ਸਫਾਈ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤੀ ਮੀਟਿੰਗ, ਨਿਗਮ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਨਗਰ ਨਿਗਮ ਦਫ਼ਤਰ ਹੁਸ਼ਿਆਰਪੁਰ ਵਿਖੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਦਿਆ ਦੀ ਅਗੁਵਾਈ ਵਿਚ ਕਰਮਚਾਰੀਆਂ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਮਿਊਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸਰਪਰਸਤ ਕੁਲਵੰਤ ਸਿੰਘ ਸੈਣੀ ਪਹੁੰਚੇ। ਜਿੱਥੇ ਵੱਖ-ਵੱਖ ਬੁਲਾਰਿਆ ਵੱਲੋਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਪ੍ਰਧਾਨ ਕਰਨਜੋਤ ਆਦਿਆ ਨੇ ਡੀਸੀ ਰੇਟ ਤੇ ਹੋਏ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਤਾਂ ਇਹ ਮੀਟਿੰਗ ਧਰਨੇ ਦੇ ਰੂਪ ਵਿੱਚ ਬਦਲ ਗਈ। ਇਸ ਮੌਕੇ ਪ੍ਰਧਾਨ ਕਰਨਜੋਤ ਆਦਿਆ ਤੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਪੂਰੇ ਪੰਜਾਬ ਵਿੱਚ ਹੜਤਾਲ ਹੋਈ ਹੈ, ਉਸੇ ਤਰ੍ਹਾਂ ਮੁੜ ਤੋਂ ਹੁਸ਼ਿਆਰਪੁਰ ਵਿਖੇ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਕੈਬਿਨੇਟ ਮੰਤਰੀ ਸਥਾਨਕ ਸਰਕਾਰਾ ਡਾ. ਰਵਜੋਤ ਸਿੰਘ ਜਲਦ ਤੋਂ ਜਲਦ ਕੈਬਿਨੇਟ ਮੀਟਿੰਗ ਨੂੰ ਪ੍ਰਵਾਨਗੀ ਦੇਣ। ਉਹਨਾਂ ਕਿਹਾ ਜੇਕਰ ਸਰਕਾਰ ਇਹਨਾਂ ਮੰਗਾਂ ਨੂੰ ਅਣਦੇਖਾ ਕਰੇਗੀ ਤਾਂ ਪੰਜਾਬ ਵਿੱਚ ਜੋ ਹੜਤਾਲ ਕੀਤੀ ਜਾਵੇਗੀ, ਉਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਆਉਟ ਸੋਰਸ ਕਰਮਚਾਰੀਆਂ ਤੇ ਡੀਸੀ ਰੇਟ ਕਰਮਚਾਰੀਆਂ ਦੀਆਂ ਵੱਖ-ਵੱਖ ਮੰਗਾਂ ਬਾਰੇ ਪਹਿਲਾਂ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ, ਉਦੋਂ ਤੋਂ ਕਰਮਚਾਰੀਆਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ ਅਤੇ ਨਾ ਦੀ ਸਰਕਾਰ ਨੇ ਕੁੱਝ ਕਰਨ ਦਾ ਯਤਨ ਕੀਤਾ ਹੈ। ਇਸ ਦੌਰਾਨ ਯੂਨਿਅਨ ਨੇ ਨਿਗਮ ਕਮਿਸ਼ਨਰ ਡਾ. ਅਮਨਦੀਪ ਅਤੇ ਜੁਆਇੰਟ ਕਮਿਸ਼ਨਰ ਸੰਦੀਪ ਤਿਵਾੜੀ ਨੂੰ ਮੰਗਪੱਤਰ ਦਿੱਤਾ ਗਿਆ।  ਇਸ ਮੌਕੇ ਸੋਮਨਾਥ ਆਦਿਆ, ਵਿਕਰਮਜੀਤ (ਬੰਟੀ), ਬਲਰਾਮ, ਜੈ ਗੋਪਾਲ, ਹੀਰਾ ਲਾਲ ਹੰਸ, ਕੈਲਾਸ਼, ਦੇਵ ਕੁਮਾਰ, ਅਸ਼ੋਕ ਕੁਮਾਰ, ਜਸਵੀਰ ਸਿੰਘ, ਲੇਖਰਾਜ, ਅਰੁਨ ਕੁਮਾਰ, ਪ੍ਰਦੀਪ ਕੁਮਾਰ, ਸੰਨੀ ਝੋਹਰੀਆਂ, ਗੁਲਸ਼ਨ, ਸੁਨੀਤਾ ਹੰਸ, ਸੁਰਜੀਤ, ਮੰਜੂ, ਅਨਿਤਾ, ਗੋਰਾ, ਪ੍ਰਵੀਨ, ਵਿਜੈ ਲਕਸ਼ਮੀ, ਗੀਤਾ, ਮਮਤਾ ਆਦਿ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-5 ਅਪ੍ਰੈਲ ਵਿੱਚ 14 ਜਨਵਰੀ ਤੋਂ ਹੋਵੇਗੀ ਰਜਿਸਟ੍ਰੇਸ਼ਨ ਸ਼ੁਰੂ, 300 ਸਾਈਕਲਿਸਟ ਲੈਣਗੇ ਭਾਗ : ਸੱਚਦੇਵਾ
Next articleਸਿਹਤ ਵਿਭਾਗ ਹੁਸ਼ਿਆਰਪੁਰ ਨੇ ਐਚ ਐਮ ਪੀ ਵੀ ਸੰਬੰਧੀ ਜਾਰੀ ਕੀਤੀ ਐਡਵਾਈਜ਼ਰੀ