ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਸਮਾਜਿਕ ਥੰਦੇਵੰਦੀਆ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਇਸ ਮਿਸ਼ਨਰੀ ਵਰਕਰ ਨੂੰ ਸ਼ਰਧਾਂਜਲੀਆ ਭੇਟ ਕੀਤੀਆਂ ਗਈ
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਸਾਹਿਬ ਵਿਖੇ ਬੀਤੇ ਦਿਨੀਂ ਬਸਪਾ ਦੇ ਮਿਸ਼ਨਰੀ ਵਰਕਰ ਸ ਮਲਕੀਤ ਸਿੰਘ ਮੁਕੰਦਪੁਰੀ ਦੀ ਅੰਤਿਮ ਅਰਦਾਸ ਕੀਤੀ ਗਈ ਜਿਸ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ । ਗ੍ਰੰਥੀ ਸਿੰਘ ਨੇ ਸਭ ਤੋਂ ਪਹਿਲਾਂ ਬੇਰਾਗਮਈ ਕੀਰਤਨ ਕੀਤਾ। ਇਸ ਮੌਕੇ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਸਮਾਜਿਕ ਥੰਦੇਵੰਦੀਆ ਦੇ ਮੁੱਖੀ ਪਹੁੰਚੇ ਹੋਏ ਸਨ। ਜਿਨ੍ਹਾਂ ਵਿੱਚ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ,ਪ੍ਰਵੀਨ ਬੰਗਾ ਇੰਚਾਰਜ ਹਲਕਾ ਆਨੰਦਪੁਰ ਸਾਹਿਬ, ਕੁਲਜੀਤ ਸਿੰਘ ਸਰਹਾਲ ਇੰਚਾਰਜ ਹਲਕਾ ਬੰਗਾ,ਕੁਲਵੰਰਨ ਸਿੰਘ ਕਾਂਗਰਸ ਪਾਰਟੀ, ਅਮਰਜੀਤ ਕਾਂਗਰਸ ਪਾਰਟੀ, ਪ੍ਰਿੰਸੀਪਲ ਹਰਭਜਨ ਸਿੰਘ ਕਰਨਾਣਾ, ਸੋਢੀ ਰਾਣਾ ਕਲਾਂ ਕੇਂਦਰ ਲਾਦੜਾ,ਮੇਜਰ ਸਿੰਘ ਬੀਸਲਾ, ਮਨੋਹਰ ਬਹਿਰਾਮ, ਡਾ ਨਿਰੰਜਣ ਪਾਲ ਸਾਬਕਾ ਐਸ ਐਮ ਓ, ਸਾਰਿਆਂ ਨੇ ਮਲਕੀਤ ਸਿੰਘ ਮੁਕੰਦਪੁਰੀ ਜੀ ਵਾਰੇ ਕਿਹਾ ਕਿ ਉਨ੍ਹਾਂ ਦੀ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਵਚਨਾਂ ਤੇ ਚੱਲਣ ਵਾਲੇ ਇਨਸਾਨ ਸਨ ਮਲਕੀਤ ਸਿੰਘ ਮੁਕੰਦਪੁਰੀ ਜੀ ਉਨ੍ਹਾਂ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਖਾਤਰ ਬਹੁਤ ਸੰਘਰਸ਼ ਕੀਤਾ ਜਿਸਦੇ ਲਈ ਅਸੀਂ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਾਂਗੇ। ਪਿੰਡ ਮੁਕੰਦਪੁਰ ਦੇ ਰਾਹੁਲ ਮੁਕੰਦਪੁਰ ਜੀ ਸਟੇਜ ਸਕੱਤਰ ਦਾ ਕੰਮ ਕਰਨ ਲੱਗੇ ਸਨ ਪਰ ਉਨ੍ਹਾਂ ਕੋਲੋਂ ਇਹ ਕੰਮ ਨਹੀਂ ਹੋਇਆ ਕਿਉਂਕਿ ਰਾਹੁਲ ਇੰਨਾ ਜਜ਼ਬਾਤੀ ਹੋ ਗਿਆ ਕਿ ਉਨ੍ਹਾਂ ਦੀ ਜਗ੍ਹਾ ਪਰਮਜੀਤ ਮਹਿਰਮਪੁਰੀ ਜੀ ਨੇ ਸਟੇਜ ਸਕੱਤਰ ਦਾ ਕੰਮ ਸੰਭਾਲਿਆ। ਹੋਰ ਬਹੁਤ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪਿਆਰ ਕਰਕੇ ਲੋਕ ਆਏਂ ਹੋਏ ਸਨ ਜਿਨ੍ਹਾਂ ਵਿੱਚ ਭੁਪਿੰਦਰ ਸਿੰਘ ਸਰਪੰਚ ਝਿੰਗੜ, ਸੁਰਿੰਦਰ ਪਾਲ ਸਰਪੰਚ ਭਰੋ ਮਜਾਰਾ, ਇੰਜ਼ ਸੁਰਜੀਤ ਸਿੰਘ ਰੱਲ, ਸੋਹਣ ਰਟੈਂਡਾ, ਹਰਬਲਾਸ ਬਸਰਾ,ਸੋਮ ਨਾਥ ਰਟੈਂਡਾ, ਹਰਮੇਸ਼ ਵਿਰਦੀ ਜਨਰਲ ਸਕੱਤਰ ਬਸਪਾ ਬੰਗਾ, ਵਿਕਰਮ ਮੁਕੰਦਪੁਰ ਜਿਨ੍ਹਾਂ ਨੇ ਸ਼ੋਕ ਸੰਦੇਸ਼ ਘੱਲੇ ਉਹਨਾਂ ਵਿੱਚ ਹਰਜੋਤ ਲੋਹਟੀਆ ਸਕੱਤਰ ਆਪ ਪਾਰਟੀ,ਸੁਰਜੀਵਨ ਭੰਗੂ ਜੀ ਨੇ ਉਨ੍ਹਾਂ ਨੂੰ ਸੋਗ ਸੰਦੇਸ਼ ਘੱਲੇ ਇਨ੍ਹਾਂ ਤੋਂ ਬਾਅਦ ਜਸਵੰਤ ਕਟਾਰੀਆ ਜੀ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj