ਪੰਜਾਬ ਸਰਕਾਰ ਇਹ ਵੀ ਨਹੀਂ ਦੱਸ ਰਹੀ ਕਿ ਹੁਣ ਅੰਮ੍ਰਿਤਪਾਲ ਸਿੰਘ ਉਤੇ ਕਿਸ ਸਬੂਤ ਉੱਤੇ ਕੇਸ ਦਰਜ ਕੀਤਾ- ਐਡਵੋਕੇਟ ਖਾਰਾ

ਵਕੀਲ ਇਮਾਨ ਸਿੰਘ ਖਾਰਾ
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਸਰਕਾਰ ਨੇ ਬਿਨਾਂ ਕਿਸੇ ਵੀ ਵੱਡੇ ਕੇਸ ਜਾਂ ਹੋਰ ਗੜਬੜ ਤੋਂ ਭਾਈ ਅੰਮ੍ਰਿਤਪਾਲ ਸਿੰਘ ਉਪਰ ਐਨਐਸਏ ਜਿਹਾ ਕੇਸ ਬਣਾ ਦਿੱਤਾ ਤੇ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਪੰਜਾਬ ਤੋਂ ਦੂਰ ਡਿਬਰੂਗੜ ਜੇਲ ਵਿੱਚ ਭੇਜ ਦਿੱਤਾ। ਐਨਐਸਏ ਦਾ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਚੁੱਪ ਚੁਪੀਤੇ ਹੀ ਸਰਕਾਰ ਨੇ ਦੁਬਾਰਾ ਫਿਰ ਐਨਐਸਏ ਲਾ ਦਿੱਤਾ। ਅੱਜ ਤਾਂ ਹੱਦ ਹੀ ਹੋ ਗਈ ਜਦੋਂ ਅੰਮ੍ਰਿਤਪਾਲ ਸਿੰਘ ਤੇ ਉੱਪਰ ਜੋਆਪਾ ਜਿਹਾ ਕੇਸ ਵੀ ਫਿਟ ਕਰ ਦਿੱਤਾ ਇਹ ਸਭ ਕੁਝ ਪੰਜਾਬ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਸਿਆਸੀ ਕਿੜਾ ਕੱਢਣ ਕਾਰਨ ਹੀ ਕਰ ਰਹੀ ਹੈ ਹੁਣ ਜਦੋਂ ਅੰਮ੍ਰਿਤ ਪਾਲ ਸਿੰਘ ਦੇ ਸਾਥੀਆਂ ਨੇ ਪੰਜਾਬ ਵਿੱਚ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਉਪਰਾਲਾ ਕੀਤਾ ਤਾਂ ਫਿਰ ਸਰਕਾਰ ਨੇ ਜੋਆਪਾ ਜਿਹਾ ਕੇਸ ਅੰਮ੍ਰਿਤਪਾਲ ਸਿੰਘ ਉੱਪਰ ਜੇਲ ਵਿੱਚ ਬੈਠਿਆਂ ਹੀ ਫਿਟ ਕਰ ਦਿੱਤਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਕੀਤਾ। ਵਕੀਲ ਇਮਾਨ ਸਿੰਘ ਖਾਰਾ ਨੇ ਕਿਹਾ ਕਿ ਸਰਕਾਰ ਪੰਜਾਬ ਵਿੱਚ ਆਪਣੀ ਕੁਰਸੀ ਨੂੰ ਬਚਾਉਣ ਲਈ ਕੀ ਕੁਝ ਕਰ ਰਹੀ ਹੈ ਉਨਾਂ ਹਵਾਲਾ ਦਿੰਦਿਆਂ ਕਿਹਾ ਕਿ ਪਿਛਲੇ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਅੰਮ੍ਰਿਤਪਾਲ ਸਿੰਘ ਡਿਬਰੂਗੜ ਜੇਲ ਵਿੱਚ ਬੰਦ ਹਨ ਉੱਥੇ ਉਹਨਾਂ ਨੂੰ ਸਿਰਫ ਸਰਕਾਰੀ ਫੋਨ ਉੱਤੇ ਹਫਤੇ ਵਿੱਚ ਦੋ ਦਿਨ ਸੋਮਵਾਰ ਤੇ ਸ਼ੁਕਰਵਾਰ ਨੂੰ ਆਪਣੇ ਪਰਿਵਾਰ ਤੇ ਵਕੀਲ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਹੈ ਫਿਰ ਅਜਿਹੇ ਵਿੱਚ ਉਸ ਨੇ ਗੁਰਪ੍ਰੀਤ ਸਿੰਘ ਹਰੀ ਨੂੰ ਦੇ ਕਤਲ ਵਿੱਚ ਵਿਦੇਸ਼ ਵਿੱਚ ਬੈਠੇ ਅਰਸ਼ ਡੱਲਾ ਨਾਲ ਕਿਸ ਤਰ੍ਹਾਂ ਸੰਪਰਕ ਬਣਾ ਲਿਆ। ਖਾਰਾ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ ਵਿੱਚ ਤਾਂ ਮੋਬਾਇਲ ਆਮ ਮਿਲਦੇ ਹਨ ਪਰ ਡਿਬਰੂਗੜ ਦੀ ਜੇਲ ਵਿੱਚ ਹਾਈ ਸਿਕਿਉਰਟੀ ਅਧੀਨ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀ ਰੱਖੇ ਹੋਏ ਹਨ ਉਹਨਾਂ ਨੂੰ ਸਿਰਫ ਲੈਂਡ ਲਾਈਨ ਫੋਨ ਵਰਤਣ ਦੀ ਇਜਾਜਤ ਹੈ ਤੇ ਉਹ ਜੋ ਵੀ ਕਾਲ ਘਰ ਜਾਂ ਸਾਡੇ ਨਾਲ ਕਰਦੇ ਹਨ ਉਸ ਦੀ ਬਕਾਇਦਾ ਰਿਕਾਰਡਿੰਗ ਹੁੰਦੀ ਹੈ। ਐਡਵੋਕੇਟ ਖਾਰਾ ਨੇ ਕਿਹਾ ਕਿ ਸਰਕਾਰ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਨੂੰ ਇਹ ਤਾਂ ਦੱਸ ਸਕਦੀ ਹੈ ਕਿ ਅੰਮ੍ਰਿਤ ਪਾਲ ਸਿੰਘ ਉੱਪਰ ਜੋ ਨਵਾਂ ਜੋਆਪਾ ਜਿਹਾ ਕੇਸ ਪਾਇਆ ਹੈ ਉਹ ਕਿਸ ਸਬੂਤ ਦੇ ਆਧਾਰ ਉੱਤੇ ਪਾਇਆ ਹੈ। ਖਾਰਾ ਨੇ ਕਿਹਾ ਕਿ ਇਸ ਮਾਮਲੇ ਉੱਪਰ ਪੰਜਾਬ ਦੇ ਡੀਜੀਪੀ ਨੂੰ ਵੀ ਇੱਕ ਪੱਤਰ ਲਿਖ ਕੇ ਇਸ ਕੇਸ ਬਾਰੇ ਉਨਾਂ ਤੋਂ ਜਾਣਕਾਰੀ ਲਈ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ ‘ਦਰਸ਼ਨ’ ਦਾ ਪੋਸਟਰ ਵਰਲਡ ਵਾਈਡ ਰੀਲੀਜ਼
Next articleਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਕਾਨੂੰਨੀ ਟੀਮ ਦਾ ਹੋਰ ਵਿਸਥਾਰ