋਏ ਅਨੇਕਾਂ ਗੀਤ ਲੈਕੇ ਮਾਹਣੀ ਫਗਵਾੜੇ ਵਾਲਾ ਤੇ ਹਰਪ੍ਰੀਤ ਸੁੰਮਨ ਏ ਆਰ ਮਿਊਜ਼ਿਕ ਕੰਪਨੀ ਤੋਂ ਹਾਜ਼ਰ ਹੋ ਰਹੇ ਹਨ । ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਗੀਤਕਾਰ ਮਾਹਣੀ ਫਗਵਾੜੇ ਵਾਲਾ ਨੇ ਦੱਸਿਆ ਕਿ ਉਹਨਾਂ ਦੇ ਹਰ ਸਾਲ 35 ਤੋਂ 40 ਦੇ ਕਰੀਬ ਗੀਤ ਵੱਖ-ਵੱਖ ਕਲਾਕਾਰਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋ ਕੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ । ਜਿਸ ਕੜੀ ਤਹਿਤ  ਇਸ ਵਾਰ ਵਰਲਡ ਫੇਮਸ ਕਲਾਕਾਰਾਂ ਨੇ ਉਸ ਦੇ ਲਿਖੇ ਵੱਖ ਵੱਖ ਗੀਤਾਂ ਨੂੰ ਗਾਇਆ ਹੈ। ਜਿਨ੍ਹਾਂ ਵਿੱਚ ਪ੍ਰਮੁੱਖ ਗਾਇਕ ਬਾਬਾ ਗੁਲਾਬ ਸਿੰਘ ਜੀ, ਮਾਸ਼ਾ ਅਲੀ, ਬਲਰਾਜ ਬਿਲਗਾ , ਲਹਿੰਬਰ ਹੁਸੈਨਪੁਰੀ, ਰਣਜੀਤ ਰਾਣਾ, ਸੰਦੀਪ ਲੋਈ, ਸਾਂਝ ਸ਼ੰਮੀ, ਬਕਸ਼ੀ ਬਿੱਲਾ, ਜੈਸਮੀਨ, ਸਾਈਂ ਨੂਰ ਜੀ, ਜੌਨੀ ਮਹੇ, ਲਵਦੀਪ, ਜਸ਼ਨ ਕਲਸੀ, ਨਾਜ਼, ਭਾਈ ਪਵਨ ਸਿੰਘ ਜਲੰਧਰ ਵਾਲੇ, ਆਰ ਜੋਗੀ, ਹਰਫ਼ ਜੋਤ, ਲਾਲੀ ਖਹਿਰਾ, ਪੰਮਾ ਸੁੰਨੜ ਹੋਰ ਵੀ ਅਨੇਕਾਂ ਗਾਇਕਾਂ ਦੀ ਆਵਾਜ਼ ‘ਚ ਤਕਰੀਬਨ 35 ਦੇ ਕਰੀਬ ਗੀਤ ਬਹੁਤ ਜਲਦੀ ਰਿਲੀਜ਼ ਕੀਤੇ ਜਾਣਗੇ । ਗੀਤਾਂ ਦੇ ਮਿਊਜ਼ਿਕ ਨੂੰ ਚਾਰ ਚੰਦ ਲਗਾਏ ਹਨ ਅਮਰ ਦਾ ਮਿਊਜ਼ਿਕ ਮਿਰਰ, ਅਮਰਿੰਦਰ ਕਾਹਲੋਂ, ਜੱਸੀ ਬ੍ਰਦਰਜ਼, ਵੀਡੀਓ ਡਾਇਰੈਕਟਰ ਗੁਰਮੀਤ ਦੁੱਗਲ ਨੇ ਵੱਖ ਵੱਖ ਲੋਕਸ਼ਨਾਂ ਤੇ ਬਹੁਤ ਪਿਆਰਿਆਂ ਵੀਡੀਓ ਕੀਤੀਆਂ ਹਨ। ਪਹਿਲਾਂ ਵਾਂਗ ਇਸ ਵਾਰ ਵੀ ਜਿਆਦਾਰਤ ਯੂ ਐਸ ਬੀਟਸ,  ਰਿੱਕੀ ਪਾਲ ਤੇ ਏ ਆਰ ਮਿਊਜ਼ਿਕ ਹਰਪ੍ਰੀਤ ਸੁੰਮਨ ਵਲੋਂ ਹੀ ਪ੍ਰੋਜੈਕਟ ਰਿਲੀਜ਼ ਕੀਤੇ ਜਾ ਰਹੇ ਹਨ, ਉਮੀਦ ਹੈ ਪਹਿਲਾਂ ਵਾਂਗ ਪਿਆਰ ਦਿਓਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮਾਮਲਾ ਕਿਸਾਨੀ ਮੰਗਾਂ ਦਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਅੱਜ ਫੂਕੇਗੀ ਮਹਿਤਪੁਰ ਵਿਖੇ ਸੈਂਟਰ ਸਰਕਾਰ ਦਾ ਪੁਤਲਾ
Next articleਮੇਰਠ ‘ਚ ਤਿੰਨ ਬੱਚਿਆਂ ਸਮੇਤ ਪਰਿਵਾਰ ਦੇ 5 ਮੈਂਬਰਾਂ ਦਾ ਕਤਲ, ਘਰ ਦੇ ਬੈੱਡ ਬਾਕਸ ‘ਚੋਂ ਮਿਲੀਆਂ ਲਾਸ਼ਾਂ